ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਮੈਂਬਰ 32 ਬੋਰ ਰਿਵਾਲਰ ਸਣੇ ਕਾਬੂ

Saturday, May 16, 2020 - 03:08 PM (IST)

ਫਿਰੋਜ਼ਪੁਰ (ਹਰਚਰਨ,ਬਿੱਟੂ): ਫਿਰੋਜ਼ਪੁਰ ਅੰਦਰ ਹੋ ਰਹੀਆਂ ਦਿਨ-ਦਿਹਾੜੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਪੰਜਾਬ ਪੁਲਸ ਦਿਨ ਰਾਤ ਇਕ ਕਰ ਰਹੀ ਹੈ। ਇਸ ਦੇ ਤਹਿਤ ਸ: ਭੂਪਿੰਦਰ ਸਿੰਘ(ਪੀ.ਪੀ.ਐਸ.ਐਸ.ਐਸ.ਪੀ.) ਫਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ੍ਰੀ ਅਜੇ ਰਾਜ ਸਿੰਘ (ਪੀ.ਪੀ.ਐੱਸ.) ਐੱਸ.ਪੀ. (ਇੰਨਵੇ) ਫਿਰੋਜ਼ਪੁਰ ਸ੍ਰੀ ਸਤਨਾਮ ਸਿੰਘ ਡੀ.ਐੱਸ.ਪੀ. ਦਿਹਾਤੀ ਦੀ ਰਹਿਮਾਈ ਹੇਠ ਇੰਸ ਅਭਿਨਵ ਚੋਹਾਨ ਮੁੱਖ ਅਫਸਰ ਕੁਲਗੜੀ ਵਲੋਂ ਮਾੜੇ ਅਤੇ ਸ਼ਰਾਰਤੀ  ਅਨਸਰਾਂ ਵਿਰੁੱਧ ਚਲਾਈ ਮਹਿਮ ਤਹਿਤ ਐਸ.ਆਈ ਜੱਜਪਾਲ ਸਿੰਘ ਨੇ ਸਾਥੀਆਂ  ਸੁਖਦੇਵ ਸਿੰਘ ਉਰਫ ਡੱਡੂ, ਪੁੱਤਰ ਬਾਜ ਸਿੰਘ,ਬਲਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਬਾਜ ਸਿੰਘ, ਗੁਰਜੰਟ ਸਿੰਘ ਉਰਫ ਜੰਟਾ ਪੁੱਤਰ ਪ੍ਰੀਤਮ ਸਿੰਘ ਵਾਸੀ ਸਤਸੀਏ ਵਾਲਾ ਨੂੰ ਗ੍ਰਿਫਤਾਰ ਕਰਕੇ 32 ਬੋਰ ਰਿਵਾਲਵਰ ਸਣੇ 5 ਜਿੰਦਾ ਕਾਰਤੂਸ, ਅਤੇ ਇਕ ਖੋਲ ਬਰਾਮਦ ਕੀਤਾ ਹੈ।

ਥਾਣਾ ਮੁੱਖੀ ਸ੍ਰੀ ਅਭਿਨਵ ਚੋਹਾਨ ਨੇ ਦੱਸਿਆ ਕਿ ਮਿਤੀ 11 ਮਈ 2020 ਨੂੰ ਫਿਰੋਜ਼ਪੁਰ ਮੋਗਾ ਰੋਡ ਤੇ ਪੁੱਲ ਨੇੜੇ ਲੜਾਈ ਦੌਰਾਨ ਦੋਸ਼ੀਆਂ ਨੇ ਸ਼ੁਸ਼ਾਂਤ ਮਹਿਤਾ ਤੋਂ 32 ਬੋਰ ਰਿਵਾਲਰ ਅਤੇ ਮੋਬਾਇਲ ਫੋਨ ਖੋਹ ਲਿਆ ਸੀ ਜੋ ਪੁਲਸ ਨੇ ਮੁਕੱਦਮਾ ਨੰ: 68 ਮਿਤੀ 11-05-2020 ਧਾਰਾ,307,379, ਬੀ, 148,149,ਭ.ਦ. 25,27, 54,59 ਅਸਲਾ ਐਕਟ ਤਹਿਤ ਥਾਣਾ ਕੁਲਗੜ੍ਹੀ ਵਿਖੇ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਸੀ ਜੋ ਅੱਜ ਮਿਤੀ 16 ਮਈ 2020 ਨੂੰ ਦੋਸ਼ੀਆਂ ਨੂੰ ਫੜ ਲਿਆ ਗਿਆ ਹੈ। ਇਨ੍ਹਾਂ ਦੱਸਿਆ ਕਿ ਸੁਖਦੇਵ ਸਿੰਘ ਅਤੇ ਬਲਵਿੰਦਰ ਸਿੰਘ ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਧਰਾਵਾਂ ਤਹਿਤ ਮੁਕਦਮੇ ਦਰਜ ਹਨ।


Shyna

Content Editor

Related News