ਮਜਬੂਰ ਹੋ ਕੇ ਸੁਖਬੀਰ-ਮਜੀਠੀਆ ਖਿਲਾਫ਼ ਹਾਈਕੋਰਟ ਜਾਣਾ ਪਿਆ : ਜਸ. ਰਣਜੀਤ ਸਿੰਘ

Friday, Feb 08, 2019 - 10:16 AM (IST)

ਮਜਬੂਰ ਹੋ ਕੇ ਸੁਖਬੀਰ-ਮਜੀਠੀਆ ਖਿਲਾਫ਼ ਹਾਈਕੋਰਟ ਜਾਣਾ ਪਿਆ : ਜਸ. ਰਣਜੀਤ ਸਿੰਘ

ਚੰਡੀਗੜ੍ਹ (ਹਾਂਡਾ) : ਰਿਟਾ. ਜਸਟਿਸ ਰਣਜੀਤ ਸਿੰਘ ਨੇ ਅਕਾਲੀ ਦਲ ਪ੍ਰਮੁੱਖ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਖਿਲਾਫ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਕ੍ਰਿਮੀਨਲ ਕੰਪਲੇਂਟ ਦਾਖਲ ਕੀਤੀ ਹੈ। ਸ਼ਿਕਾਇਤ 'ਚ ਜਸਟਿਸ ਰਣਜੀਤ ਸਿੰਘ ਨੇ ਸੁਖਬੀਰ ਬਾਦਲ 'ਤੇ ਉਨ੍ਹਾਂ ਦੇ ਤੇ ਕਮਿਸ਼ਨ ਖਿਲਾਫ ਅਪਸ਼ਬਦ ਬੋਲਣ ਦੇ ਦੋਸ਼ ਲਾਉਂਦਿਆਂ ਦੋਵਾਂ ਖਿਲਾਫ ਕਮਿਸ਼ਨ ਆਫ ਇਨਕੁਆਇਰੀ ਐਕਟ 'ਚ ਕਾਰਵਾਈ ਦੀ ਮੰਗ ਕੀਤੀ ਹੈ। ਏ. ਜੀ. ਪੰਜਾਬ ਨੇ ਕਿਹਾ ਕਿ ਕਮਿਸ਼ਨ ਆਫ ਇਨਕੁਆਇਰੀ ਐਕਟ ਦੇ ਸੈਕਸ਼ਨ-10ਏ ਦੇ ਤਹਿਤ ਜੇਕਰ ਕੋਈ ਸ਼ਖਸ ਕਮਿਸ਼ਨ ਜਾਂ ਕਮਿਸ਼ਨ ਦੇ ਕਿਸੇ ਮੈਂਬਰ ਦੇ ਖਿਲਾਫ ਕੁੱਝ ਬੋਲਦਾ ਹੈ ਤਾਂ ਕਮਿਸ਼ਨ ਜਾਂ ਉਸ ਦਾ ਮੈਂਬਰ ਉਸ ਵਿਅਕਤੀ ਖਿਲਾਫ ਕਾਰਵਾਈ ਦੀ ਮੰਗ ਕਰਨ ਲਈ ਹਾਈਕੋਰਟ ਦਾ ਰੁਖ਼ ਕਰ ਸਕਦਾ ਹੈ। 
ਇਸ ਸਬੰਧੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਵੀ ਸੁਖਬੀਰ ਬਾਦਲ ਨੂੰ ਜਿਮਨੀ ਆਰਡਰ ਜਾਰੀ ਕੀਤੇ ਸਨ ਕਿ ਉਹ ਕਮਿਸ਼ਨ ਜਾਂ ਇਨ੍ਹਾਂ ਦੇ ਮੈਬਰਾਂ ਦੇ ਵਿਸ਼ੇ 'ਚ ਅਪਮਾਨਜਨਕ ਟਿੱਪਣੀ ਨਾ ਕਰਨ ਜੇਕਰ ਉਹ ਆਪਣਾ ਪੱਖ ਰੱਖਣਾ ਚਾਹੁੰਦਾ ਹੈ ਤਾਂ ਕਮਿਸ਼ਨ ਅੱਗੇ ਪੇਸ਼ ਹੋ ਕੇ ਰੱਖ ਸਕਦੇ ਹਨ ਪਰ ਸੁਖਬੀਰ ਤੇ ਮਜੀਠੀਆ ਨੇ ਮੰਦੇ ਸ਼ਬਦਾਂ ਦਾ ਇਸਤੇਮਾਲ ਕਰਨਾ ਨਹੀਂ ਛੱਡਿਆ, ਜਿਸ ਕਾਰਨ ਉਨ੍ਹਾਂ ਨੂੰ ਹਾਈਕੋਰਟ ਦਾ ਰੁਖ਼ ਕਰਨਾ ਪਿਆ ਹੈ।
 


author

Babita

Content Editor

Related News