ਜਲੰਧਰ: ਬੁਲੰਦ ਹੌਂਸਲਿਆਂ ਨੂੰ ਸਲਾਮ, 63 ਸਾਲਾ ਸੇਵਾ ਮੁਕਤ PCS ਅਧਿਕਾਰੀ ਬਣੀ ਕਾਲਜ ਦੀ ਟੌਪਰ

Monday, Jul 12, 2021 - 01:46 PM (IST)

ਜਲੰਧਰ— ਕਹਿੰਦੇ ਨੇ ਜੇਕਰ ਮਨ ’ਚ ਕੁਝ ਸਿੱਖਣ ਦੀ ਇੱਛਾ ਹੋਵੇ ਤਾਂ ਕੋਈ ਵੀ ਉਮਰ ਮਾਇਨੇ ਨਹੀਂ ਰੱਖਦੀ। ਅਜਿਹਾ ਹੀ ਕੁਝ ਪੀ. ਸੀ. ਐੱਸ. ਸੇਵਾਵਾਂ ਤੋਂ ਸੇਵਾ ਮੁਕਤ ਹੋਈ 63 ਸਾਲਾ ਸਰੋਜਿਨੀ ਗੌਤਮ ਸ਼ਾਰਦਾ ਨੇ ਕਰਕੇ ਵਿਖਾਇਆ ਹੈ। ਉਸ ਨੇ ਪੀ. ਸੀ. ਐੱਸ. ਤੋਂ ਸੇਵਾ ਮੁਕਤ ਹੋਣ ਦੇ ਪੰਜ ਸਾਲ ਬਾਅਦ ਇਕ ਵਿਦਿਆਰਥੀ ਦੇ ਰੂਪ ’ਚ ਪਹਿਲਾਂ ਐੱਚ. ਐੱਮ. ਵੀ. ਕਾਲਜ ’ਚ ਦਾਖ਼ਲਾ ਲਿਆ ਅਤੇ ਫਿਰ ਕਾਲਜ ’ਚ ਹੀ ਨਹੀਂ ਸਗੋਂ ਪੂਰੇ ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਟੌਪ ਵੀ ਕੀਤਾ। 63 ਸਾਲ ਦੀ ਉਮਰ ਵਿਚ ਸਰੋਜਿਨੀ ਨੇ ਜੀ. ਐੱਨ. ਡੀ. ਯੂ. ਵੱਲੋਂ ਸੰਚਾਲਿਤ ਬੀ. ਵਾਕ ਮੈਂਟਲ ਹੈਲਥ ਕਾਊਂਸਲਿੰਗ ਸਮੈਸਟਰ ’ਚੋਂ 400 ’ਚੋਂ 352 ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। 

ਪਹਿਲਾ ਸਥਾਨ ਹਾਸਲ ਕਰਨ ਵਾਲੀ ਸਰੋਜਿਨੀ ਨੇ ਕਿਹਾ ਕਿ ਆਪਣੀ ਨੌਕਰੀ ਦੌਰਾਨ ਉਸ ਨੇ ਜੋ ਵੀ ਮਿਸ ਕੀਤਾ, ਸੇਵਾ ਮੁਕਤ ਹੋਣ ਦੌਰਾਨ ਉਸ ਨੇ ਸਭ ਕੁਝ ਕਰ ਲਿਆ। ਉਸ ਨੇ ਕਲਾਸੀਕਲ ਡਾਂਸ ਦਾ ਅਭਿਆਸ ਕਰਨਾ, ਕਿਤਾਬਾਂ ਪੜ੍ਹਨਾ, ਵੈਬੀਨਾਰ ’ਚ ਹਿੱਸਾ ਲੈਣਾ ਅਤੇ ਮਨੋਵਿਗਿਆਨ ਨਾਲ ਸਬੰਧਤ ਵੱਖ-ਵੱਖ ਆਨ ਲਾਈਨ ਕਲਾਸਾਂ ’ਚ ਹਿੱਸੇ ਲੈ ਕੇ ਆਪਣੇ ਸ਼ੌਂਕ ਪੂਰੇ ਕੀਤੇ। ਅਖ਼ੀਰ ’ਚ ਉਸ ਨੇ ਇਕ ਡਿਗਰੀ ਕੋਰਸ ਕਰਨ ਦਾ ਫ਼ੈਸਲਾ ਲਿਆ। 

ਇਹ ਵੀ ਪੜ੍ਹੋ: ਮੱਧ ਪ੍ਰਦੇਸ਼ ’ਚ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਦੇ ਨੈੱਟਵਰਕ ਦਾ ਪਰਦਾਫਾਸ਼, ਮੁੱਖ ਸਪਲਾਇਰ ਗ੍ਰਿਫ਼ਤਾਰ

PunjabKesari

ਆਨਲਾਈਨ ਸਿੱਖਿਆ ਕਾਰਨ ਪੂਰਾ ਕੀਤਾ ਸੁਫ਼ਨਾ 
ਇਕ ਵਿਦਿਆਰਥੀ ਦੇ ਰੂਪ ’ਚ ਆਪਣੇ ਤਜ਼ਰਬੇ ਨੂੰ ਸਾਂਝਾ ਕਰੇ ਹੋਏ ਸਰੋਜਿਨੀ ਗੌਤਮ ਨੇ ਕਿਹਾ ਕਿ ਹਾਲ ਦੇ ਦਿਨਾਂ ’ਚ ਆਨਲਾਈਨ ਸਿੱਖਿਆ ਮੇਰੇ ਵਰਗੇ ਬਜ਼ੁਰਗਾਂ ਲਈ ਇਕ ਵਰਦਾਨ ਰਹੀ ਹੈ, ਜੋ ਹਮੇਸ਼ਾ ਪੜ੍ਹਾ ਚਾਹੰੁਦੇ ਹਨ। ਜੇਕਰ ਇਹੀ ਰੋਜ਼ਾਨਾ ਕਲਾਸਾਂ ਲੱਗਦੀਆਂ ਤਾਂ ਮੈਨੂੰ ਨੌਜਵਾਨ ਪੀੜ੍ਹੀ ’ਚ ਬੈਠਣਾ ਥੋੜ੍ਹਾ ਅਜੀਬ ਲੱਗਦਾ ਪਰ ਆਨਲਾਈਨ ਕਲਾਸਾਂ ’ਚ ਇਹ ਨਿਸ਼ਚਿਤ ਰੂਪ ਨਾਲ ਕੋਈ ਸਮੱਸਿਆ ਨਹੀਂ ਸੀ, ਜਿੱਥੇ ਮੈਂ ਹਮੇਸ਼ਾ ਆਪਣੀ ਵੀਡੀਓ ਬੰਦ ਰੱਖਦੀ ਸੀ। ਇਥੋਂ ਤੱਕ ਕਿ ਮੇਰੇ ਕੁਝ ਅਧਿਆਪਕ ਵੀ ਸ਼ਾਇਦ ਮੇਰੀ ਬੈਕਗਰਾਊਂਡ ਦੇ ਬਾਰੇ ’ਚ ਨਹੀਂ ਜਾਣਦੇ ਸਨ ਕਿਉਂਕਿ ਉਹ ਮੈਨੂੰ ਬੇਟਾ ਕਹਿ ਕੇ ਬੁਲਾਉਂਦੇ ਸਨ ਜਦਕਿ ਮੈਂ ਉਨ੍ਹਾਂ ਤੋਂ ਵੱਡੀ ਸੀ। ਮੈਂ ਵੀ ਕਦੇ ਕੋਈ ਪ੍ਰਤਿਕਿਰਿਆ ਨਹੀਂ ਦਿੱਤੀ ਕਿਉਂਕਿ ਮੈਂ ਚਾਹੁੰਦੀ ਸੀ ਕਿ ਮੇਰੀ ਪਛਾਣ ਗੁਪਤ ਰਹੇ। ਮੈਂ ਚਾਹੁੰਦੀ ਸੀ ਕਿ ਅਧਿਆਪਕ ਕਲਾਸ ’ਚ ਬਾਕੀ ਵਿਦਿਆਰਥੀਆਂ ਵਾਂਗ ਹੀ ਮੇਰੇ ਨਾਲ ਵੀ ਆਮ ਤਰ੍ਹਾਂ ਦਾ ਵਿਵਹਾਰ ਕਰਨ। ਮੈਨੂੰ ਯਕੀਨੀ ਕੀਤਾ ਗਿਆ ਕਿ ਮੈਂ ਕੋਈ ਵੀ ਕਲਾਸ ਨੂੰ ਮਿਸ ਨਾ ਕਰਾਂ, ਸਾਰੇ ਨੋਟਸ ਬਣਾਵਾਂ। ਆਪਣੇ ਸਾਰੇ ਅਸਾਇੰਨਮੈਂਟ ਚੰਗੀ ਤਰ੍ਹਾਂ ਨਾਲ ਕਰਾਂ ਅਤੇ ਇਥੋਂ ਤੱਕ ਕਿ ਉਨ੍ਹਾਂ ਨੂੰ ਸਮੇਂ ’ਤੇ ਜਮ੍ਹਾ ਵੀ ਕਰ ਦੇਵਾ। 

ਇਹ ਵੀ ਪੜ੍ਹੋ: ਰੂਪਨਗਰ ਦੇ ਮੋਰਿੰਡਾ ’ਚ ਸ਼ਰਮਨਾਕ ਘਟਨਾ, 25 ਸਾਲਾ ਨੌਜਵਾਨ ਵੱਲੋਂ 4 ਸਾਲਾ ਬੱਚੀ ਨਾਲ ਜਬਰ-ਜ਼ਿਨਾਹ

ਪਰੀਖਿਆ ਲਈ ਜਾਂਦੇ ਸਮੇਂ ਕਾਲਜ ਦੇ ਗੇਟਕੀਪਰ ਨੇ ਵੀ ਰੋਕਿਆ 
ਕੁਝ ਹੋਰ ਦਿਲਚਸਪ ਕਿੱਸੇ ਸਾਂਝੇ ਕਰਦੇ ਹੋਏ ਸਰੋਜਿਨੀ ਗੌਤਮ ਨੇ ਕਿਹਾ ਕਿ ਮੇਰੀ ਪ੍ਰੀਖਿਆ ਆਫ਼ਲਾਈਨ ਆਯੋਜਿਤ ਕੀਤੀ ਗਈ ਸੀ। ਇਸ ਦੌਰਾਨ ਹੀ ਮੈਨੂੰ ਕਾਲਜ ਜਾਣਾ ਸੀ। ਜਿਵੇਂ ਹੀ ਮੈਂ ਕਾਲਜ ’ਚ ਦਾਖ਼ਲ ਹੋਈ ਤਾਂ ਗੇਟਕੀਪਰ ਨੇ ਮੇਰੇ ਕੋਲੋਂ ਮੇਰਾ ਕਾਲਜ ਆਉਣ ਦਾ ਮਕਸਦ ਪੁੱਛਿਆ। ਮੈਂ ਉਸ ਨੂੰ ਕਿਹਾ ਕਿ ਮੈਂ ਇਕ ਵਿਦਿਆਰਥੀ ਹਾਂ ਅਤੇ ਪ੍ਰੀਖਿਆ ਦੇਣ ਆਈ ਹਾਂ। ਉਸ ਨੇ ਵੇਖਿਆ ਅਤੇ ਮੇਰਾ ਰੋਲ ਨੰਬਰ ਵਿਖਾਉਣ ਨੂੰ ਕਿਹਾ। ਇਥੋਂ ਤੱਕ ਕਿ ਉਸ ਨੇ ਮੇਰਾ ਮੋਬਾਇਲ ਨੰਬਰ ਵੀ ਲਿਆ ਤਾਂਕਿ ਉਹ ਆਪਣਾ ਸ਼ੱਕ ਦੂਰ ਕਰ ਸਕੇ। 
ਉਨ੍ਹਾਂ ਅੱਗੇ ਦੱਸਿਆ ਕਿ ਕਾਲਜ ਦੀ ਬਿਲਡਿੰਗ ਬਾਰੇ ਮੈਂ ਅਣਜਾਣ ਸੀ ਇਸ ਲਈ ਮੈਨੂੰ ਇਕ ਵਿਦਿਆਰਥੀ ਤੋਂ ਪ੍ਰੀਖਿਆ ਕੇਂਦਰ ਬਾਰੇ ਪੁੱਛਿਆ ਅਤੇ ਉਹ ਮੈਨੂੰ ਉਸ ਜਗ੍ਹਾ ਤੱਕ ਲੈ ਗਈ। ਮੇਰੇ ਕਮਰੇ ’ਚ ਮੌਜੂਦ ਇੰਸਪੈਕਟਰ ਵੀ ਮੈਨੂੰ ਵੇਖ ਕੇ ਹੈਰਾਨ ਹੋ ਗਏ। ਜਦੋਂ ਮੈਂ ਕਲਾਸ ਰੂਮ ’ਚ ਦਾਖ਼ਲ ਹੋਈ ਤਾਂ ਉਨ੍ਹਾਂ ਨੇ ਵੀ ਸ਼ੱਕ ਦੂਰ ਕਰਨ ਲਈ ਮੇਰਾ ਰੋਲ ਨੰਬਰ ਚੈੱਕ ਕੀਤਾ। 

ਇਹ ਵੀ ਪੜ੍ਹੋ: ਗੋਬਿੰਦ ਸਾਗਰ ਝੀਲ 'ਚ ਨੌਜਵਾਨ ਦੀ ਤੈਰਦੀ ਲਾਸ਼ ਨੂੰ ਵੇਖ ਲੋਕਾਂ ਦੇ ਉੱਡੇ ਹੋਸ਼, ਪਿਆ ਚੀਕ-ਚਿਹਾੜਾ

PunjabKesari

ਰਿਜ਼ਲਟ ਤੋਂ ਪਹਿਲਾਂ ਮੈਂ ਕਾਫ਼ੀ ਘਬਰਾ ਗਈ ਸੀ
ਇਕ ਹੋਰ ਦਿਲਚਸਪ ਘਟਨਾ ਨੂੰ ਸਾਂਝਾ ਕਰਦੇ ਹੋਏ ਸਰੋਜਿਨੀ ਨੇ ਕਿਹਾ ਕਿ ਜਿਸ ਦਿਨ ਮੈਨੂੰ ਆਪਣਾ ਰਿਜ਼ਲਟ ਮਿਲਿਆ, ਮੇਰੀ ਧੀ ਮੇਰੇ ਨਾਲ ਸੀ, ਕਿਉਂਕਿ ਉਹ ਅਮਰੀਕਾ ਤੋਂ ਆਈ ਸੀ। ਮੈਂ ਸਿਰਫ਼ ਵਟਸਐਪ ਦੇ ਸੰਦੇਸ਼ਾਂ ਨੂੰ ਵੇਖ ਰਹੀ ਸੀ। ਜਦੋਂ ਮੈਂ ਕਾਲਜ ਗਰੁੱਪ ’ਚ ਪਾਇਆ ਕਿ ਵਿਦਿਆਰਥੀਆਂ ਨੇ ਆਪਣੇ ਨਤੀਜਿਆਂ ਦਾ ਵੇਰਵਾ ਸਾਂਝਾ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਮੈਂ ਬਹੁਤ ਘਬਰਾ ਗਈ ਸੀ ਅਤੇ ਆਪਣੀ ਬੇਟੀ ਦੇ ਸਾਹਮਣੇ ਕੁਝ ਵੀ ਪ੍ਰਤੀਕਿਰਿਆ ਨਹੀਂ ਦੇਣਾ ਚਾਹੁੰਦੀ ਸੀ ਕਿਉਂਕਿ ਮੈਨੂੰ ਯਕੀਨ ਨਹੀਂ ਸੀ ਕਿ ਰਿਜ਼ਲਟ ਕਿਹੋ ਜਿਹਾ ਹੋਵੇਗਾ। ਕੁਝ ਸਮਾਂ ਲੈਂਦੇ ਹੋਏ ਮੈਂ ਖ਼ੁਦ ਨੂੰ ਤਿਆਰ ਕੀਤਾ ਅਤੇ ਅਖ਼ੀਰ ’ਚ ਰਿਜ਼ਲਟ ਲਿੰਕ ਓਪਨ ਕੀਤਾ ਅਤੇ ਆਪਣੇ ਨੰਬਰ ਚੈੱਕ ਕੀਤੇ। ਇਸ ਦੌਰਾਨ ਪਤਾ ਲੱਗਾ ਕਿ ਮੈਂ ਟੌਪ ਕੀਤਾ ਤਾਂ ਮੈਂ ਕਾਫ਼ੀ ਉਤਸ਼ਾਹਤ ਸੀ। 

ਡਿਪਟੀ ਐਕਸਾਈਜ਼ ਅਤੇ ਐੱਮ. ਸੀ. ਕਮਿਸ਼ਨਰ ਦੇ ਰੂਪ ’ਚ ਵੀ ਕੰਮ ਕਰ ਚੁੱਕੀ ਹੈ ਸਰੋਜਿਨੀ ਗੌਤਮ 
ਸਾਬਕਾ ਪੀ.ਸੀ.ਐੱਸ. ਅਧਿਕਾਰੀ ਕਾਲਜ ਦੀ ਐੱਚ. ਓ. ਡੀ. ਅਸ਼ਮੀਤ ਕੌਰ ਨੇ ਦੱਸਿਆ ਕਿ ਸਰੋਜਿਨੀ ਹਾਲ ਦੇ ਦਿਨਾਂ ’ਚ ਸਿਹਤਮੰਦ ਨਹੀਂ ਸੀ, ਇਸ ਲਈ ਉਸ ਨੇ ਕਲਾਸਾਂ ਛੱਡ ਕੇ ਪ੍ਰੀਖਿਆ ਨਾ ਦੇਣ ਦਾ ਫ਼ੈਸਲਾ ਕੀਤਾ ਸੀ ਪਰ ਮੈਂ ਉਸ ਨੂੰ ਉਸ ਦੇ ਫ਼ੈਸਲੇ ਖ਼ਿਲਾਫ਼ ਪ੍ਰੇਰਿਤ ਕੀਤਾ ਅਤੇ ਉਹ ਆਖ਼ਿਰਕਾਰ ਮੰਨ ਗਈ। ਉਦੋਂ ਤੋਂ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਉਸ ਨੇ ਅਸਲ ’ਚ ਵਧੀਆ ਤਿਆਰੀ ਕੀਤੀ। ਸ਼ਹਿਰ ਦੇ ਵਾਸੀ ਉਨ੍ਹਾਂ ਨੂੰ ਇਕ ਈਮਾਨਦਾਰ ਅਧਿਕਾਰੀ ਦੇ ਰੂਪ ’ਚ ਯਾਦ ਕਰਦੇ ਹਨ, ਜਿਨ੍ਹਾਂ ਨੇ ਏ. ਡੀ. ਸੀ. (ਵਿਕਾਸ) ਡਿਪਟੀ ਐਕਸਾਈਜ਼ ਅਤੇ ਟੈਕਸੇਸ਼ਨ ਕਮਿਸ਼ਨਰ ਅਤੇ ਇਥੋਂ ਤੱਕ ਕਿ ਐੱਮ. ਸੀ. ਕਮਿਸ਼ਨਰ ਦੇ ਰੂਪ ’ਚ ਕੰਮ ਕੀਤਾ ਹੈ। 

ਇਹ ਵੀ ਪੜ੍ਹੋ: ਜਲੰਧਰ ਸ਼ਹਿਰ ਦੇ ਚੌਥੀ ਜਮਾਤ ’ਚ ਪੜ੍ਹਦੇ ਬੱਚੇ ਨੇ ਕੀਤਾ ਕਮਾਲ, ਪੇਂਟਿੰਗਾਂ ਵੇਖ ਤੁਸੀਂ ਵੀ ਕਰੋਗੇ ਤਾਰੀਫ਼ (ਵੀਡੀਓ)

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News