ਜਲੰਧਰ ਦਿਹਾਤੀ ਦੀ ਪੁਲਸ ਵੱਲੋਂ ਰਿਟਾਇਰਡ ਇੰਸਪੈਕਟਰ ਦਾ ਪੁੱਤਰ ਨਸ਼ੀਲੇ ਪਦਾਰਥਾਂ ਤੇ ਹਥਿਆਰ ਸਣੇ ਗ੍ਰਿਫ਼ਤਾਰ
Saturday, Sep 23, 2023 - 06:25 PM (IST)
ਜਲੰਧਰ (ਵੈੱਬ ਡੈਸਕ)-ਜਲੰਧਰ ਦਿਹਾਤੀ ਪੁਲਸ ਨੇ ਹੁਸ਼ਿਆਰਪੁਰ ਦੇ ਇਕ ਸੇਵਾਮੁਕਤ ਪੁਲਸ ਇੰਸਪੈਕਟਰ ਦੇ ਪੁੱਤਰ ਨੂੰ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਸ਼ਾਹਬਾਜ਼ ਸਿੰਘ ਉਰਫ਼ ਸ਼ਾਹੂ ਪੁੱਤਰ ਸਰਬਜੀਤ ਸਿੰਘ ਵਾਸੀ ਮੁਹੱਲਾ ਨਵਾਂ ਫਤਿਹਗੜ੍ਹ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਵਜੋਂ ਹੋਈ ਹੈ। ਸ਼ਾਹੂ ਬਿੰਨੀ ਗੈਂਗ ਦਾ ਸਰਗਨਾ ਹੈ। ਪੁਲਸ ਨੇ ਸ਼ਾਹੂ ਦੇ ਕਬਜ਼ੇ ਵਿੱਚੋਂ 210 ਗ੍ਰਾਮ ਹੈਰੋਇਨ, ਪੁਆਇੰਟ 32 ਬੋਰ ਦਾ ਪਿਸਤੌਲ ਅਤੇ 5 ਜ਼ਿੰਦਾ ਰੌਂਦ ਬਰਾਮਦ ਕੀਤੇ ਗਏ ਹਨ।
ਡੀ. ਐੱਸ. ਪੀ. ਸੁਰਿੰਦਰ ਧੋਗੜੀ ਅਤੇ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਪੁਸ਼ਪ ਬਾਲੀ ਨੇ ਦੱਸਿਆ ਕਿ ਉਨ੍ਹਾਂ ਦੇ ਦਿਹਾਤੀ ਖੇਤਰ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਨ ਲਈ ਦੋ ਵੱਖ-ਵੱਖ ਟੀਮਾਂ ਵੱਲੋਂ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਸੀ। ਇਸੇ ਦੌਰਾਨ ਜਦੋਂ ਐੱਸ. ਆਈ. ਨਿਰਮਲ ਸਿੰਘ ਦੀ ਟੀਮ ਪਿੰਡ ਜੰਡੂ ਸਿੰਘਾ ਤੋਂ ਹੁੰਦੇ ਹੋਏ ਅੱਡਾ ਕਪੂਰ ਪਿੰਡ ਵੱਲ ਜਾ ਰਹੀ ਸੀ ਤਾਂ ਉਨ੍ਹਾਂ ਨੇ ਹਰਲੀਨ ਵਾਟਰ ਪਾਰਕ ਸੂਆ ਨੇੜੇ ਸ਼ਾਹਬਾਜ਼ ਸਿੰਘ ਉਰਫ਼ ਸ਼ਾਹੂ ਨੂੰ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਸਮੇਤ ਕਾਬੂ ਕਰ ਲਿਆ। ਸ਼ਾਹੂ ਨਸ਼ਾ ਸਪਲਾਈ ਕਰਨ ਆਇਆ ਸੀ।
ਇਹ ਵੀ ਪੜ੍ਹੋ-ਅਹਿਮ ਖ਼ਬਰ: ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਚੱਲਣ ਵਾਲੀਆਂ 12 ਟਰੇਨਾਂ 7 ਦਿਨਾਂ ਲਈ ਰਹਿਣਗੀਆਂ ਰੱਦ
ਜਦੋਂ ਪੁਲਸ ਟੀਮ ਹਰਲੀਨ ਵਾਟਰ ਪਾਰਕ ਨੇੜੇ ਪਹੁੰਚੀ ਤਾਂ ਸ਼ਾਹਬਾਜ਼ ਉਥੇ ਖੜ੍ਹਾ ਸੀ। ਪੁਲਸ ਨੂੰ ਵੇਖਦੇ ਹੀ ਉਹ ਡਰ ਗਿਆ ਅਤੇ ਤੁਰੰਤ ਪਿੱਛੇ ਮੁੜ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਉਸ ਦੀਆਂ ਗਤੀਵਿਧੀਆਂ ਨੂੰ ਵੇਖ ਕੇ ਪੁਲਸ ਨੂੰ ਸ਼ੱਕ ਹੋ ਗਿਆ। ਜਦੋਂ ਪੁਲਸ ਨੇ ਉਸ ਨੂੰ ਘੇਰ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਨਸ਼ੀਲੇ ਪਦਾਰਥ ਅਤੇ ਹਥਿਆਰ ਬਰਾਮਦ ਹੋਏ। ਪੁਲਸ ਪੁੱਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਉਹ ਬਿੰਨੀ ਗੁੱਜਰ ਗੈਂਗ ਲਈ ਕੰਮ ਕਰਦਾ ਹੈ। ਇਸ ਤੋਂ ਪਹਿਲਾਂ ਹੁਸ਼ਿਆਰਪੁਰ 'ਚ ਉਸ 'ਤੇ ਕਤਲ, ਇਰਾਦਾ ਕਤਲ, ਆਰਮਜ਼ ਐਕਟ ਅਤੇ ਕੁੱਟਮਾਰ ਦੇ 5 ਕੇਸ ਦਰਜ ਹਨ। ਸ਼ਾਹੀ ਪਿੱਪਲਾਂਵਾਲੀ ਜਿਮ ਦੇ ਬਾਹਰ ਗੈਂਗ ਵਾਰ ਵਿੱਚ ਵੀ ਸ਼ਾਮਲ ਸੀ। ਇਸ ਗੈਂਗਵਾਰ ਵਿੱਚ ਸ਼ਾਹੂ ਦਾ ਸਾਥੀ ਸਾਰੰਗ ਫਰਵਾਹਾ ਗੋਲ਼ੀਆਂ ਲੱਗਣ ਨਾਲ ਮਾਰਿਆ ਗਿਆ ਸੀ ਜਦਕਿ ਸ਼ਾਹੂ ਵੱਲੋਂ ਕੀਤੀ ਗਈ ਜਵਾਬੀ ਗੋਲ਼ੀਬਾਰੀ ਵਿੱਚ ਗੈਂਗਸਟਰ ਜਸਪ੍ਰੀਤ ਸਿੰਘ ਉਰਫ਼ ਚੰਨਾ ਗੋਲੀਆਂ ਲੱਗਣ ਨਾਲ ਜ਼ਖ਼ਮੀ ਹੋ ਗਿਆ ਸੀ।
ਇਹ ਵੀ ਪੜ੍ਹੋ- ਪੰਜਾਬ ਦੇ 72 ਪ੍ਰਿੰਸੀਪਲ ਸਿੰਗਾਪੁਰ ਲਈ ਹੋਏ ਰਵਾਨਾ, ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵਿਖਾਈ ਹਰੀ ਝੰਡੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ