PSEB ਨੇ ਜਾਰੀ ਕੀਤੇ ਨਤੀਜੇ, 8ਵੀਂ ਅਤੇ 10ਵੀਂ ਦੇ 6 ਲੱਖ ਤੋਂ ਵਧੇਰੇ ਵਿਦਿਆਰਥੀ ਬਿਨਾਂ ਪ੍ਰੀਖਿਆ ਹੋਏ ਪਾਸ

Tuesday, May 18, 2021 - 04:11 PM (IST)

ਲੁਧਿਆਣਾ/ਮੋਹਾਲੀ (ਵਿੱਕੀ, ਨਿਆਮੀਆਂ) : ਪੰਜਾਬ ਸਕੂਲ ਐਜੂਕੇਸ਼ਨ ਬੋਰਡ (ਪੀ. ਐੱਸ. ਈ. ਬੀ.) ਨੇ ਕਲਾਸ 10ਵੀਂ ਅਤੇ 8ਵੀਂ ਦਾ ਨਤੀਜਾ ਕੰਟੀਨਿਊਸ਼ਨ ਕੰਪਰੀਹੈਂਸਿਵ ਇਵੈਲਿਊਏਸ਼ਨ (ਸੀ. ਸੀ. ਈ.) ਦੇ ਆਧਾਰ ’ਤੇ ਐਲਾਨ ਦਿੱਤਾ ਗਿਆ ਹੈ। ਦੱਸ ਦੇਈਏ ਕਿ ਪੀ. ਐੱਸ. ਈ. ਬੀ. ਨੇ ਇਸ ਸਾਲ ਕੋਰੋਨਾ ਕਾਰਨ 10ਵੀਂ ਅਤੇ 8ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਸਨ। ਬੋਰਡ ਦੇ ਮੁਤਾਬਕ ਵਿਦਿਆਰਥੀ ਆਪਣਾ ਨਤੀਜਾ ਪੀ. ਐੱਸ. ਈ. ਬੀ. ਦੀ ਅਧਿਕਾਰਤ ਵੈੱਬਸਾਈਟ ’ਤੇ ਮੰਗਲਵਾਰ ਸਵੇਰ 8 ਵਜੇ ਤੋਂ ਚੈੱਕ ਕਰ ਸਕਣਗੇ। ਜਦੋਂਕਿ ਇਸ ਐਲਾਨੇ ਗਏ ਨਤੀਜੇ ਤੋਂ ਜਿਹੜੇ ਵਿਦਿਆਰਥੀ ਸੰਤੁਸ਼ਟ ਨਹੀਂ ਹਨ, ਉਹ ਕੋਵਿਡ-19 ਦੇ ਹਾਲਾਤ ਸਹੀ ਹੋਣ ਤੋਂ ਬਾਅਦ ਮੁੜ ਪ੍ਰੀਖਿਆ ਦੇ ਸਕਣਗੇ। ਇਸ ਪ੍ਰੀਖਿਆ ਦੀਆਂ ਸ਼ਰਤਾਂ ਅਤੇ ਦਿਸ਼ਾ-ਨਿਰਦੇਸ਼ ਸਕੂਲ ਲਾਗਇਨ ਆਈ. ਡੀ. ਅਤੇ ਬੋਰਡ ਦੀ ਵੈੱਬਸਾਈਟ ’ਤੇ ਮੁਹੱਈਆ ਕਰਵਾ ਦਿੱਤੇ ਜਾਣਗੇ। ਬੋਰਡ ਵੱਲੋਂ ਅਸੰਤੁਸ਼ਟ ਪ੍ਰੀਖਿਆਰਥੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਪ੍ਰੀਖਿਆ ਨਾਲ ਸਬੰਧਤ ਜ਼ਰੂਰੀ ਸੂਚਨਾ ਲਈ ਸਕੂਲ ਦੇ ਨਾਲ ਸੰਪਰਕ ਰੱਖਦੇ ਹੋਏ 8ਵੀਂ ਅਤੇ 10ਵੀਂ ਕਲਾਸ ਲਈ ਬੋਰਡ ਵੱਲੋਂ ਈ-ਮੇਲ ਆਈ. ਡੀ. ਜ਼ਰੀਏ ਹੋਰ ਸੂਚਨਾ ਦਾ ਆਦਾਨ-ਪ੍ਰਦਾਨ ਕਰ ਸਕਦੇ ਹਨ। ਐਲਾਨੇ ਗਏ ਨਤੀਜੇ ’ਚ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਨਤੀਜਾ ਹੋਰਨਾਂ ਤੋਂ ਚੰਗਾ ਰਿਹਾ ਹੈ। 10ਵੀਂ ਕਲਾਸ ਦੇ ਓਵਰਆਲ 3,21,384 ਪ੍ਰੀਖਿਆਰਥੀਆਂ ’ਚੋਂ 3,21,163 ਪਾਸ ਹੋਏ ਹਨ, ਜਦੋਂਕਿ 8ਵੀਂ ਕਲਾਸ ਵਿਚ ਕੁੱਲ 3,07,272 ਵਿਦਿਆਰਥੀਆਂ ’ਚੋਂ 3,06,894 ਬਿਨਾਂ ਪ੍ਰੀਖਿਆ ਦਿੱਤੇ ਹੀ ਪਾਸ ਹੋਏ ਹਨ।

ਇਹ ਵੀ ਪੜ੍ਹੋ : ਸਰਕਾਰੀ ਸਕੂਲਾਂ ਨੇ ਰਚਿਆ ਇਤਿਹਾਸ, 3576 ਸਕੂਲਾਂ ਦਾ 10ਵੀਂ ਅਤੇ 6215 ਦਾ 8ਵੀਂ ਦਾ ਨਤੀਜਾ 100 ਫੀਸਦੀ

8ਵੀਂ ’ਚ ਲੜਕੀਆਂ ਨੇ ਮਾਰੀ ਬਾਜ਼ੀ
ਬੋਰਡ ਵੱਲੋਂ ਜਾਰੀ ਪ੍ਰੀਖਿਆ ਨਤੀਜਿਆਂ ਵਿਚ 8ਵੀਂ ਕਲਾਸ ਦੀ ਪ੍ਰੀਖਿਆ ਵਿਚ ਇਕ ਵਾਰ ਫਿਰ ਲੜਕੀਆਂ ਨੇ ਬਾਜ਼ੀ ਮਾਰੀ ਹੈ। ਇਸ ਪ੍ਰੀਖਿਆ ਵਿਚ ਕੁਲ 3,07,272 ਪ੍ਰੀਖਿਆਰਥੀਆਂ ’ਚੋਂ 3,06,894 ਵਿਦਿਆਰਥੀ ਮਤਲਬ 99.88 ਫੀਸਦੀ ਪਾਸ ਹੋਏ। 1,43,528 ਲੜਕੀਆਂ ’ਚੋਂ 1,43,381 ਲੜਕੀਆਂ ਮਤਲਬ 99.9 ਫੀਸਦੀ ਪਾਸ ਹੋਈਆਂ, ਜਦੋਂਕਿ 1,63,744 ਲੜਕਿਆਂ ’ਚੋਂ 1,63,513 ਮਤਲਬ 99.86 ਲੜਕੇ ਪਾਸ ਹੋਏ।

ਇਹ ਵੀ ਪੜ੍ਹੋ : ਥਾਣੇਦਾਰਾਂ ਦੇ ਕਤਲ ਦੇ ਮਾਮਲੇ ’ਚ ਪੁਲਸ ਨੇ ਵਿੱਕੀ ਗੌਂਡਰ ਅਤੇ ਸ਼ੇਰੇ ਖੁੱਬਣ ਦੇ ਰਿਸ਼ਤੇਦਾਰਾਂ ਤੋਂ ਕੀਤੀ ਪੁੱਛਗਿੱਛ

99.33 ਫੀਸਦੀ ਰਿਹਾ 10ਵੀਂ ਦਾ ਨਤੀਜਾ
10ਵੀਂ ਕਲਾਸ ਦੀ ਪ੍ਰੀਖਿਆ ਵਿਚ ਵੀ ਲੜਕੀਆਂ ਦਾ ਨਤੀਜਾ ਲੜਕਿਆਂ ਤੋਂ ਬਿਹਤਰ ਰਿਹਾ। 10ਵੀਂ ਕਲਾਸ ਦੇ ਕੁੱਲ 3,32,384 ਵਿਦਿਆਰਥੀਆਂ ’ਚੋਂ 3,21,163 ਵਿਦਿਆਰਥੀ ਪਾਸ ਹੋਏ। ਇਹ ਨਤੀਜਾ 99.93 ਫੀਸਦੀ ਰਿਹਾ। 1,44,796 ਲੜਕੀਆਂ ’ਚੋਂ 1,44,713 ਮਤਲਬ 99.94 ਫੀਸਦੀ ਲੜਕੀਆਂ ਪਾਸ ਹੋਈਆਂ, ਜਦੋਂਕਿ 1,76,588 ਲੜਕਿਆਂ ’ਚੋਂ 1,70,450 ਮਤਲਬ 99.92 ਫੀਸਦੀ ਲੜਕੇ ਪਾਸ ਹੋਏ। ਇਸੇ ਤਰ੍ਹਾਂ 10ਵੀਂ ਕਲਾਸ ਦੇ ਪ੍ਰੀਖਿਆ ਨਤੀਜਿਆਂ ਵਿਚ ਵੀ ਹੋਰਨਾਂ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ ਦਾ ਨਤੀਜਾ ਬਿਹਤਰ ਰਿਹਾ, ਜਦੋਂਕਿ ਸ਼ਹਿਰੀ ਸਕੂਲਾਂ, ਜਿਨ੍ਹਾਂ ਦਾ ਨਤੀਜਾ 999 ਫੀਸਦੀ ਰਿਹਾ, ਦੇ ਮੁਕਾਬਲੇ ਦਿਹਾਤੀ ਖੇਤਰ ਦੇ ਸਕੂਲਾਂ ਦਾ ਨਤੀਜਾ 99.94 ਪਾਸ ਫੀਸਦੀ ਦੇ ਨਾਲ ਬਿਹਤਰ ਰਿਹਾ।

ਇਹ ਵੀ ਪੜ੍ਹੋ : ਪੰਜਾਬ ਦੀ ਪੰਥਕ ਸਿਆਸਤ ’ਚ ਵੱਡਾ ਧਮਾਕਾ, ਢੀਂਡਸਾ ਤੇ ਬ੍ਰਹਮਪੁਰਾ ਨੇ ਐਲਾਨਿਆ ਨਵਾਂ ਦਲ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 


Anuradha

Content Editor

Related News