ਪੰਜਾਬ ''ਚ ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ਸ਼ੁਰੂ, ਜਾਣੋ ਕਿਹੜਾ ਮੰਤਰੀ ਕਿਸ ਜ਼ਿਲ੍ਹੇ ''ਚ ਲਹਿਰਾਵੇਗਾ ਤਿਰੰਗਾ

01/12/2022 9:35:45 AM

ਲੁਧਿਆਣਾ (ਪੰਕਜ) : 26 ਜਨਵਰੀ ਨੂੰ ਹੋਣ ਵਾਲੇ ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਲੁਧਿਆਣਾ ਮਹਾਨਗਰ ’ਚ ਇਸ ਵਾਰ ਗਣਤੰਤਰ ਦਿਵਸ ਸਮਾਗਮ ਮੌਕੇ ਬਤੌਰ ਮੁੱਖ ਮਹਿਮਾਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਪਹੁੰਚ ਰਹੇ ਹਨ। ਉੱਥੇ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਲੰਧਰ ਅਤੇ ਸਪੀਕਰ ਵਿਧਾਨ ਸਭਾ ਰਾਣਾ ਕੇ. ਪੀ. ਸਿੰਘ ਸ਼ਹੀਦ ਭਗਤ ਸਿੰਘ ਨਗਰ ’ਚ ਇਸ ਵਾਰ ਕੌਮੀ ਝੰਡਾ ਚੜ੍ਹਾਉਣਗੇ।

ਇਹ ਵੀ ਪੜ੍ਹੋ : ਡਰੱਗ ਕੇਸ ’ਚ ਮਜੀਠੀਆ ਨੂੰ ਬਚਾਅ ਕੇ CM ਚੰਨੀ ਨੇ ਲਾਹਿਆ ਕਰਜ਼ਾ : ਭਗਵੰਤ ਮਾਨ

ਪੰਜਾਬ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਕਾਰਨ ਲਾਗੂ ਹੋ ਚੁੱਕੇ ਚੋਣ ਜ਼ਾਬਤੇ ਅਤੇ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਇਸ ਵਾਰ ਗਣਤੰਤਰ ਦਿਵਸ ਸਮਾਗਮ ਨੂੰ ਮੁੱਖ ਤੌਰ ’ਤੇ ਸਾਦੇ ਰੂਪ ਵਿਚ ਮਨਾਉਣ ਦਾ ਪਹਿਲਾਂ ਹੀ ਫ਼ੈਸਲਾ ਕੀਤਾ ਜਾ ਚੁੱਕਾ ਹੈ। ਇਸ ਦੌਰਾਨ ਹਮੇਸ਼ਾ ਵਾਂਗ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮ ਨਹੀਂ ਹੋਣਗੇ। ਵਿਭਾਗ ਵੱਲੋਂ ਜਾਰੀ ਲਿਸਟ ਮੁਤਾਬਕ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਫਾਜ਼ਿਲਕਾ, ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਅੰਮ੍ਰਿਤਸਰ, ਓਮ ਪ੍ਰਕਾਸ਼ ਸੋਨੀ ਬਠਿੰਡਾ, ਬ੍ਰਹਮ ਮਹਿੰਦਰਾ ਫਤਿਹਗੜ੍ਹ ਸਾਹਿਬ, ਮਨਪ੍ਰੀਤ ਸਿੰਘ ਬਾਦਲ ਪਟਿਆਲਾ ’ਚ ਕੌਮੀ ਝੰਡਾ ਚੜ੍ਹਾਉਣਗੇ।

ਇਹ ਵੀ ਪੜ੍ਹੋ : ਚੰਡੀਗੜ੍ਹ ਪੁੱਜੇ 'ਅਰਵਿੰਦ ਕੇਜਰੀਵਾਲ', ਦੱਸਿਆ ਕਦੋਂ ਹੋਵੇਗਾ ਮੁੱਖ ਮੰਤਰੀ ਚਿਹਰੇ ਦਾ ਐਲਾਨ

ਇਸ ਤੋਂ ਇਲਾਵਾ ਤ੍ਰਿਪਤ ਰਜਿੰਦਰ ਬਾਜਵਾ ਪਠਾਨਕੋਟ, ਅਰੁਣਾ ਚੌਧਰੀ ਹੁਸ਼ਿਆਰਪੁਰ, ਸੁਖਬਿੰਦਰ ਸਰਕਾਰੀਆ ਤਰਨਤਾਰਨ, ਰਾਣਾ ਗੁਰਜੀਤ ਸਿੰਘ ਗੁਰਦਾਸਪੁਰ, ਰਜ਼ੀਆ ਸੁਲਤਾਨਾ ਸੰਗਰੂਰ, ਵਿਜੇ ਇੰਦਰ ਸਿੰਗਲਾ ਬਰਨਾਲਾ, ਭਾਰਤ ਭੂਸ਼ਣ ਆਸ਼ੂ ਮੋਗਾ, ਰਣਦੀਪ ਸਿੰਘ ਨਾਭਾ ਐੱਸ. ਏ. ਐੱਸ. ਨਗਰ, ਰਾਜ ਕੁਮਾਰ ਵੇਰਕਾ ਫਿਰੋਜ਼ਪੁਰ, ਸੰਗਤ ਸਿੰਘ ਗਿਲਜੀਆਂ ਰੋਪੜ, ਪਰਗਟ ਸਿੰਘ ਕਪੂਰਥਲਾ, ਅਮਰਿੰਦਰ ਰਾਜਾ ਵੜਿੰਗ ਮਾਨਸਾ, ਗੁਰਕੀਰਤ ਕੋਟਲੀ ਮਾਲੇਰਕੋਟਲਾ ’ਚ ਕੌਮੀ ਝੰਡਾ ਚੜ੍ਹਾਉਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News