ਬੰਦ ਪਿਆ ਸੀਵਰੇਜ ਖੋਲ੍ਹ ਕੇ ਲੋਕਾਂ ਦੀ ਪ੍ਰੇਸ਼ਾਨੀ ਕੀਤੀ ਦੂਰ

08/24/2017 3:10:45 AM

ਕਪੂਰਥਲਾ,  (ਮੱਲ੍ਹੀ)- ਨਗਰ ਕੌਂਸਲ ਕਪੂਰਥਲਾ ਅਧੀਨ ਪੈਂਦੇ ਵਾਰਡ ਨੰ. 4 ਜੱਟਪੁਰਾ ਮੁਹੱਲਾ ਨਵੀਂ ਆਬਾਦੀ ਵਿਖੇ ਪਿਛਲੇ ਕਈ ਦਿਨਾਂ ਤੋਂ ਬੰਦ ਪਏ ਸੀਵਰੇਜ ਨੂੰ ਮਾ. ਵਿਨੋਦ ਕੁਮਾਰ ਸੂਦ ਸੀਨੀਅਰ ਕਾਂਗਰਸੀ ਆਗੂ ਨੇ ਨਗਰ ਕੌਂਸਲ ਕੋਲੋਂ ਜੈੱਟ ਮਸ਼ੀਨ ਜਾਰੀ ਕਰਵਾ ਕੇ ਖੁਲ੍ਹਵਾਇਆ ਤੇ ਲੋਕਾਂ ਦੀ ਪ੍ਰੇਸ਼ਾਨੀ ਦੂਰ ਕੀਤੀ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਦੀਆਂ ਹਦਾਇਤਾਂ, ਨਗਰ ਕੌਂਸਲ ਪ੍ਰਧਾਨ ਅੰਮ੍ਰਿਤਪਾਲ ਕੌਰ ਵਾਲੀਆ ਦੀ ਅਗਵਾਈ ਤੇ ਈ. ਓ. ਰਣਦੀਪ ਸਿੰਘ ਵੜੈਚ ਦੀ ਦੇਖ-ਰੇਖ ਹੇਠ ਸ਼ਹਿਰ 'ਚ ਲੋੜੀਂਦੇ ਵਿਕਾਸ ਕਾਰਜ ਨਿਰੰਤਰ ਜਾਰੀ ਹਨ ਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਸ਼ਹਿਰ ਦੀ ਸਾਫ-ਸਫਾਈ ਲਈ ਤਨਦੇਹੀ ਨਾਲ ਪਹਿਰਾ ਦਿੱਤਾ ਜਾ ਰਿਹਾ ਹੈ।
ਮੁਹੱਲਾ ਨਿਵਾਸੀ ਪ੍ਰਦੀਪ ਕਾਲੀਆ, ਹੀਰਾ ਲਾਲ, ਪੰਕਜ ਕੁਮਾਰ, ਨਰੇਸ਼ ਗੁਪਤਾ, ਹਰਬੰਸ ਲਾਲ ਛਾਬੜਾ, ਮੀਕਾ ਆਦਿ ਨੇ ਮਾ. ਵਿਨੋਦ ਕੁਮਾਰ ਸੀਨੀਅਰ ਕਾਂਗਰਸੀ ਆਗੂ ਵੱਲੋਂ ਬੰਦ ਪਏ ਸੀਵਰੇਜ ਨੂੰ ਚਾਲੂ ਕਰਵਾਉਣ ਦੇ ਕੀਤੇ ਗਏ ਉੱਦਮ ਦੀ ਸ਼ਲਾਘਾ ਕੀਤੀ।


Related News