ਸਾਲ ਦੀ ਪਹਿਲੀ ਬਰਸਾਤ ਨੇ ਦਿਵਾਈ ਸੁੱਕੀ ਠੰਡ ਤੋਂ ਰਾਹਤ, ਜਾਣੋ ਆਉਣ ਵਾਲੇ ਦਿਨਾਂ ''ਚ ਕੀ ਰਹੇਗਾ ਮੌਸਮ ਦਾ ਹਾਲ

Friday, Feb 02, 2024 - 02:04 AM (IST)

ਸਾਲ ਦੀ ਪਹਿਲੀ ਬਰਸਾਤ ਨੇ ਦਿਵਾਈ ਸੁੱਕੀ ਠੰਡ ਤੋਂ ਰਾਹਤ, ਜਾਣੋ ਆਉਣ ਵਾਲੇ ਦਿਨਾਂ ''ਚ ਕੀ ਰਹੇਗਾ ਮੌਸਮ ਦਾ ਹਾਲ

ਜਲੰਧਰ (ਪੁਨੀਤ)– ਸਾਲ 2024 ਦੀ ਪਹਿਲੀ ਬਰਸਾਤ ਨੇ ਹੱਡ ਕੰਬਾਉਣ ਵਾਲੀ ਠੰਡ ਨੂੰ ਖ਼ਤਮ ਕਰ ਦਿੱਤਾ ਹੈ, ਜਿਸ ਨਾਲ ਲੋਕਾਂ ਨੂੰ ਘਟ ਰਹੇ ਤਾਪਮਾਨ ਤੋਂ ਲਗਾਤਾਰ ਰਾਹਤ ਮਿਲਣ ਲੱਗੇਗੀ। ਪਹਿਲੀ ਬਾਰਿਸ਼ ਇਸ ਸਾਲ ਦੇ 32ਵੇਂ ਦਿਨ ਰਿਕਾਰਡ ਹੋਈ ਹੈ। ਮੋਹਲੇਧਾਰ ਬਾਰਿਸ਼ ਪੈਣ ਨਾਲ ਕਈ ਤਰ੍ਹਾਂ ਨਾਲ ਫਾਇਦਾ ਹੋਵੇਗਾ ਅਤੇ ਸੁੱਕੀ ਠੰਡ ਨਾਲ ਲੱਗਣ ਵਾਲੀਆਂ ਬੀਮਾਰੀਆਂ ਤੋਂ ਵੀ ਨਿਜਾਤ ਮਿਲੇਗੀ। ਬਾਰਿਸ਼ ਦੇ ਬਾਵਜੂਦ ਘੱਟੋ-ਘੱਟ ਤਾਪਮਾਨ 10 ਡਿਗਰੀ ਤੋਂ ਉੱਪਰ ਦਰਜ ਕੀਤਾ ਗਿਆ, ਜੋ ਕਿ ਰਾਹਤ ਨੂੰ ਬਿਆਨ ਕਰਦਾ ਹੈ।

ਮੌਸਮ ਵਿਭਾਗ ਦੇ ਮੁਤਾਬਕ ਅਗਲੇ 2 ਦਿਨ ਆਸਮਾਨ ਵਿਚ ਬੱਦਲ ਛਾਏ ਰਹਿਣ ਨਾਲ ਬਾਰਿਸ਼ ਦਾ ਮੌਸਮ ਬਣਿਆ ਰਹੇਗਾ ਅਤੇ ਹਨੇਰੀ ਦਾ ਵੀ ਅਨੁਮਾਨ ਲਾਇਆ ਗਿਆ ਹੈ। ਪਿਛਲੇ ਦਿਨਾਂ ਤੋਂ ਨਿਕਲ ਰਹੀ ਤੇਜ਼ ਧੁੱਪ ਵਿਚਕਾਰ ਅਚਾਨਕ ਹੋਈ ਬਾਰਿਸ਼ ਨੇ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਵਿਚਕਾਰ ਚੱਲ ਰਹੇ ਵੱਡੇ ਅੰਤਰ ਨੂੰ ਖ਼ਤਮ ਕਰਨ ਦਾ ਕੰਮ ਕੀਤਾ ਹੈ।

ਇਹ ਵੀ ਪੜ੍ਹੋ- ਅਮਰੀਕਾ ਕਰੇਗਾ ਸੀਰੀਆ ਤੇ ਇਰਾਕ 'ਚ ਈਰਾਨੀ ਅੱਤਵਾਦੀ ਠਿਕਾਣਿਆਂ 'ਤੇ ਹਮਲਾ, ਕੀ ਹੋਵੇਗੀ ਇਕ ਹੋਰ ਜੰਗ ਸ਼ੁਰੂ ?

ਮਹਾਨਗਰ ਜਲੰਧਰ ਸਮੇਤ ਨੇੜਲੇ ਇਲਾਕਿਆਂ ਵਿਚ ਸਵੇਰੇ 6 ਵਜੇ ਦੇ ਲਗਭਗ ਤੇਜ਼ ਬਾਰਿਸ਼ ਨੇ ਦਸਤਕ ਦਿੱਤੀ। ਇਸ ਮੌਸਮ ਵਿਚ ਰਿਕਾਰਡ 22 ਐੱਮ.ਐੱਮ. ਬਾਰਿਸ਼ ਦਾ ਹੋਣਾ ਰੁਟੀਨ ਤੋਂ ਹਟ ਕੇ ਹੋਈ ਬਾਰਿਸ਼ ਦੀ ਸ਼੍ਰੇਣੀ ਵਿਚ ਆਉਂਦਾ ਹੈ। ਬਾਰਿਸ਼ ਤੋਂ ਬਾਅਦ ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਦੇ ਨੇੜੇ-ਤੇੜੇ ਦਰਜ ਹੋਇਆ, ਜਦੋਂ ਕਿ ਪਿਛਲੇ ਦਿਨੀਂ ਧੁੱਪ ਨਿਕਲਣ ਤੋਂ ਬਾਅਦ ਤਾਪਮਾਨ 21 ਡਿਗਰੀ ਨੂੰ ਪਾਰ ਕਰ ਗਿਆ ਸੀ। ਦੂਜੇ ਪਾਸੇ ਘੱਟ ਤੋਂ ਘੱਟ ਤਾਪਮਾਨ 10 ਡਿਗਰੀ ਤੋਂ ਉੱਪਰ ਰਿਹਾ, ਜਦੋਂ ਕਿ ਪਿਛਲੇ ਦਿਨੀਂ ਇਹ 4 ਡਿਗਰੀ ਤਕ ਡਿੱਗ ਗਿਆ ਸੀ।

ਇਸ ਬਾਰਿਸ਼ ਨਾਲ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਵਿਚ ਸਿਰਫ 7 ਡਿਗਰੀ ਦਾ ਅੰਤਰ ਰਹਿ ਗਿਆ ਹੈ, ਜਿਸ ਕਾਰਨ ਰਾਤ ਨੂੰ ਪੈਣ ਵਾਲੀ ਭਿਆਨਕ ਸਰਦੀ ਤੋਂ ਨਿਜਾਤ ਮਿਲੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਬਰਸਾਤ ਤੋਂ ਬਾਅਦ ਧੁੱਪ ਨਾ ਨਿਕਲਣ ਨਾਲ ਫਿਲਹਾਲ ਦੁਪਹਿਰ ਦੇ ਸਮੇਂ ਤਾਪਮਾਨ ਘੱਟ ਰਹੇਗਾ ਪਰ ਇਸ ਬਰਸਾਤ ਨਾਲ ਵਧ ਰਹੀ ਸਰਦੀ ’ਤੇ ਠਹਿਰਾਅ ਕਿਹਾ ਜਾ ਸਕਦਾ ਹੈ ਕਿਉਂਕਿ ਬਾਰਿਸ਼ ਹੋਣ ਕਾਰਨ ਆਉਣ ਵਾਲੇ ਦਿਨਾਂ ਵਿਚ ਮੌਸਮ ਪੂਰੀ ਤਰ੍ਹਾਂ ਨਾਲ ਖੁੱਲ੍ਹ ਜਾਵੇਗਾ ਅਤੇ ਸਰਦੀ ਘਟਣ ਲੱਗੇਗੀ।

ਇਹ ਵੀ ਪੜ੍ਹੋ- ਪਿਓ ਨੇ ਕਟਰ ਨਾਲ ਕੱਟਿਆ 8 ਸਾਲਾ ਬੱਚੀ ਦਾ ਗਲਾ, ਕਿਹਾ- 'ਤੇਰੀ ਮਾਂ ਨੂੰ ਵੀ ਇੰਝ ਹੀ ਉਤਾਰਿਆ ਸੀ ਮੌਤ ਦੇ ਘਾਟ'

ਬਾਰਿਸ਼ ਤੋਂ ਬਾਅਦ ਚੱਲ ਰਹੀਆਂ ਠੰਡੀਆਂ ਹਵਾਵਾਂ ਕਾਰਨ ਦੁਪਹਿਰ ਸਮੇਂ ਵੀ ਸਰਦੀ ਦਾ ਅਸਰ ਦੇਖਣ ਨੂੰ ਮਿਲਿਆ। ਸਵੇਰ ਦੇ ਸਮੇਂ ਕਾਲੇ ਬੱਦਲ ਛਾ ਜਾਣ ਨਾਲ ਦਿਨ ਦੇ ਸਮੇਂ ਹਨੇਰਾ ਛਾਇਆ ਨਜ਼ਰ ਆਇਆ। ਦੂਜੇ ਪਾਸੇ ਹਿਮਾਚਲ ਦੇ ਉੱਪਰਲੇ ਹਿੱਸਿਆਂ ਵਿਚ ਹੋਈ ਬਰਫਬਾਰੀ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਗੜ੍ਹੇ ਪੈਣ ਨਾਲ ਹਵਾਵਾਂ ਵਿਚ ਠੰਡਕ ਘੁਲ ਚੁੱਕੀ ਹੈ, ਜਿਸ ਕਾਰਨ ਦੁਪਹਿਰ ਦੇ ਸਮੇਂ ਵਿਚ ਠੰਡਕ ਦਾ ਅਹਿਸਾਸ ਵਧਿਆ ਹੈ।

ਇਹ ਵੀ ਪੜ੍ਹੋ- ਮੁਫ਼ਤ ਬਰਗਰ ਨਾ ਖਿਲਾਉਣ 'ਤੇ ਨੌਜਵਾਨਾਂ 'ਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਕੈਸ਼ ਤੇ ਸੋਨੇ ਦੀ ਚੇਨ ਵੀ ਲੁੱਟੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News