ਅੱਜ ਦੀ ਫਾਇਦੇਮੰਦ ਖਬਰ
Sunday, Feb 18, 2018 - 07:09 AM (IST)

ਮੁੰਬਈ, (ਸ. ਹ.)— ਰਿਲਾਇੰਸ ਜਿਓ ਨੇ ਆਪਣੇ ਗਾਹਕਾਂ ਨੂੰ ਉਨ੍ਹਾਂ ਦੇ ਪੈਸਿਆਂ ਦਾ ਪੂਰਾ ਮੁੱਲ ਪ੍ਰਦਾਨ ਕਰਨ ਅਤੇ ਬਾਜ਼ਾਰ ਵਿਚ ਵਿਕਣ ਵਾਲੇ ਸਾਰੇ ਨਵੇਂ ਸਮਾਰਟਫੋਨਜ਼ ਨੂੰ ਯਕੀਨੀ ਤੌਰ 'ਤੇ ਜਿਓ ਨੈੱਟਵਰਕ 'ਤੇ ਲਿਆਉਣ ਲਈ ਜਿਓ ਫੁੱਟਬਾਲ ਆਫਰ ਪੇਸ਼ ਕੀਤਾ ਹੈ। ਜਿਓ ਨੈੱਟਵਰਕ 'ਤੇ ਆਉਣ ਵਾਲੇ ਸਾਰੇ ਨਵੇਂ ਸਮਾਰਟ ਫੋਨਜ਼ ਨੂੰ 2200 ਰੁਪਏ ਦਾ ਇੰਸਟੈਂਟ ਕੈਸ਼ ਬੈਕ ਪ੍ਰਦਾਨ ਕਰਨ ਦੇ ਨਾਲ ਜਿਓ ਫੁੱਟਬਾਲ ਆਫਰ ਪੂਰੀ ਤਰ੍ਹਾਂ ਨਾਲ ਇਕ ਜ਼ੋਰਦਾਰ ਪੇਸ਼ਕਸ਼ ਹੈ।
ਇਸ ਆਫਰ ਦੇ ਤਹਿਤ ਗਾਹਕ ਜਿਉਂ ਹੀ ਅੱਜ ਤੋਂ ਲੈ ਕੇ 31 ਮਾਰਚ 2018 ਤੱਕ 198 ਜਾਂ 299 ਰੁਪਏ ਦਾ ਰੀਚਾਰਜ ਪਹਿਲੀ ਵਾਰ ਕਰਦਾ ਹੈ ਤਾਂ ਗਾਹਕ ਦੇ ਮਾਈ ਜਿਓ ਅਕਾਊਂਟ ਵਿਚ 50 ਰੁਪਏ ਦੇ 44 ਬਾਊਚਰ ਆਪਣੇ ਹੀ ਜਮ੍ਹਾ ਹੋ ਜਾਣਗੇ। ਇਨ੍ਹਾਂ ਬਾਊਚਰਜ਼ ਨੂੰ ਮਾਈ ਜਿਓ 'ਤੇ 198 ਜਾਂ 299 ਰੁਪਏ ਦੇ ਰੀਚਾਰਜ 'ਤੇ ਇਕ ਦੇ ਬਾਅਦ ਇਕ ਭੁਨਾਇਆ ਜਾ ਸਕਦਾ ਹੈ।