ਪਿਓ-ਪੁੱਤ ਦੀ ਲੜਾਈ ਛਡਾਉਣ ਗਏ ਰਿਸ਼ਤੇਦਾਰ ਨਾਲ ਵਾਪਰਿਆ ਭਾਣਾ, ਗਵਾ ਬੈਠਾ ਜਾਨ

Saturday, Mar 27, 2021 - 11:11 AM (IST)

ਪਿਓ-ਪੁੱਤ ਦੀ ਲੜਾਈ ਛਡਾਉਣ ਗਏ ਰਿਸ਼ਤੇਦਾਰ ਨਾਲ ਵਾਪਰਿਆ ਭਾਣਾ, ਗਵਾ ਬੈਠਾ ਜਾਨ

ਭਿੰਡੀ ਸੈਦਾ (ਗੁਰਜੰਟ): ਕਸਬਾ ਭਿੰਡੀ ਸੈਦਾ ਵਿਖੇ ਪਿਓ ਪੁੱਤ ਦੀ ਹੋਈ ਲੜਾਈ ’ਚ ਛਡਾਉਣ ਆਏ ਰਿਸ਼ਰੇਦਾਰ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਗਿਆਨ ਸਿੰਘ ਵਾਸੀ ਭਿੰਡੀ ਸੈਦਾ ਦਾ ਆਪਣੇ ਪੁੱਤਰ ਗੁਰਦੀਪ ਸਿੰਘ ਨਾਲ ਘਰੇਲੂ ਮਾਮੂਲੀ ਤਕਰਾਰ ਹੋਇਆ, ਜਿਸ ਤੋਂ ਬਾਅਦ ਗਿਆਨ ਸਿੰਘ ਆਪਣੇ ਭਣਵਈਏ ਪਿਆਰਾ ਸਿੰਘ ਨੂੰ ਆਪਣੇ ਘਰ ਆਪਣੇ ਪੁੱਤਰ ਨੂੰ ਸਮਝਾਉਣ ਲਈ ਬੁਲਾ ਕੇ ਲਿਆਇਆ।

ਇਹ ਵੀ ਪੜ੍ਹੋ: ਸ਼ਰਮਨਾਕ: ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਕੁੜੀ ਨਾਲ ਕੀਤਾ ਗੈਂਗਰੇਪ

ਇਸ ਦੌਰਾਨ ਪਿਓ ਪੁੱਤ ਦੀ ਲੜਾਈ ’ਚ ਛਡਾਉਣ ਆਏ ਰਿਸ਼ਤੇਦਾਰ ਪਿਆਰਾ ਸਿੰਘ ਦੀ ਗੁਰਦੀਪ ਸਿੰਘ ਨੇ ਬਹੁਤ ਬੇਹਰਿਮੀ ਨਾਲ ਕੁੱਟਮਾਰ ਕੀਤੀ, ਜਿਸ ਨਾਲ ਪਿਆਰਾ ਸਿੰਘ ਦੀ ਮੌਤ ਹੋ ਗਈ, ਪੁਲਸ ਨੂੰ ਪਤਾ ਲੱਗਣ ਤੇ ਪੁਲਸ ਘਟਨਾ ਸਥਾਨ ਤੇ ਪਹੁੰਚੀ, ਜਿਸ ਦੌਰਾਨ ਦੋਸ਼ੀ ਮੌਕੇ ਤੋਂ ਫਰਾਰ ਹੋ ਚੁੱਕਾ ਸੀ, ਪੁਲਸ ਵਲੋਂ ਮ੍ਰਿਤਕ ਵਿਅਕਤੀ ਦੇ ਵਾਰਸਾਂ ਦੇ ਬਿਆਨਾਂ ਤੇ ਕਾਰਵਾਈ ਕਰਨ ਉਪਰੰਤ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਬਠਿੰਡਾ ’ਚ ਭਾਰਤ ਬੰਦ ਨੂੰ ਪੂਰਨ ਸਮਰਥਨ, ਸੜਕਾਂ ’ਤੇ ਛਾਇਆ ਸੰਨਾਟਾ


author

Shyna

Content Editor

Related News