ਅਸ਼ਲੀਲ ਵੀਡੀਓ ਬਣਾ ਰਿਸ਼ਤੇਦਾਰਾਂ ਨੂੰ ਬਲੈਕਮੇਲ ਕਰਨ ਵਾਲੀ ਜਨਾਨੀ ਦਾ ਇੰਝ ਖੁੱਲ੍ਹਿਆ ਭੇਤ

Sunday, Oct 04, 2020 - 06:04 PM (IST)

ਅਸ਼ਲੀਲ ਵੀਡੀਓ ਬਣਾ ਰਿਸ਼ਤੇਦਾਰਾਂ ਨੂੰ ਬਲੈਕਮੇਲ ਕਰਨ ਵਾਲੀ ਜਨਾਨੀ ਦਾ ਇੰਝ ਖੁੱਲ੍ਹਿਆ ਭੇਤ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ): ਸਥਾਨਕ ਥਾਣਾ ਸਿਟੀ ਪੁਲਸ ਨੇ ਇਕ ਜਨਾਨੀ ਅਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਬਲੈਕਮੇਲ ਕਰਨ, ਧਮਕੀਆਂ ਦੇਣ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਇਲੈਕਟ੍ਰੋਨਿਕਸ ਦਾ ਕੰਮ ਕਰਦੇ ਸੰਜੀਵ ਕੁਮਾਰ ਨੇ ਦੱਸਿਆ ਕਿ ਉਸਦੇ ਸ਼ਹਿਰ 'ਚ ਰਹਿੰਦੇ ਸਾਲੇ ਦੀ ਪਤਨੀ ਨਿਸ਼ਾ ਰਾਣੀ ਨਾਲ ਰਿਸ਼ਤੇਦਾਰੀ ਹੋਣ ਕਾਰਣ ਉਸਦੀ ਜਾਣ ਪਛਾਣ ਸੀ। ਕਰੀਬ 3 ਸਾਲ ਪਹਿਲਾਂ ਦੋਵਾਂ ਦੀ ਆਪਸ 'ਚ ਗੱਲਬਾਤ ਹੋ ਗਈ ਅਤੇ ਆਪਸੀ ਸਹਿਮਤੀ ਨਾਲ ਉਹ ਇਕ-ਦੂਜੇ ਨੂੰ ਮਿਲਦੇ ਰਹੇ।

ਇਹ ਵੀ ਪੜ੍ਹੋ : ਰਾਹੁਲ ਦੇ ਟਰੈਕਟਰ ਮਾਰਚ 'ਚ ਸ਼ਾਮਲ ਹੋਣ ਲਈ ਮੋਗਾ ਪੁੱਜੇ  ਨਵਜੋਤ ਸਿੰਘ ਸਿੱਧੂ

ਬਿਆਨਕਰਤਾ ਅਨੁਸਾਰ ਇਸ ਦੌਰਾਨ ਉਸਦੀ ਸਾਲੇਹਾਰ ਨੇ ਉਸਦੀ ਅਸ਼ਲੀਲ ਵੀਡੀਓ ਬਣਾ ਲਈ ਅਤੇ ਉਸ ਤੋਂ ਪੈਸਿਆਂ ਦੀ ਮੰਗ ਕਰਨ ਲੱਗੀ।ਬਿਆਨਕਰਤਾ ਅਨੁਸਾਰ ਉਸਨੇ ਹੌਲੀ-ਹੌਲੀ ਕਰਕੇ 5 ਲੱਖ ਰੁਪਇਆ ਉਸਨੂੰ ਦੇ ਦਿੱਤਾ ਹੈ। ਹੁਣ ਬੀਤੇ 1 ਸਾਲ ਤੋਂ ਉਹ ਕਦੇ ਨਹੀਂ ਮਿਲੇ ਅਤੇ ਫੋਨ 'ਤੇ ਗੱਲਬਾਤ ਹੁੰਦੀ ਰਹਿੰਦੀ ਹੈ, ਪਰ ਹੁਣ ਉਸਦੀ ਇਹ ਮਹਿਲਾ ਰਿਸ਼ੇਤਦਾਰ ਫਿਰ ਵੀਡੀਓ ਦਾ ਕਹਿ ਉਸਨੂੰ ਬਲੈਕਮੇਲ ਕਰ ਰਹੀ ਹੈ ਅਤੇ 20 ਲੱਖ ਰੁਪਏ ਦੀ ਮੰਗ ਕਰ ਰਹੀ ਹੈ। ਬੀਤੀ 29 ਸਤੰਬਰ ਨੂੰ ਇਹ ਜਨਾਨੀ ਉਸਦੀ ਦੁਕਾਨ 'ਤੇ ਆਈ ਅਤੇ ਉਸ ਨਾਲ ਕੁਝ ਅਣਪਛਾਤੇ ਵਿਅਕਤੀ ਸਨ, ਇਸ ਸਮੇਂ ਉਹ ਆਪ ਦੁਕਾਨ 'ਤੇ ਹਾਜ਼ਰ ਨਹੀਂ ਸੀ। ਬਿਆਨਕਰਤਾ ਅਨੁਸਾਰ ਉਸਦੀ ਦੁਕਾਨ 'ਤੇ ਲੱਗੇ ਕਰਮਚਾਰੀਆਂ ਨਾਲ ਇਸ ਮਹਿਲਾ ਅਤੇ ਉਸ ਨਾਲ ਆਏ ਅਣਪਛਾਤਿਆਂ ਨੇ ਧੱਕਾਮੁਕੀ ਕੀਤੀ ਅਤੇ ਉਨ੍ਹਾਂ ਦੇ ਮੋਬਾਇਲ ਤੱਕ ਖੋਹ ਕੇ ਲੈ ਗਏ। ਇਹ ਘਟਨਾ ਸੀ.ਸੀ.ਟੀ. ਵੀ. ਕੈਮਰੇ ਵਿਚ ਕੈਦ ਵੀ ਹੈ। ਪੁਲਸ ਨੇ ਸੰਜੀਵ ਕੁਮਾਰ ਦੇ ਬਿਆਨਾਂ 'ਤੇ ਨਿਸ਼ਾ ਰਾਣੀ ਅਤੇ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਸਾਬਕਾ ਫ਼ੌਜੀ ਨੇ ਦਿੱਤਾ ਖੌਫ਼ਨਾਕ ਵਾਰਦਾਤ ਨੂੰ ਅੰਜਾਮ, ਹਾਲਤ ਦੇਖ ਭਰਾ ਦੇ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ


author

Shyna

Content Editor

Related News