ਚੰਡੀਗੜ੍ਹ : 9ਵੀਂ ਤੇ 11ਵੀਂ ਜਮਾਤ ਦੀ 22 ਤੱਕ ਹੋਵੇਗੀ ਰਜਿਸਟ੍ਰੇਸ਼ਨ

Monday, Oct 15, 2018 - 12:44 PM (IST)

ਚੰਡੀਗੜ੍ਹ : 9ਵੀਂ ਤੇ 11ਵੀਂ ਜਮਾਤ ਦੀ 22 ਤੱਕ ਹੋਵੇਗੀ ਰਜਿਸਟ੍ਰੇਸ਼ਨ

ਚੰਡੀਗੜ੍ਹ (ਰਸ਼ਮੀ) : ਚੰਡੀਗੜ੍ਹ ਦੇ ਸਕੂਲਾਂ 'ਚ 9ਵੀਂ ਤੇ 11ਵੀਂ ਜਮਾਤ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਚੱਲ ਰਹੀ ਹੈ। ਸੀ. ਬੀ. ਐੱਸ. ਈ. ਬੋਰਡ ਵਲੋਂ ਰਜਿਸਟ੍ਰੇਸ਼ਨ ਦੀ ਆਖਰੀ ਤਰੀਕ 22 ਅਕਤੂਬਰ ਤੈਅ ਕੀਤੀ ਗਈ ਹੈ ਪਰ ਸਕੂਲਾਂ ਨੂੰ ਵਿਦਿਆਰਥੀਆਂ ਦੇ ਰਜਿਸਟ੍ਰੇਸ਼ਨ ਲਈ ਮੁਸ਼ਕਲਾਂ ਆ ਰਹੀਆਂ ਹਨ ਕਿ ਕਈ ਵਿਦਿਆਰਥੀਆਂ ਦੇ ਭਵਿੱਖ 'ਤੇ ਤਲਵਾਰ ਲਟਕਦੀ ਨਜ਼ਰ ਆ ਰਹੀ ਹੈ। ਇਹ ਸਮੱਸਿਆ ਸਿਰਫ ਸਰਕਾਰੀ ਸਕੂਲਾਂ ਨੂੰ ਹੀ ਨਹੀਂ, ਪ੍ਰਾਈਵੇਟ ਸਕੂਲਾਂ 'ਚ ਵੀ ਆ ਰਹੀ ਹੈ।

ਜ਼ਿਕਰਯੋਗ ਹੈ ਕਿ ਪ੍ਰੀਖਿਆਵਾਂ ਲਈ ਰਜਿਸਟ੍ਰੇਸ਼ਨ ਕਰਨ ਦੀ ਪ੍ਰਕਿਰਿਆ ਤਹਿਤ ਰਜਿਸਟ੍ਰੇਸ਼ਨ ਕਰਾਉਣ ਵਾਲੇ ਸਾਫਟਵੇਅਰ ਤੋਂ 40 ਤੋਂ ਵਧੇਰੇ ਵਿਦਿਆਰਥੀਆਂ ਦਾ ਰਜਿਸਟ੍ਰੇਸ਼ਨ ਨਹੀਂ ਹੋ ਰਹੀ ਹੈ, ਜਦੋਂ ਕਿ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ 'ਚ ਵੀ 40 ਤੋਂ ਜ਼ਿਆਦਾ ਵਿਦਿਆਰਥੀਆਂ ਦਾ ਇਕ ਸੈਕਸ਼ਨ ਬਣਿਆ ਹੋਇਆ ਹੈ। ਜਮਾਤ 'ਚ 87 ਵਿਦਿਆਰਥੀ ਹਨ ਤਾਂ ਬੋਰਡ ਸਿਰਫ 80 ਵਿਦਿਆਰਥੀਆਂ ਦਾ ਹੀ 40-40 ਦੇ ਅਨੁਪਾਤ ਨਾਲ ਰਜਿਸਟ੍ਰੇਸ਼ਨ ਕਰ ਰਿਹਾ ਹੈ। 7 ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਨਹੀਂ ਹੋ ਰਹੀ ਹੈ, ਹਾਲਾਂਕਿ ਕੁਝ ਸਕੂਲਾਂ ਦੀ ਇਸ ਸਬੰਧੀ ਸਮੱਸਿਆ ਦਾ ਹੱਲ ਹੋ ਚੁੱਕਾ ਹੈ।

ਸਰਕਾਰੀ ਸਕੂਲਾਂ 'ਚ 9ਵੀਂ ਤੇ 11ਵੀਂ 'ਚ ਵਿਦਿਆਰਥੀਆਂ ਦੀ ਗਿਣਤੀ 60 ਤੋਂ 80 ਦੇ ਉੱਪਰ ਹੈ, ਜਾਂ ਉਸ ਤੋਂ ਵਧੇਰੇ ਵਿਦਿਆਰਥੀ ਹੁੰਦੇ ਹਨ। ਸੀ. ਬੀ. ਐੱਸ. ਈ. 40 ਵਿਦਿਆਰਥੀਆਂ ਦੀ ਗਿਣਤੀ ਨੂੰ ਇਕ ਸੈਕਸ਼ਨ 'ਚ ਗਿਣਦਾ ਹੈ ਤਾਂ 40 ਤੋਂ ਜ਼ਿਆਦਾ ਗਿਣਤੀ 'ਚ ਆਉਣ ਵਾਲੇ ਵਿਦਿਆਰਥੀਆਂ ਦੇ ਭਵਿੱਖ ਦਾ ਭਲਾ ਕੌਣ ਜ਼ਿੰਮੇਵਾਰ ਹੋਵੇਗਾ। ਕਈ ਸਕੂਲਾਂ ਨੇ ਸੀ. ਬੀ. ਐੱਸ. ਈ. ਬੋਰਡ ਨੂੰ ਈ-ਮੇਲ ਰਾਹੀਂ ਜਾਣੂੰ ਕਰਵਾਇਆ ਹੈ। 


Related News