ਰੈਡੀ ਬਣੇ ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ

Saturday, Oct 13, 2018 - 09:49 PM (IST)

ਰੈਡੀ ਬਣੇ ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ

ਚੰਡੀਗਡ਼੍ਹ (ਭੁੱਲਰ)-1985 ਬੈਚ ਦੇ ਸੀਨੀਅਰ ਸਾਬਕਾ ਆਈ. ਏ. ਐੱਸ. ਅਧਿਕਾਰੀ ਡੀ. ਪੀ. ਰੈਡੀ ਦੀ ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਵਜੋਂ ਨਿਯੁਕਤੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਰੈਡੀ ਦੀ ਰਿਟਾਇਰਮੈਟ ਦਸੰਬਰ ’ਚ ਹੋਣੀ ਸੀ ਪਰ ਉਨ੍ਹਾਂ ਨੇ ਆਪਣੀ ਨਿਯੁਕਤੀ ਦੇ ਮੱਦੇਨਜ਼ਰ ਸਮੇਂ ਤੋਂ ਪਹਿਲਾਂ ਆਈ. ਏ. ਐੱਸ. ਅਹੁਦੇ ਤੋਂ ਰਿਟਾਇਰਮੈਟ ਲੈਣ ਲਈ 11 ਅਕਤੂਬਰ ਨੂੰ ਸਰਕਾਰ ਨੂੰ ਅਰਜ਼ੀ ਦਿੱਤੀ ਸੀ। ਇਹ ਅਰਜ਼ੀ ਪ੍ਰਵਾਨ ਹੋਣ ਤੋਂ ਬਾਅਦ ਉਨ੍ਹਾਂ ਨੂੰ ਬੀਤੇ ਦਿਨੀਂ ਮੁੱਖ ਮੰਤਰੀ ਦੀ ਮਨਜ਼ੂਰੀ ਤੋਂ ਬਾਅਦ ਪੰਜਾਬ ਫੂਡ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਗਿਆ ਸੀ।

ਉਨ੍ਹਾਂ ਨੇ ਅੱਜ ਤੁਰੰਤ ਹੀ ਆਪਣਾ ਨਵਾਂ ਅਹੁਦਾ ਵੀ ਸੰਭਾਲ ਲਿਆ। ਡੀ.ਪੀ. ਰੈਡੀ ਆਈ.ਏ.ਐਸ. ਦੇ ਅਹੁਦੇ ਤੋਂ ਰਿਟਾਇਰਮੈਂਟ ਲੈਣ ਤੋਂ ਪਹਿਲਾਂ ਅਡੀਸ਼ਨਲ ਮੁੱਖ ਸਕੱਤਰ (ਸਹਿਕਾਰਤਾ) ਵਜੋਂ ਕੰਮ ਕਰ ਰਹੇ ਸਨ। ਇਸ ਤੋਂ ਪਹਿਲਾਂ ਉਹ ਵਿੱਤ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਤੋਂ ਇਲਾਵਾ ਅਹਿਮ ਵਿਭਾਗਾਂ ’ਚ ਕੰਮ ਕਰ ਚੁੱਕੇ ਹਨ।


Related News