Odd-Even ''ਤੇ ਦਾਇਰ ਪਟੀਸ਼ਨ ''ਤੇ ਸੁਪਰੀਮ ਕੋਰਟ ''ਚ ਫੈਸਲਾ ਅੱਜ (ਪੜ੍ਹੋ 8 ਨਵੰਬਰ ਦੀਆਂ ਖਾਸ ਖਬਰਾਂ)

11/08/2019 2:21:59 AM

ਨਵੀਂ ਦਿੱਲੀ — ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੀ 'ਓਡ-ਈਵਨ' ਯੋਜਨਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ। ਪਟੀਸ਼ਨ 'ਚ ਦੋਸ਼ ਲਗਾਇਆ ਗਿਆ ਹੈ ਕਿ ਇਹ ਯੋਜਨਾ ਕਾਨੂੰਨ ਦੇ ਉਲਟ ਹੈ ਅਤੇ 'ਰਾਜਨੀਤੀ ਅਤੇ ਵੋਟ ਬੈਂਕ ਦੀ ਚਾਲ ਤੋਂ ਇਲਾਵਾ ਹੋਰ ਕੁਝ ਨਹੀਂ ਹੈ।

11-12 ਨਵੰਬਰ ਨੂੰ ਓਡ-ਈਵਨ ਨਿਯਮ 'ਚ ਛੋਟ ਦੇਣ ਨੂੰ ਲੈ ਕੇ ਫੈਸਲਾ ਅੱਜ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੀ ਹੈ ਅਤੇ ਇਸ ਲਈ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੂਰਬ ਮੌਕੇ ਨਿਵਿਗਨ ਯਾਤਰਾ ਯਕੀਨੀ ਕਰਨ ਲਈ 11-12 ਨਵੰਬਰ ਨੂੰ ਓਡ-ਈਵਨ ਨਿਯਮ 'ਚ ਛੋਟ ਦੇਣ ਨੂੰ ਲੈ ਕੇ ਅੱਜ ਫੈਸਲਾ ਕੀਤਾ ਜਾਵੇਗਾ।

ਲਾਲੂ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਅੱਜ
ਝਾਰਖੰਡ ਹਾਈ ਕੋਰਟ ਚਾਰਾ ਘਪਲਾ ਨਾਲ ਜੁੜੇ ਇਕ ਮਾਮਲੇ 'ਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਸੁਣਵਾਈ ਕਰੇਗਾ। ਇਹ ਮਾਮਲਾ ਦੁਮਕਾ ਖਜ਼ਾਨਾ ਤੋਂ ਗਬਨ ਦਾ ਹੈ।

ਝਾਰਖੰਡ 'ਚ ਹੋ ਸਕਦੈ ਮਹਾਗਠਜੋੜ ਦਾ ਐਲਾਨ
ਝਾਰਖੰਡ ਵਿਧਾਨ ਸਭਾ ਚੋਣ 'ਚ ਕਾਂਗਰਸ ਅਤੇ ਝਾਰਖੰਡ ਮੁਕਤੀ ਮੋਰਚਾ ਵਿਚਾਲੇ ਸੀਟਾਂ ਦੀ ਵੰਡ ਦੀ ਗੱਲ ਆਖਰੀ ਦੌਰ 'ਚ ਹੈ ਅਤੇ ਇਸ ਬਾਰੇ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਕਾਂਗਰਸ, ਰਾਸ਼ਟਰੀ ਜਨਤਾ ਦਲ ਅਤੇ ਝਾਮੁਮੋ ਵਿਧਾਨ ਸਭਾ ਚੋਣ 'ਚ ਸੱਤਾਧਾਰੀ ਭਾਜਪਾ ਨੂੰ ਹਰਾਉਣ ਲਈ ਆਪਸ 'ਚ ਗਠਜੋੜ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਪਾਕਿਸਤਾਨ ਬਨਾਮ ਆਸਟਰੇਲੀਆ (ਤੀਜਾ ਟੀ-20)
ਕ੍ਰਿਕਟ : ਨਿਊਜ਼ੀਲੈਂਡ ਬਨਾਮ ਇੰਗਲੈਂਡ (ਚੌਥਾ ਟੀ-20)
ਬੈਡਮਿੰਟਨ : ਐੱਚ. ਐੱਸ. ਬੀ. ਸੀ. ਬੀ. ਡਬਲਯੂ. ਐੱਫ.  ਵਰਲਡ ਟੂਰ-2019
ਕ੍ਰਿਕਟ : ਸੱਯਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ
ਫੁੱਟਬਾਲ : ਇੰਡੀਅਨ ਸੁਪਰ ਲੀਗ ਫੁੱਟਬਾਲ ਟੂਰਨਾਮੈਂਟ


Inder Prajapati

Content Editor

Related News