ਰਿਜ਼ਰਵੇਸ਼ਨ ਸਬੰਧੀ ਸੋਧ ਬਿੱਲ ਲੋਕ ਸਭਾ 'ਚ ਹੋਵੇਗਾ ਪੇਸ਼ (ਪੜ੍ਹੋ 8 ਜਨਵਰੀ ਦੀਆਂ ਖਾਸ ਖਬਰਾਂ)

Tuesday, Jan 08, 2019 - 09:18 AM (IST)

ਰਿਜ਼ਰਵੇਸ਼ਨ ਸਬੰਧੀ ਸੋਧ ਬਿੱਲ ਲੋਕ ਸਭਾ 'ਚ ਹੋਵੇਗਾ ਪੇਸ਼ (ਪੜ੍ਹੋ 8 ਜਨਵਰੀ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ/ਜਲੰਧਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨ.ਡੀ.ਏ. ਸਰਕਾਰ ਨੇ ਸੋਮਵਾਰ ਨੂੰ ਜਨਰਲ ਵਰਗ ਦੇ ਹਿੱਤ 'ਚ ਇਤਿਹਾਸਕ ਫੈਸਲਾ ਲਿਆ। ਕੇਂਦਰ ਸਰਕਾਰ ਨੇ ਜਨਰਲ ਵਰਗਾਂ ਲਈ 10 ਫੀਸਦੀ ਰਿਜ਼ਰਵੇਸ਼ਨ ਦਾ ਐਲਾਨ ਕੀਤਾ। ਇਸ ਦੇ ਲਈ ਅੱਜ ਲੋਕ ਸਭਾ 'ਚ ਸੰਵਿਧਾਨਕ ਸੋਧ ਬਿੱਲ ਪੇਸ਼ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਹਾਲੇ ਮੌਜੂਦਾ ਸਮੇਂ 'ਚ ਸੰਵਿਧਾਨ 'ਚ 49.5 ਫੀਸਦੀ, ਜਿਸ 'ਚ ਐੱਸ.ਸੀ. ਲਈ 15 ਫੀਸਦੀ, ਐੱਸ.ਟੀ. ਲਈ 7.5 ਫੀਸਦੀ ਤੇ ਓ.ਬੀ.ਸੀ. ਲਈ 27 ਫੀਸਦੀ ਰਿਜ਼ਰਵੇਸ਼ਨ ਦੀ ਵਿਵਸਥਾ ਹੈ।

ਸੰਸਦ ਦੇ ਸ਼ੀਤਕਾਲੀਨ ਸੈਸ਼ਨ ਦਾ ਆਖਰੀ ਦਿਨ ਅੱਜ
ਸੰਸਦ ਦਾ ਸ਼ੀਤਕਾਲੀਨ ਸੈਸ਼ਨ ਚੱਲ ਰਿਹਾ ਹੈ ਤੇ ਅੱਜ ਇਸ ਦਾ ਆਖਰੀ ਦਿਨ ਹੈ, ਜਿਸ 'ਚ ਸਰਕਾਰ ਸੰਵਿਧਾਨ ਸੋਧ ਬਿੱਲ ਲਿਆ ਸਕਦੀ ਹੈ। ਦੱਸ ਦਈਏ ਕਿ ਸੰਸਦ ਦੇ ਸ਼ੀਤਕਾਲੀਨ ਸੈਸ਼ਨ ਦੀ ਸ਼ੁਰੂਆਤ 11 ਦਸੰਬਰ ਨੂੰ ਹੋਈ ਸੀ, ਨਿਰਧਾਰਿਤ ਪ੍ਰੋਗਰਾਮ ਮੁਤਾਬਕ 8 ਜਨਵਰੀ ਤਕ ਸਦਨ ਦੀ ਕਾਰਵਾਈ ਚੱਲਣੀ ਹੈ। ਹਾਲਾਂਕਿ ਰਾਜਸਭਾ ਦੀ ਕਾਰਵਾਈ ਲਈ ਸਰਕਾਰ ਨੇ ਇਕ ਦਿਨ ਵਧਾਉਣ ਦਾ ਫੈਸਲਾ ਕੀਤਾ ਹੈ। ਰਾਜ ਸਭਾ ਦੀ ਕਾਰਵਾਈ 9 ਜਨਵਰੀ ਤਕ ਚੱਲੇਗੀ।

ਸੀ.ਬੀ.ਆਈ. Vs ਸੀ.ਬੀ.ਆਈ. ਮਾਮਲਾ
ਵਰਮਾ ਬਨਾਮ ਅਸਥਾਨਾ: ਸੁਪਰੀਮ ਕੋਰਟ ਕੇਂਦਰੀ ਜਾਂਚ ਬਿਊਰੋ ਦੇ ਦੋ ਚੋਟੀ ਅਧਿਕਾਰੀਆਂ-ਨਿਰਦੇਸ਼ਕ ਆਲੋਕ ਕੁਮਾਰ ਵਰਮਾ ਤੇ ਵਿਸ਼ੇਸ਼ ਨਿਰਦੇਸ਼ਕ ਰਾਕੇਸ਼ ਅਸਥਾਨਾ ਵਿਚਾਲੇ ਅਧਿਕਾਰਾਂ ਦੀ ਲੜਾਈ ਮਾਮਲੇ 'ਚ ਅੱਜ ਫੈਸਲਾ ਸੁਣਾਏਗਾ

ਦੋ ਦਿਨਾਂ ਦੇਸ਼ ਵਿਆਪੀ ਹੜਤਾਲ 'ਤੇ ਕਈ ਸੰਗਠਨ:-

ਦਿੱਲੀ ਯੂਨੀਵਰਸਿਟੀ ਦੇ ਅਧਿਆਪਕਾਂ ਦੀ ਹੜਤਾਲ

ਦਿੱਲੀ ਯੂਨੀਵਰਸਿਟੀ ਦੇ ਅਧਿਆਪਕਾਂ ਨੇ ਪ੍ਰਮੋਸ਼ਨ ਤੇ ਯੂਨੀਵਰਸਿਟੀ ਨਾਲ ਜੁੜੇ ਵੱਡੇ ਫੈਸਲੇ 'ਚ ਚੁਣੇ ਗਏ ਨੁਮਾਇੰਦਿਆਂ ਨੂੰ ਕਥਿਤ ਰੂਪ ਨਾਲ ਸ਼ਾਮਲ  ਨਹੀਂ ਕੀਤੇ ਜਾਣ ਨੂੰ ਲੈ ਕੇ ਦੋ ਦਿਨ ਦੀ ਹੜਤਾਲ ਸੱਦੀ ਹੈ। ਦਿੱਲੀ ਯੂਨੀਵਰਸਿਟੀ ਵਿਦਿਅਕ ਸੰਘ ਦੇ ਪ੍ਰਧਾਨ ਰਾਜੀਬ ਰੇ ਨੇ ਕੁਲਪਤੀ ਨੂੰ ਇਕ ਪੱਤਰ ਲਿਖਿਆ।

ਕੇਂਦਰੀ ਮਜ਼ਦੂਰਾਂ ਦੀ ਹੜਤਾਲ
ਕੇਂਦਰੀ ਮਜ਼ਦੂਰ ਸੰਗਠਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨ.ਡੀ.ਏ. ਸਰਕਾਰ ਦੀ ਕਥਿਤ ਦਮਨਕਾਰੀ ਨੀਤੀਆਂ ਨੂੰ ਲੈ ਕੇ ਦੋ ਦਿਨਾਂ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਇਹ ਬੰਦ 8 ਤੇ 9 ਜਨਵਰੀ ਨੂੰ ਹੈ। ਖਾਸ ਗੱਲ ਇਹ ਹੈ ਕਿ ਪੂਰੇ ਦੇਸ਼ ਦੇ ਕਿਸਾਨਾਂ ਨੇ ਵੀ ਇਸ ਦਾ ਸਮਰਥਨ ਕਰਨ ਦੀ ਗੱਲ ਕਹੀ ਹੈ।

ਅਖਿਲ ਭਾਰਤੀ ਮਹਿਲਾ ਕਮੇਟੀ ਹੜਤਾਲ 'ਤੇ
ਅਖਿਲ ਭਾਰਤੀ ਜਨਵਾਦੀ ਮਹਿਲਾ ਕਮੇਟੀ ਨੇ ਮੰਗਲਵਾਰ ਤੇ ਬੁੱਧਵਾਰ (8 ਤੇ 9 ਜਨਵਰੀ) ਨੂੰ ਦੇਸ਼ ਵਿਆਪੀ ਹੜਤਾਲ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।

ਬੈਂਕ ਕਰਮਚਾਰੀ ਦੋ ਦਿਨ ਹੜਤਾਲ 'ਤੇ 
ਕੇਂਦਰੀ ਟ੍ਰੇਡ ਯੂਨੀਅਨਾਂ ਦੇ ਸੱਦੇ 'ਤੇ ਅੱਜ ਤੋਂ ਸ਼ੁਰੂ ਹੋਣ ਵਾਲੀ 2 ਦਿਨਾਂ ਹੜਤਾਲ ਦਾ ਬੈਂਕਿੰਗ ਖੇਤਰ ਕੇ ਕੰਮ ਕਾਰਜ 'ਤੇ ਆਂਸ਼ਿਕ ਪ੍ਰਭਾਵ ਪੈਣ ਦੀ ਸੰਭਾਵਨਾ ਹੈ। ਬੈਂਕਿੰਗ ਯੂਨੀਅਨ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਗੱਲ ਕਹੀ। ਕੇਂਦਰੀ ਟ੍ਰੇਡ ਯੂਨੀਅਨਾਂ ਨੇ ਅੱਜ ਤੇ ਕੱਲ ਦੋ ਦਿਨ ਦੀ ਆਮ ਹੜਤਾਲ ਦਾ ਸੱਦਾ ਦਿੱਤਾ ਹੈ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਸ਼੍ਰੀਲੰਕਾ ਬਨਾਮ ਨਿਊਜ਼ੀਲੈਂਡ (ਤੀਜਾ ਵਨ ਡੇ ਮੈਚ)
ਕ੍ਰਿਕਟ : ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ-2018/19
ਫੁੱਟਬਾਲ : ਆਈ-ਲੀਗ ਫੁੱਟਬਾਲ ਟੂਰਨਾਮੈਂਟ-2018/19
ਬੈਡਮਿੰੰਟਨ : ਪ੍ਰੀਮੀਅਰ ਬੈਡਮਿੰਟਨ ਲੀਗ-2018/19


author

Inder Prajapati

Content Editor

Related News