VVPAT ਮਾਮਲੇ ''ਤੇ ਮੁੜ ਵਿਚਾਰ ਪਟੀਸ਼ਨ ''ਤੇ ਸੁਣਵਾਈ ਅੱਜ (ਪੜ੍ਹੋ 7 ਮਈ ਦੀਆਂ ਖਾਸ ਖਬਰਾਂ)

05/07/2019 2:00:45 AM

ਨਵੀਂ ਦਿੱਲੀ (ਵੈਬ ਡੈਸਕ)— 21 ਵਿਰੋਧੀ ਦਲਾਂ ਦੀ 50 ਫੀਸਦੀ ਵੀ.ਵੀ.ਪੈਟ ਪਰਚੀਆਂ ਦੇ ਤਸਦੀਕ ਦੀ ਮੰਗ 'ਤੇ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਈ.ਵੀ.ਐੱਮ. ਅਤੇ ਵੀ.ਵੀ.ਪੈਟ. ਦੀਆਂ 5 ਪਰਚੀਆਂ ਦੇ ਮਿਲਾਨ ਦਾ ਆਦੇਸ਼ ਦਿੱਤਾ ਸੀ ਪਰ ਵਿਰੋਧੀ ਦਲ ਇਸ ਤੋਂ ਸੰਤੁਸ਼ਟ ਨਹੀਂ ਸੀ, ਜਿਸ ਤੋਂ ਬਾਅਦ ਵਿਰੋਧੀ ਦਲਾਂ ਨੇ ਸੁਪਰੀਮ ਕੋਰਟ ਮੁੜ ਵਿਚਾਰ ਪਟੀਸ਼ਨ ਦਾਇਰ ਕੀਤੀ ਸੀ। ਵਿਰੋਧੀ ਦੀ ਇਸੇ ਪਟੀਸ਼ਨ 'ਤੇ ਅੱਜ ਸੁਣਵਾਈ ਹੋਵੇਗੀ।

ਦਿੱਲੀ 'ਚ ਸੀਲਿੰਗ ਮਾਮਲੇ 'ਤੇ ਸੁਣਵਾਈ ਅੱਜ
ਦਿੱਲੀ 'ਚ ਸੀਲਿੰਗ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇਹ ਮੰਦਭਾਗਾ ਹੈ ਕਿ ਰਿਹਾਇਸ਼ੀ ਇਲਾਕਿਆਂ 'ਚ ਚੱਲ ਰਹੀਆਂ ਗੈਰ ਕਾਨੂੰਨੀ ਉਦਯੋਗਿਕ ਇਕਾਈਆਂ ਨੂੰ ਸੀਲ ਕਰਨ ਦੀ ਨਿਗਰਾਨੀ ਕਮੇਟੀ ਗਠਿਤ ਹੋਣ ਦੇ 14 ਸਾਲ ਬਾਅਦ ਵੀ 5 ਹਜ਼ਾਰ ਤੋਂ ਜ਼ਿਆਦਾ ਉਦਯੋਗਿਕ ਇਕਾਈਆਂ ਰਿਹਾਇਸ਼ ਇਲਾਕਿਆਂ 'ਚ ਚੱਲ ਰਹੀਆਂ ਹਨ। ਇਸ 'ਤੇ ਦਿੱਲੀ ਦੇ ਮੁੱਖ ਸਕੱਤਰ ਦੀ ਪ੍ਰਧਾਨਗੀ ਵਾਲੀ ਕਮੇਟੀ ਨੇ ਕੋਰਟ ਨੂੰ ਦੱਸਿਆ ਸੀ ਕਿ ਰਿਹਾਇਸ਼ੀ ਇਲਾਕਿਆਂ 'ਚ ਚੱਲ ਰਹੀਆਂ ਸਾਰੀਆਂ ਗੈਰ ਕਾਨੂੰਨੀ ਉਦਯੋਗਿਕ ਇਕਾਈਆਂ ਨੂੰ 15 ਦਿਨ 'ਚ ਸੀਲ ਕਰ ਦਿੱਤਾ ਜਾਵੇਗਾ।

ਆਪ ਲਈ ਚੋਣ ਪ੍ਰਚਾਰ ਕਰਨਗੀ ਅਦਾਕਾਰਾ ਗੁਲ ਪਨਾਗ ਤੇ ਸਵਰਾ ਭਾਸਕਰ
ਅਦਾਕਾਰਾ ਸਵਰਾ ਭਾਸਕਰ ਤੇ ਗੁਲ ਪਨਾਗ ਅੱਜ ਆਮ ਆਦਮੀ ਪਾਰਟੀ ਲਈ ਚੋਣ ਪ੍ਰਚਾਰ ਕਰਨਗੀ। ਭਾਸਕਰ ਬਾਇਕ ਰੈਲੀ ਦੇ ਜ਼ਰੀਏ ਪੂਰਬੀ ਦਿੱਲੀ ਤੋਂ ਆਪ ਉਮੀਦਵਾਰ ਆਤਿਸ਼ੀ ਦੇ ਪੱਖ 'ਚ ਪ੍ਰਚਾਰ ਕਰਨਗੀ। ਪਨਾਗ ਦਿੱਲੀ ਦੇ ਆਪ ਉਮੀਦਵਾਰ ਰਾਘਵ ਚੱਡਾ ਦੇ ਪੱਖ 'ਚ ਪ੍ਰਚਾਰ ਕਰਨਗੀ।

ਪਿਅ੍ਰੰਕਾ ਗਾਂਧੀ ਅੱਜ ਹਰਿਆਣਾ 'ਚ ਕਰਨਗੀ ਰੋਡ ਸ਼ੋਅ
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਅੱਜ ਹਰਿਆਣਾ ਦੌਰੇ 'ਤੇ ਆਉਣਗੀ। ਇਥੇ ਉਹ ਅੰਬਾਲਾ, ਹਿਸਾਰ 'ਚ ਜਨ ਸਭਾ ਨੂੰ ਸੰਬੋਧਿਤ ਕਰਨਗੀ ਅਤੇ ਰੋਹਤਕ 'ਚ ਰੋਡ ਸ਼ੋਅ ਵੀ ਕਰਨਗੀ।

ਚਾਰਧਾਮ ਯਾਤਰਾ ਅੱਜ ਤੋਂ ਹੋਵੇਗੀ ਸ਼ੁਰੂ
ਅਕਸ਼ੇ ਤ੍ਰਿਤੀਏ ਦੇ ਪਵਿੱਤਰ ਮੌਕੇ 'ਤੇ ਮੰਗਲਵਾਰ ਨੂੰ ਗੰਗੋਤਰੀ ਤੇ ਯਮੁਨੋਤਰੀ ਮੰਦਿਰ ਦੇ ਕਪਾਟ ਖੁੱਲ੍ਹਣ ਦੇ ਨਾਲ ਹੀ ਉੱਤਰਾਖੰਡ ਦੇ ਉੱਚ ਹਿਮਾਲਿਆ ਖੇਤਰ 'ਚ ਸਥਿਤ ਚਾਰਧਾਮਾਂ ਦੀ ਯਾਤਰਾ ਦੀ ਸ਼ੁਰੂਆਤ ਹੋ ਜਾਵੇਗੀ। ਕੈਦਾਰਨਾਥ ਧਾਮ ਦੇ ਕਪਾਟ ਜਿਥੇ 9 ਮਈ ਨੂੰ ਖੁੱਲ੍ਹਣਗੇ ਉਥੇ ਹੀ ਬਦਰੀਨਾਥ ਮੰਦਿਰ ਦੇ ਕਪਾਟ 10 ਮਈ ਨੂੰ ਖੁੱਲ੍ਹਣਗੇ।

ਸੀ.ਐੱਮ. ਯੋਗੀ ਅੱਜ ਗੌਤਮ ਗੰਭੀਰ ਦੇ ਸਮਰਥਨ 'ਚ ਰੈਲੀ ਨੂੰ ਕਰਨਗੇ ਸੰਬੋਧਿਤ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅੱਜ ਪੂਰਬੀ ਦਿੱਲੀ 'ਚ ਗੌਤਮ ਗੰਭੀਰ ਦੇ ਸਮਰਥਨ 'ਚ ਰੈਲੀ ਨੂੰ ਸੰਬੋਧਿਤ ਕਰਨਗੇ। ਇਸ ਤੋਂ ਇਲਾਵਾ ਪੱਛਮੀ ਦਿੱਲੀ ਤੋਂ ਬੀਜੇਪੀ ਉਮੀਦਵਾਰ ਪ੍ਰਵੇਸ਼ ਵਰਮਾ ਲਈ ਵੀ ਯੋਗੀ ਆਦਿਤਿਆਨਾਥ ਚੋਣ ਪ੍ਰਚਾਰ ਕਰਨਗੇ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਮੁੰਬਈ ਇੰਡੀਅਨਜ਼ ਬਨਾਮ ਚੇਨਈ ਸੁਪਰ ਕਿੰਗਜ਼ (ਆਈ. ਪੀ. ਐੱਲ. ਸੀਜ਼ਨ-12)
ਬਾਸਕਟਬਾਲ : ਐੱਨ. ਬੀ. ਏ. ਬਾਸਕਟਬਾਲ ਲੀਗ-2018/19
ਟੈਨਿਸ : ਏ. ਟੀ. ਪੀ. 1000 ਮੈਡ੍ਰਿਡ ਓਪਨ ਟੈਨਿਸ ਟੂਰਨਾਮੈਂਟ-2019
ਫੁੱਟਬਾਲ : ਯੂ. ਈ. ਐੱਫ. ਏ. ਚੈਂਪੀਅਨਸ ਲੀਗ-2018/19


Inder Prajapati

Content Editor

Related News