ਜੰਮੂ ਪੁਨਰਗਠਨ ਬਿੱਲ ਅੱਜ ਲੋਕ ਸਭਾ ''ਚ ਹੋਵੇਗਾ ਪੇਸ਼ (ਪੜ੍ਹੋ 6 ਅਗਸਤ ਦੀਆਂ ਖਾਸ ਖਬਰਾਂ)
Tuesday, Aug 06, 2019 - 02:33 AM (IST)
ਨਵੀਂ ਦਿੱਲੀ— ਲੋਕ ਸਭਾ 'ਚ ਵਿਰੋਧੀ ਦੇ ਭਾਰੀ ਵਿਰੋਧ ਵਿਚਾਲੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ ਕਸ਼ਮੀਰ ਨੂੰ ਦੋ ਹਿੱਸਿਆਂ 'ਚ ਵੰਡਣ ਤੇ ਦੋਨਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਲਈ ਜੰਮੂ ਕਸ਼ਮੀਰ ਪੁਰਨਗਠਨ ਬਿੱਲ ਲਿਆਉਣ ਦੇ ਸੰਕਲਪ ਨੂੰ ਵਿਚਾਰ ਲਈ ਪੇਸ਼ ਕੀਤਾ। ਬਿੱਲ ਅੱਜ ਆਵੇਗਾ ਤੇ ਵਿਰੋਧੀ ਨੂੰ ਆਪਣੀ ਗੱਲ ਰੱਖਣ ਦਾ ਪੂਰਾ ਮੌਕਾ ਮਿਲੇਗਾ ਤੇ ਬਾਅਦ 'ਚ ਉਹ ਉਨ੍ਹਾਂ ਦਾ ਵਿਸਥਾਨ ਨਾਲ ਜਵਾਬ ਦੇਣਗੇ।
ਅੱਜ ਤੋਂ ਅਯੁੱਧਿਆ ਮਾਮਲੇ 'ਤੇ ਸੁਣਵਾਈ ਕਰੇਗਾ ਸੁਪਰੀਮ ਕੋਰਟ
ਸੁਪਰੀਮ ਕੋਰਟ ਸਿਆਸੀ ਰੂਪ ਨਾਲ ਸੰਵੇਦਨਸ਼ੀਲ ਰਾਮ ਜਨਮ ਭੂਮੀ-ਬਾਬਰੀ ਮਸਜਿਦ ਜ਼ਮੀਨ ਵਿਵਾਦ 'ਚ ਅੱਜ ਤੋਂ ਰੋਜ਼ਾਨਾ ਸੁਣਵਾਈ ਕਰੇਗਾ। ਵਿਚੋਲਗੀ ਦੇ ਜ਼ਰੀਏ ਕੋਈ ਆਸਾਨ ਨਤੀਜਾ ਲੱਭਣ ਦਾ ਅਸਫਲ ਹੋਣ ਤੋਂ ਬਾਅਦ ਸੁਪਰੀਮ ਕੋਰਟ ਨੇ ਮਾਮਲੇ ਦੀ ਰੋਜ਼ਾਨਾ ਸੁਣਵਾਈ ਕਰਨ ਦਾ ਫੈਸਲਾ ਕੀਤਾ ਹੈ। ਪ੍ਰਧਾਨ ਜੱਜ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਪੰਜ ਮੈਂਬਰੀ ਬੈਂਚ ਮਾਮਲੇ ਦੀ ਸੁਣਵਾਈ ਕਰੇਗੀ।
ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ ਬੀ.ਐੱਸ. ਯੇਦਿਯੁਰੱਪਾ
ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ. ਯੇਦਿਯੁਰੱਪਾ ਅੱਜ ਗ੍ਰਹਿ ਮੰਤਰੀ ਤੇ ਭਾਜਪਾ ਪ੍ਰਧਾਨ ਅਮਿਕ ਸ਼ਾਹ ਨਾਲ ਮੁਲਾਕਾਤ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਕਰਨਾਟਕ 'ਚ ਕੈਬਨਿਟ ਗਠਨ ਨੂੰ ਲੈ ਕੇ ਚਰਚਾ ਹੋ ਸਕਦੀ ਹੈ। ਯੇਦਿਯੁਰੱਪਾ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਨਾਲ ਵੀ ਮੁਲਾਕਾਤ ਕਰ ਸਕਦੇ ਹਨ।
ਪਾਕਿਸਤਾਨ ਦੇ ਰਾਸ਼ਟਰਪਤੀ ਨੇ ਸੱਦਿਆ ਸੰਯੁਕਤ ਸੈਸ਼ਨ
ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਧਾਰਾ 370 ਨੂੰ ਖਤਮ ਕਰਨ ਸਬੰਧੀ ਭਾਰਤ ਸਰਕਾਰ ਦੇ ਫੈਸਲੇ ਦੇ ਕੁਝ ਘੰਟਿਆਂ ਬਾਦ ਸੰਸਦ ਦਾ ਅਜ ਇਕ ਸੰਯੁਕਤ ਸੈਸ਼ਨ ਸੱਦਿਆ ਹੈ। ਸੰਸਦ ਦਾ ਇਕ ਸੈਸ਼ਨ ਮੰਗਲਵਾਰ ਦੀ ਸਵੇਰ 11 ਵਜੇ ਆਯੋਜਿਤ ਹੋਵੇਗਾ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਭਾਰਤ ਬਨਾਮ ਵੈਸਟਇੰਡੀਜ਼ (ਤੀਜਾ ਟੀ-20)
ਕ੍ਰਿਕਟ : ਤਾਮਿਲਨਾਡੂ ਪ੍ਰੀਮੀਅਰ ਲੀਗ-2019
ਅਲਟੀਮੇਟ ਟੇਬਲ ਟੈਨਿਸ ਲੀਗ-2019