ਅੱਜ ਦੇਸ਼ ਦੇ ਚੌਕੀਦਾਰਾਂ ਨੂੰ ਸੰਬੋਧਿਤ ਕਰਨਗੇ ਪੀ.ਐੱਮ. ਮੋਦੀ (ਪੜ੍ਹੋ 31 ਮਾਰਚ ਦੀਆਂ ਖਾਸ ਖਬਰਾਂ)

Sunday, Mar 31, 2019 - 02:23 AM (IST)

ਅੱਜ ਦੇਸ਼ ਦੇ ਚੌਕੀਦਾਰਾਂ ਨੂੰ ਸੰਬੋਧਿਤ ਕਰਨਗੇ ਪੀ.ਐੱਮ. ਮੋਦੀ (ਪੜ੍ਹੋ 31 ਮਾਰਚ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ— ਲੋਕ ਸਭਾ ਚੋਣ ਲਈ ਸਾਰੇ ਸਿਆਸੀ ਦਲਾਂ ਨੇ ਆਪਣੇ-ਆਪਣੇ ਤਰੀਕੇ ਨਾਲ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅੱਜ ਦੇਸ਼ ਦੇ ਚੌਕੀਦਾਰਾਂ ਨੂੰ ਸੰਬੋਧਿਤ ਕਰਨਗੇ।

ਪੱਛਮੀ ਉੱਤਰ ਪ੍ਰਦੇਸ਼ ਦੌਰੇ 'ਤੇ ਅਮਿਤ ਸ਼ਾਹ
ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਅੱਜ ਪੱਛਮੀ ਉੱਤਰ ਪ੍ਰਦੇਸ਼ ਦੇ ਦੌਰੇ 'ਤੇ ਹੋਣਗੇ। ਉਹ ਇਥੇ 2 ਚੋਣ ਜਨ ਸਭਾਵਾਂ ਨੂੰ ਸੰਬੋਧਿਤ ਕਰਨਗੇ। ਸ਼ਾਹ ਦੁਪਿਹਰ ਸਵਾ 12 ਵਜੇ ਨਗੀਨਾ ਦੇ ਕੇ.ਐੱਮ. ਇੰਟਰ ਕਾਲਜ 'ਚ ਚੋਣ ਜਨ ਸਭਾ ਕਰਨਗੇ।

ਦਿੱਲੀ ਕਾਂਗਰਸ ਵੱਲੋਂ ਸ਼ੁਰੂ ਹੋਵੇਗੀ 'ਹਾਥ ਕੇ ਸਾਥ ਯਾਤਰਾ'
ਦਿੱਲੀ ਕਾਂਗਰਸ ਵੱਲੋਂ ਅੱਜ ਤੋਂ 'ਹਾਥ ਕੇ ਸਾਥ ਯਾਤਰਾ' ਸ਼ੁਰੂ ਕੀਤੀ ਜਾਵੇਗੀ, ਜਿਸ 'ਚ ਸ਼ਾਮਲ ਪਾਰਟੀ ਦੇ 1000 ਸਾਇਕਲ ਸਵਾਰ ਵਰਕਰਾਂ 27 ਵਿਧਾਨ ਸਭਾ ਇਲਾਕਿਆਂ ਦਾ ਦੌਰਾ ਕਰਨਗੇ। ਪ੍ਰਦੇਸ਼ ਪ੍ਰਧਾਨ ਸ਼ੀਲਾ ਦਿਕਸ਼ਿਤ ਦੇ ਮਾਰਗਦਰਸ਼ਨ 'ਚ ਹੋ ਰਹੀ ਇਸ ਯਾਤਰਾ ਦੀ ਅਗਵਾਈ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਦੇਵੇਂਦਰ ਯਾਦਵ ਕਰਨਗੇ।

ਅੱਜ ਰਾਂਚੀ 'ਚ ਹੋਵੇਗੀ ਮਹਾਗਠਜੋੜ ਦੀ ਬੈਠਕ
ਮਹਾਗਠਜੋੜ 'ਚ ਸ਼ਾਮਲ ਦਲਾਂ ਝਾਵਿਮੋ, ਝਾਮੁਮੋ ਤੇ ਕਾਂਗਰਸ ਦੀ ਅੱਜ ਬੈਠਕ ਹੋਵੇਗੀ। ਇਸ ਬੈਠਕ 'ਚ ਤਿੰਨੇ ਪਾਰਟੀਆਂ ਸਾਂਝਾ ਰਣਨੀਤੀ 'ਤੇ ਚਰਚਾ ਕਰਨਗੀਆਂ। ਕਿਹੜੀ ਪਾਰਟੀ ਕਿਹੜੀ ਸੀਟ 'ਤੇ ਚੋਣ ਲੜੇਗੀ ਇਸ ਦਾ ਐਲਾਨ ਪਹਿਲਾਂ ਹੀ ਹੋ ਚੁੱਕਾ ਹੈ।

ਦੇਸ਼ ਦੇ ਸਰਕਾਰੀ ਤੇ ਨਿਜੀ ਬੈਂਕ ਅੱਜ ਖੁੱਲ੍ਹਣਗੇ
ਦੇਸ਼ ਦੇ ਸਰਕਾਰੀ ਤੇ ਨਿਜੀ ਬੈਂਕ ਉਂਝ ਤਾਂ ਹਰ ਐਤਵਾਰ ਨੂੰ ਬੰਦ ਰਹਿੰਦੇ ਹਨ ਪਰ ਇਸ ਬਾਰ ਅਜਿਹਾ ਨਹੀਂ ਹੋਵੇਗਾ। ਵਿੱਤ ਸਾਲ ਦੇ ਆਖਰੀ ਦਿਨ ਅੱਜ ਭਾਵ ਐਤਵਾਰ ਹੈ ਤੇ ਦੇਸ਼ ਦੇ ਸਰਕਾਰੀ ਬੈਂਕ ਖੁੱਲ੍ਹੇ ਰਹਿਣਗੇ। ਇਸ ਸਬੰਧ 'ਚ ਭਾਰਤੀ ਰਿਜ਼ਰਵ ਬੈਂਕ ਨੇ ਬੀਤੇ ਦਿਨੀਂ ਇਕ ਸਰਕੁਲਰ ਵੀ ਜਾਰੀ ਕੀਤਾ ਸੀ। ਦਰਅਸਲ 31 ਫਾਇਨੈਂਸ਼ੀਅਲ ਈਅਰ ਦਾ ਆਖਰੀ ਦਿਨ ਹੁੰਦਾ ਹੈ। ਇਸ ਦਿਨ ਬੈਂਕਾਂ 'ਚ ਕਲਾਜਿੰਗ ਦਾ ਕੰਮ ਹੁੰਦਾ ਹੈ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਫੁੱਟਬਾਲ : ਪ੍ਰੀਮੀਅਰ ਲੀਗ ਮੈਚ 2018/19
ਬੈਡਮਿੰਟਨ : ਐੱਚ. ਐੱਸ. ਬੀ. ਸੀ. ਬੀ. ਡਬਲਯੂ. ਐੱਫ. ਵਰਲਡ ਟੂਰ-2019
ਫੁੱਟਬਾਲ : ਹੀਰੋ ਸੁਪਰ ਕੱਪ-2019 ਫੁੱਟਬਾਲ ਟੂਰਨਾਮੈਂਟ


author

Inder Prajapati

Content Editor

Related News