ਕਾਂਗਰਸ ਨੇ ਸੱਦੀ ਜਨਰਲ ਸਕੱਤਰਾਂ ਤੇ ਸੂਬਾ ਇੰਚਾਰਜਾਂ ਦੀ ਬੈਠਕ (ਪੜ੍ਹੋ 31 ਜੁਲਾਈ ਦੀਆਂ ਖਾਸ ਖਬਰਾਂ)

Wednesday, Jul 31, 2019 - 02:36 AM (IST)

ਕਾਂਗਰਸ ਨੇ ਸੱਦੀ ਜਨਰਲ ਸਕੱਤਰਾਂ ਤੇ ਸੂਬਾ ਇੰਚਾਰਜਾਂ ਦੀ ਬੈਠਕ (ਪੜ੍ਹੋ 31 ਜੁਲਾਈ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ— ਕਾਂਗਰਸ ਨੇ ਅੱਜ ਪਾਰਟੀ ਦੇ ਜਨਰਲ ਸਕੱਤਰਾਂ ਤੇ ਸੂਬਾ ਇੰਚਾਰਜਾਂ ਦੀ ਬੈਠਕ ਸੱਦੀ ਹੈ। ਜਿਸ 'ਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਜਯੰਤੀ ਨਾਲ ਜੁੜੇ ਪ੍ਰੋਗਰਾਮਾਂ ਦੀਆਂ ਤਿਆਰੀਆਂ 'ਤੇ ਮੁੱਖ ਰੂਪ ਨਾਲ ਚਰਚਾ ਕੀਤੀ ਜਾਵੇਗੀ। ਪਾਰਟੀ ਸੂਤਰਾਂ ਮੁਤਾਬਕ 20 ਅਗਸਤ ਨੂੰ ਰਾਜੀਵ ਗਾਂਧੀ ਦੀ 75ਵੀਂ ਜਯੰਤੀ ਮੌਕੇ ਕਾਂਗਰਸ ਦੇਸ਼ਭਰ 'ਚ ਪ੍ਰੋਗਰਾਮਾਂ ਦਾ ਆਯੋਜਨ ਕਰਨ ਜਾ ਰਹੀ ਹੈ ਜਿਸ 'ਚ ਬਤੌਰ ਪ੍ਰਧਾਨ ਮੰਤਰੀ ਗਾਂਧੀ ਦੇ ਯੋਗਦਾਨ ਤੇ ਪ੍ਰਾਪਤੀਆਂ ਬਾਰੇ ਯੂਵਾ ਪੀੜ੍ਹੀ ਨੂੰ ਦੱਸਿਆ ਜਾਵੇਗਾ।

ਭਾਰਤੀ ਹਵਾਈ ਫੌਜ ਅੱਜ ਲਾਂਚ ਕਰੇਗੀ ਗੇਮ
ਭਾਰਤੀ ਹਵਾਈ ਹੁਣ ਇਕ ਮੋਬਾਇਲ ਗੇਮ ਲਾਂਚ ਕਰਨ ਵਾਲੀ ਹੈ। ਇਹ ਗੇਮ ਐਂਡਰਾਇਡ ਅਤੇ ਆਈ.ਓ.ਐੱਸ. ਦੋਹਾਂ ਪਲੇਟਫਾਰਮ 'ਤੇ ਕੰਮ ਕਰ ਰਹੇ ਸਮਾਰਟਫੋਨ ਲਈ ਬਣਾਇਆ ਗਿਆ ਹੈ। ਗੇਮ ਨੂੰ ਇਸ ਮਹੀਨੇ ਦੇ ਆਖਿਰ 'ਚ ਅੱਜ ਲਾਂਚ ਕੀਤਾ ਜਾਵੇਗਾ। ਹਵਾਈ ਫੌਜ ਨੇ ਇਸ ਗੇਮ ਦੇ ਲਾਂਚ ਦੇ ਟੀਜ਼ਰ ਵੀਡੀਓ ਨੂੰ ਆਪਣੇ ਫੇਸਬੁੱਕ, ਟਵਿਟਰ ਤੇ ਇੰਸਟਾਗ੍ਰਾਮ ਦੇ ਆਫਿਸ਼ੀਅਲ ਅਕਾਊਂਟ 'ਤੇ ਇਕ ਪੋਸਟ ਦੇ ਜ਼ਰੀਏ ਦਿੱਤੀ ਹੈ।

ਸੰਜੇ ਸਿੰਘ ਅੱਜ ਹੋਣਗੇ ਭਾਜਪਾ 'ਚ ਸ਼ਾਮਲ
ਕਾਂਗਰਸ ਨੇਤਾ ਤੇ ਗਾਂਧੀ ਪਰਿਵਾਰ ਦੇ ਕਰੀਬੀ ਮੰਨੇ ਜਾਣ ਵਾਲੇ ਸੰਜੇ ਸਿੰਘ ਨੇ ਮੰਗਲਵਾਰ ਨੂੰ ਪਾਰਟੀ ਤੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਉਹ ਅੱਜ ਭਾਜਪਾ 'ਚ ਸ਼ਾਮਲ ਹੋਣਗੇ। ਅਮੇਠੀ ਰਾਜਘਰਾਨੇ ਨਾਲ ਸਬੰਧ ਰੱਖਣ ਵਾਲੇ ਸਿੰਘ ਨੇ ਪਾਰਟੀ ਛੱਡਣ ਦਾ ਐਲਾਨ ਕਰਦੇ ਹੋਏ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਦਾਅਵਾ ਕੀਤਾ ਕਿ ਇਹ ਪਾਰਟੀ ਹੁਣ ਵੀ ਅਤੀਤ 'ਚ ਜੀਅ ਰਹੀ ਹੈ ਅਤੇ ਭਵਿੱਖ ਨੂੰ ਲੈ ਕੇ ਅਣਜਾਣ ਹੈ।

ਅੱਜ ਹੋਵੇਗਾ ਕਰਨਾਟਕ ਵਿਧਾਨ ਸਭਾ ਪ੍ਰਧਾਨ ਦਾ ਚੋਣ
ਕਰਨਾਟਕ 'ਚ ਅੱਜ ਨਵੇਂ ਵਿਧਾਨ ਸਭਾ ਪ੍ਰਧਾਨ ਦਾ ਚੋਣ ਹੋਵੇਗਾ। ਦਰਅਸਲ ਸੋਮਵਾਰ ਨੂੰ ਕਰਨਾਟਕ ਦੇ ਬਾਹਰ ਹੋਏ ਵਿਧਾਨ ਸਭਾ ਪ੍ਰਧਾਨ ਕੇ.ਆਰ. ਰਮੇਸ਼ ਕੁਮਾਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਜ਼ਿਕਰਯੋਗ ਹੈ ਕਿ ਕਰਨਾਟਕ 'ਚ ਕਰੀਬ 2 ਹਫਤੇ ਚੱਲੇ ਸਿਆਸੀ ਨਾਟਕ ਤੋਂ ਬਾਅਦ ਪਿਛਲੇ ਹਫਤੇ ਬੀ.ਐੱਸ. ਯੇਦੀਯੁਰੱਪਾ ਨੇ ਚੌਥੀ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਸ਼੍ਰੀਲੰਕਾ ਬਨਾਮ ਬੰਗਲਾਦੇਸ਼ (ਤੀਜਾ ਵਨ ਡੇ ਮੈਚ)
ਰੇਸਿੰਗ : ਐੱਫ. ਆਈ. ਏ. ਐੱਫ.-1 ਵਿਸ਼ਵ ਚੈਂਪੀਅਨਸ਼ਿਪ-2019
ਕ੍ਰਿਕਟ : ਤਾਮਿਲਨਾਡੂ ਪ੍ਰੀਮੀਅਰ ਲੀਗ-2019
ਕਬੱਡੀ : ਹਰਿਆਣਾ ਸਟੀਲਰਸ ਬਨਾਮ ਜੈਪੁਰ ਪਿੰਕ ਪੈਂਥਰਸ


author

Inder Prajapati

Content Editor

Related News