ਬਿਹਾਰ ਬੋਰਡ ਅੱਜ ਜਾਰੀ ਕਰੇਗਾ ਇੰਟਰਮੀਡੀਏਟ ਦਾ ਰਿਜ਼ਲਟ (ਪੜ੍ਹੋ 30 ਮਾਰਚ ਦੀਆਂ ਖਾਸ ਖਬਰਾਂ)

Saturday, Mar 30, 2019 - 02:23 AM (IST)

ਬਿਹਾਰ ਬੋਰਡ ਅੱਜ ਜਾਰੀ ਕਰੇਗਾ ਇੰਟਰਮੀਡੀਏਟ ਦਾ ਰਿਜ਼ਲਟ (ਪੜ੍ਹੋ 30 ਮਾਰਚ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ— ਬਿਹਾਰ ਬੋਰਡ ਅੱਜ ਦੁਪਹਿਰ ਬਾਅਦ ਇਕ ਵਜੇ ਇੰਟਰਮੀਡੀਏਟ ਪ੍ਰੀਖਿਆ 2019 ਦੇ ਰਿਜ਼ਲਟ ਦਾ ਐਲਾਨ ਕਰੇਗਾ। ਤੁਸੀਂ ਆਪਣਾ ਰਿਜ਼ਲਟ  biharboardonline.bihar.gov.in ਤੇ bsebsresult.com 'ਤੇ ਵੀ ਦੇਖ ਸਕਦੇ ਹੋ। ਦੱਸ ਦਈਏ ਕਿ ਬਿਹਾਰ ਬੋਰਡ ਦੀਆਂ ਇੰਟਰ ਪ੍ਰੀਖਿਆਵਾਂ ਦੀਆਂ ਕੰਪਨੀਆਂ ਦਾ ਮੁਲਾਂਕਣ ਦੋ ਮਾਰਚ ਤੋਂ ਸ਼ੁਰੂ ਹੋਇਆ ਸੀ। ਇਸ ਬਾਰ ਰਿਕਾਰਡ ਸਮੇਂ 'ਚ ਰਿਜ਼ਲਟ ਦਾ ਐਲਾਨ ਕੀਤੀ ਜਾ ਰਿਹਾ ਹੈ। ਬੋਰਡ ਦੇ ਪ੍ਰਧਾਨ ਆਨੰਦ ਕਿਸ਼ੋਰ ਸਾਇੰਸ, ਆਰਟਸ ਤੇ ਕਾਮਰਸ ਤਿੰਨਾਂ ਸਟ੍ਰੀਮ ਦੇ ਰਿਜ਼ਲਟ ਇਕੱਠੇ ਜਾਰੀ ਕਰਨਗੇ।

ਗਾਂਧੀਨਗਰ ਤੋਂ ਨਾਮਜ਼ਦਗੀ ਦਾਖਲ ਕਰਨਗੇ ਸ਼ਾਹ
ਭਾਜਪਾ ਪ੍ਰਧਾਨ ਅਮਿਤ ਸ਼ਾਹ ਅੱਜ ਗਾਂਧੀਨਗਰ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਦਾਖਲ ਕਰਨਗੇ। ਇਸ ਦੌਰਾਨ ਕੇਂਦਰੀ ਮੰਤਰੀ ਰਾਜਨਾਥ ਸਿੰਘ ਤੇ ਨਿਤਿਨ ਗਡਕਰੀ, ਸ਼ਿਵਸੇਨਾ ਮੁਖੀ ਉਧਵ ਠਾਕਰੇ, ਸ਼੍ਰੋਮਣੀ ਅਕਾਲੀ ਦਲ ਦੇ ਸੁਪ੍ਰੀਮੋ ਪ੍ਰਕਾਸ਼ ਸਿੰਘ ਬਾਦਲ ਤੇ ਲੋਜਪਾ ਦੇ ਸੰਸਥਾਪਕ ਰਾਮਵਿਲਾਸ ਪਾਸਵਾਨ ਵਰਗੇ ਸੀਨੀਅਰ ਨੇਤਾ ਮੌਜੂਦ ਹੋਣਗੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੋਣ ਲਈ ਪ੍ਰਚਾਰ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਮੋਦੀ ਨੇ ਵੀਰਵਾਰ ਤੇ ਸ਼ੁੱਕਰਵਾਰ ਨੂੰ 6 ਜਨ ਸਭਾਵਾਂ ਨੂੰ ਸੰਬੋਧਿਤ ਕੀਤਾ। ਉਥੇ ਹੀ ਪ੍ਰਧਾਨ ਮੰਤਰੀ ਅੱਜ ਅਰੂਣਾਚਲ ਪ੍ਰਦੇਸ਼ ਦੇ ਆਲੋ, ਅਸਮ ਦੇ ਮੋਰਨ ਤੇ ਅਸਮ ਦੇ ਗੋਹਪੁਰ 'ਚ ਚੋਣ ਜਨ ਸਭਾਵਾਂ ਨੂੰ ਸੰਬੋਧਿਤ ਕਰਨਗੇ। ਦੱਸ ਦਈਏ ਕਿ ਪ੍ਰਧਾਨ ਮੰਤਰੀ ਦੀ 150 ਤੋਂ ਜ਼ਿਆਦਾ ਰੈਲੀਆਂ ਹੋਣਗੀਆਂ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਕਿੰਗਜ਼ ਇਲੈਵਨ ਪੰਜਾਬ ਬਨਾਮ ਮੁੰਬਈ ਇੰਡੀਅਨਜ਼ (ਆਈ. ਪੀ. ਐੱਲ-12 ਸੀਜ਼ਨ)
ਕ੍ਰਿਕਟ : ਦਿੱਲੀ ਕੈਪੀਟਲਸ ਬਨਾਮ ਕੋਲਕਾਤਾ ਨਾਈਟ ਰਾਇਡਰਸ (ਆਈ. ਪੀ. ਐੱਲ-12 ਸੀਜ਼ਨ)
ਫੁੱਟਬਾਲ  : ਬੁੰਡੇਸਲੀਗਾ ਮੈਚ 2018/19
ਬੈਡਮਿੰਟਨ : ਐੱਚ. ਐੱਸ. ਬੀ. ਸੀ. ਬੀ. ਡਬਲਯੂ. ਐੱਫ. ਵਰਲ਼ ਟੂਰ-2019 
ਫੁੱਟਬਾਲ : ਹੀਰੋ ਸੁਪਰ ਕੱਪ-2019 ਫੁੱਟਬਾਲ ਟੂਰਨਾਮੈਂਟ


author

Inder Prajapati

Content Editor

Related News