ਬਿਹਾਰ ''ਚ ਅੱਜ ਐੱਨ.ਡੀ.ਏ. ਕਰੇਗਾ ਉਮੀਦਵਾਰਾਂ ਦਾ ਐਲਾਨ (ਪੜ੍ਹੋ 23 ਮਾਰਚ ਦੀਆਂ ਖਾਸ ਖਬਰਾਂ)

Saturday, Mar 23, 2019 - 02:27 AM (IST)

ਬਿਹਾਰ ''ਚ ਅੱਜ ਐੱਨ.ਡੀ.ਏ. ਕਰੇਗਾ ਉਮੀਦਵਾਰਾਂ ਦਾ ਐਲਾਨ (ਪੜ੍ਹੋ 23 ਮਾਰਚ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ— ਲੋਕ ਸਭਾ ਚੋਣ ਲਈ ਬਿਹਾਰ 'ਚ ਅੱਜ ਐਨ.ਡੀ.ਏ. ਆਪਣੀ ਸਾਰੀਆਂ ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰੇਗਾ। ਸੂਬੇ 'ਚ ਭਾਜਪਾ-ਜਦਯੂ 17-17 ਸੀਟਾਂ 'ਤੇ ਚੋਣ ਲੜ ਰਹੇ ਹਨ ਤਾਂ ਉਥੇ ਹੀ ਲੋਜਪਾ 6 ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰੇਗੀ। ਭਾਜਪਾ ਕੇਂਦਰੀ ਚੋਣ ਕਮੇਟੀ ਦੀ ਬੈਠਕ 'ਚ ਬਿਹਾਰ ਦੀ 17 ਸੀਟਾਂ 'ਤੇ ਨਾਂ ਤੈਅ ਕਰ ਲਏ ਗਏ ਹਨ।

ਬੰਗਾਲ 'ਚ ਚੋਣ ਸਭਾ ਕਰਨਗੇ ਰਾਹੁਲ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਮਾਲਦਾ ਜ਼ਿਲੇ 'ਚ ਚਚਲ 'ਚ ਰੈਲੀ ਕਰ ਪੱਛਮੀ ਬੰਗਾਲ 'ਚ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਪ੍ਰਦੇਸ਼ ਕਾਂਗਰਸ ਪ੍ਰਧਾਨ ਸੋਮੇਨ ਮਿਤਰਾ ਨੇ ਸ਼ੁੱਕਰਵਾਰ ਨੂੰ ਕਿਹਾ, 'ਉਨ੍ਹਾਂ 11 ਸੀਟਾਂ 'ਤੇ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ, ਜਿਥੇ ਅਸੀਂ ਉਮੀਦਵਾਰਾਂ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ।

ਬਿਹਾਰ ਦੌਰੇ 'ਤੇ ਰਾਹੁਲ ਗਾਂਧੀ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਬਿਹਾਰ ਦੌਰੇ 'ਤੇ ਜਾਣਗੇ। ਉਥੇ ਇਕ ਚੋਣ ਜਨ ਸਭਾ ਨੂੰ ਸਬੰਧਿਤ ਕਰਨਗੇ। ਦੱਸ ਦਈਏ ਕਿ ਬਿਹਾਰ 'ਚ ਕਾਂਗਰਸ ਨੂੰ ਮਹਾਗਠਜੋੜ 'ਚ 9 ਸੀਟਾਂ ਮਿਲੀਆਂ ਹਨ। ਜਦਕਿ ਆਜਰੈਡੀ 20 ਸੀਟਾਂ 'ਤੇ ਚੋਣ ਲੜੇਗੀ। ਉਥੇ ਹੀ ਰਾਲੋਸਪਾ ਨੂੰ ਪੰਜ ਤੇ ਜੀਤਨਰਾਮ ਮਾਂਝੀ ਦੀ ਪਾਰਟੀ 'ਹਮ' ਨੂੰ ਤਿੰਨ ਸੀਟਆਂ ਮਿਲੀਆਂ ਹਨ।

ਅੱਜ ਸ਼ਹੀਦ ਦਿਵਸ
ਦੇਸ਼ ਤੇ ਦੁਨੀਆ ਦੇ ਇਤਿਹਾਸ 'ਚ ਉਂਝ ਤਾਂ ਕਈ ਵੱਡੀਆਂ ਘਟਨਾਵਾਂ 23 ਮਾਰਚ ਦੀ ਤਰੀਖ ਦੇ ਨਾਂ ਦਰਜ ਹਨ ਪਰ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀ ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦਿੱਤਾ ਜਾਣਾ ਭਾਰਤ ਦੇ ਇਤਿਹਾਸ 'ਚ ਦਰਜ ਸਭ ਤੋਂ ਵੱਡੀ ਤੇ ਮਹਤੱਵਪੂਰਨ ਘਟਨਾਵਾਂ 'ਚੋਂ ਇਕ ਹੈ। ਸਾਲ 1931 'ਚ ਭਾਰਤੀ ਸੁਤੰਤਰਤਾ ਅੰਦੋਲਨ ਦੌਰਾਨ ਕ੍ਰਾਂਤੀਕਾਰੀ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ 23 ਮਾਰਚ ਨੂੰ ਹੀ ਫਾਂਸੀ ਦਿੱਤੀ ਗਈ ਸੀ। ਭਾਰਤ ਮਾਂ ਦੇ ਇਨ੍ਹਾਂ ਪੁੱਤਰਾਂ ਵੱਲੋਂ ਕੀਤੇ ਗਏ ਬਲੀਦਾਨ ਦੀ ਯਾਦ 'ਚ ਸ਼ਹੀਦ ਦਿਵਸ ਮਨਾਇਆ ਜਾਂਦਾ  ਹੈ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਬਾਸਕਟਬਾਲ : ਐੱਨ. ਬੀ. ਏ. ਬਾਸਕਟਬਾਲ ਲੀਗ-208/19
ਫੁੱਟਬਾਲ : ਯੂਰਪੀਅਨ ਕੁਆਲੀਫਾਇੰਗ ਟੂਰਨਾਮੈਂਟ
ਟੈਨਿਸ : ਏ. ਟੀ. ਪੀ. 1000 ਮਿਆਮੀ ਓਪਨ-2019


author

Inder Prajapati

Content Editor

Related News