ਭਾਜਪਾ ਕੇਂਦਰੀ ਕਮੇਟੀ ਦੀ ਬੈਠਕ ਅੱਜ (ਪੜ੍ਹੋ 19 ਮਾਰਚ ਦੀਆਂ ਖਾਸ ਖਬਰਾਂ)

Tuesday, Mar 19, 2019 - 02:32 AM (IST)

ਭਾਜਪਾ ਕੇਂਦਰੀ ਕਮੇਟੀ ਦੀ ਬੈਠਕ ਅੱਜ (ਪੜ੍ਹੋ 19 ਮਾਰਚ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ— ਲੋਕ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੀ ਅੱਜ ਕੇਂਦਰੀ ਕਮੇਟੀ ਦੀ ਬੈਠਕ ਹੋਵੇਗੀ। ਇਹ ਬੈਠਕ ਦੀਨ ਦਿਆਲ ਰੋਡ ਸਥਿਤ ਮੁੱਖ ਦਫਤਰ 'ਤੇ ਹੋਵੇਗੀ। ਇਸ 'ਚ ਪ੍ਰਧਾਨ ਅਮਿਤ ਸ਼ਾਹ, ਪੀ.ਐੱਮ. ਮੋਦੀ ਤੇ ਕਈ ਸੀਨੀਅਰ ਆਗੂ ਸ਼ਾਮਲ ਹੋਣਗੇ। ਬੈਠਕ ਤੋਂ ਬਾਅਦ ਭਾਜਪਾ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰੇਗੀ।

ਕਾਂਗਰਸ ਕੇਂਦਰੀ ਚੋਣ ਕਮੇਟੀ ਦੀ ਬੈਠਕ ਅੱਜ
ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਕੇਂਦਰੀ ਚੋਣ ਕਮੇਟੀ ਦੀ ਅੱਜ ਬੈਠਕ ਹੋਵੇਗੀ। ਇਸ ਬੈਠਕ 'ਚ ਘੋਸ਼ਣਾ ਪੱਤਰ ਤੋਂ ਲੈ ਕੇ ਹੋਰ ਮਾਮਲਿਆਂ 'ਤੇ ਚਰਚਾ ਹੋ ਸਕਦੀ ਹੈ। ਦੱਸ ਦਈਏ ਕਿ ਕਾਂਗਰਸ ਲੋਕ ਸਭਾ ਚੋਣਾਂ ਨੂੰ ਲੈ ਕੇ 136 ਉਮੀਦਵਾਰਾਂ ਦੇ ਨਾਂ ਐਲਾਨ ਕਰ ਚੁੱਕੀ ਹੈ।

ਪ੍ਰਿਅੰਕਾ ਗਾਂਧੀ ਅੱਜ ਮਿਰਜ਼ਾਪੁਰ 'ਚ ਕਰੇਗੀ ਰੋਡ ਸ਼ੋਅ
ਨਵੀਂ ਦਿੱਲੀ— ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਅੱਜ ਮਿਰਜ਼ਾਪੁਰ 'ਚ ਰੋਡ ਸ਼ੋਅ ਕਰਨ ਦੇ ਨਾਲ-ਨਾਲ ਜਨ ਸਭਾ ਨੂੰ ਵੀ ਸੰਬੋਧਿਤ ਕਰਨਗੀ। ਪ੍ਰਿਅੰਕਾ ਗਾਂਧੀ ਇਸ ਦੌਰਾਨ ਕਾਂਗਰਸ ਦੇ ਵਰਕਰਾਂ ਤੇ ਪਾਰਟੀ ਨੇਤਾਵਾਂ ਨਾਲ ਵੀ ਮੁਲਾਕਾਤ ਕਰੇਗੀ।

ਜੀ.ਐੱਸ.ਟੀ. ਪ੍ਰੀਸ਼ਦ ਦੀ 34ਵੀਂ ਬੈਠਕ ਅੱਜ
ਜੀ.ਐੱਸ.ਟੀ. ਪ੍ਰੀਸ਼ਦ ਦੀ ਅੱਜ 34ਵੀਂ ਬੈਠਕ ਹੋਵੇਗੀ। ਇਸ 'ਚ ਰੀਅਲ ਅਸਟੇਟ ਖੇਤਰ ਲਈ ਜੀ.ਐੱਸ.ਟੀ. ਦੀਆਂ ਘੱਟ ਹੋਈਆਂ ਦਰਾਂ ਸਣੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਹੋਵੇਗੀ। ਸੂਤਰਾਂ ਮੁਤਾਬਕ ਬੈਠਕ 'ਚ ਸਿਰਫ ਉਨ੍ਹਾਂ ਮੁੱਦਿਆਂ 'ਤੇ ਚਰਚਾ ਕੀਤਾ ਜਾਵੇਗਾ, ਜਿਨ੍ਹਾਂ 'ਤੇ ਫੈਸਲਾ ਲਿਆ ਜਾ ਚੁੱਕਾ ਹੈ।

ਰਾਹੁਲ ਗਾਂਧੀ ਅਰੁਣਾਚਲ ਪ੍ਰਦੇਸ ਦੌਰੇ 'ਤੇ
ਲੋਕ ਸਭਾ ਚੋਣ 2019 ਦੇ ਮੱਦੇਨਜ਼ਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਤ ਤੋਂ ਪੂਰਬੀ ਉੱਤਰੀ ਸੂਬੇ ਦੇ ਦੌਰੇ 'ਤੇ ਹਨ। ਇਸ ਦੌਰਾਨ ਉਹ ਅਰੁਣਾਚਲ ਪ੍ਰਦੇਸ਼, ਮਣੀਪੁਰ, ਤੇ ਤ੍ਰਿਪੁਰਾ ਵੀ ਜਾਣਗੇ। ਰਾਹੁਲ ਗਾਂਧੀ ਅਰੂਣਾਚਲ ਪ੍ਰਦੇਸ ਤੋਂ ਕਾਂਗਰਸ ਦੀ ਚੋਣ ਮੁਹਿੰਮ ਦੀ ਵੀ ਸ਼ੁਰੂਆਤ ਕਰਨਗੇ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਬਾਸਕਟਬਾਲ : ਐੱਨ. ਬੀ. ਏ. ਬਾਸਕਟਬਾਲ ਲੀਗ-2018/19
ਫੁੱਟਬਾਲ : ਲਾ ਲਿਗਾ ਫੁੱਟਬਾਲ ਟੂਰਨਾਮੈਂਟ-2018/19
ਕ੍ਰਿਕਟ : ਦੱਖਣੀ ਅਫਰੀਕਾ ਬਨਾਮ ਸ਼੍ਰੀਲੰਕਾ (ਪਹਿਲਾ ਟੀ-20)


author

Inder Prajapati

Content Editor

Related News