ਪੀ.ਐੱਮ. ਮੋਦੀ ਕੇਦਾਰਨਾਥ ਦੇ ਕਰਨਗੇ ਦਰਸ਼ਨ (ਪੜ੍ਹੋ 18 ਮਈ ਦੀਆਂ ਖਾਸ ਖਬਰਾਂ)

05/18/2019 2:17:43 AM

ਨਵੀਂ ਦਿੱਲੀ (ਵੈਬ ਡੈਸਕ)—  ਲੋਕ ਸਭਾ ਚੋਣ ਦੇ ਆਖਰੀ ਪੜਾਅ ਦੀ ਵੋਟਿੰਗ ਲਈ ਚੋਣ ਪ੍ਰਚਾਰ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉੱਤਰਾਖੰਡ ਦੌਰੇ 'ਤੇ ਆ ਰਹੇ ਹਨ ਅਤੇ ਇਸ ਦੌਰਾਨ ਉਸ ਕੇਦਾਰਨਾਥ ਦੇ ਦਰਸ਼ਨ ਕਰਨਗੇ। ਇਸ ਤੋਂ ਬਾਅਦ ਉਹ 19 ਮਈ ਨੂੰ ਬਦਰੀਨਾਥ ਧਾਮ ਦੇ ਦਰਸ਼ਨ ਲਈ ਜਾਣਗੇ। ਪੀ.ਐੱਮ. ਮੋਦੀ ਦੇ ਦੌਰੇ ਦੇ ਮੁੱਦੇਨਜ਼ਰ ਸੁਰੱਖਿਆ ਦੇ ਸਾਰੇ ਪ੍ਰਬੰਧ ਕਰ ਲਏ ਗਏ ਹਨ।

ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ ਨਾਇਡੂ
ਤੇਲੁਗੁ ਦੇਸ਼ਮ ਪਾਰਟੀ ਦੇ ਪ੍ਰਮੁੱਖ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ। ਨਾਇਡੂ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਦੀ ਪ੍ਰਮੁੱਖ ਮਾਇਆਵਤੀ ਤੇ ਸਪਾ ਮੁਖੀ ਅਖਿਲੇਸ਼ ਯਾਦਵ ਨਾਲ ਮੁਲਾਕਾਤ ਕਰਨਗੇ।

ਚੋਣ ਕਮਿਸ਼ਨ ਨਾਲ ਮੁਲਾਕਾਤ ਕਰਨਗੇ  YSRCP ਦੇ ਨੇਤਾ
ਆਂਧਰਾ ਪ੍ਰਦੇਸ਼ ਦੀ ਪਾਰਟੀ YSRCP ਦੇ ਸੰਸਦ ਤੇ ਸਾਬਕਾ ਸੰਸਦ ਮੈਂਬਰ ਅੱਜ ਦਿੱਲੀ 'ਚ ਚੋਣ ਕਮਿਸ਼ਨ ਦੇ ਕਮਿਸ਼ਨਰ ਸੁਨੀਲ ਅਰੋੜਾ ਨਾਲ ਮੁਲਾਕਾਤ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਸੂਬੇ 'ਚ ਹੋਏ ਵਿਧਾਨ ਸਭਾ ਚੋਣ ਅਤੇ ਲੋਕ ਸਭਾ ਚੋਣ ਨੂੰ ਲੈ ਕੇ ਸ਼ਿਕਾਇਥ ਕਰ ਸਕਦੇ ਹਨ। ਜਾਣਕਾਰੀ ਮੁਤਾਬਕ ਸੂਬੇ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਵੀ ਸ਼ੁੱਕਰਵਾਰ ਨੂੰ ਚੋਣ ਕਮਿਸ਼ਨ ਮਾਲ ਮੁਲਾਕਾਤ ਕੀਤੀ ਸੀ।

ਖੇਡ 
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਟੀ-20 ਮੁੰਬਈ ਲੀਗ-2019
ਕ੍ਰਿਕਟ : ਸੌਰਾਸ਼ਟਰ ਪ੍ਰੀਮੀਅਰ ਲੀਗ-2019
ਫੁੱਟਬਾਲ : ਲਾ ਲਿਗਾ ਫੁੱਟਬਾਲ ਟੂਰਨਾਮੈਂਟ-2018/19 


Inder Prajapati

Content Editor

Related News