ਨਿਰਭਿਆ ਮਾਮਲਾ : ਦੋਸ਼ੀ ਦੀ ਮੁੜ ਵਿਚਾਰ ਪਟੀਸ਼ਨ ''ਤੇ ਸੁਣਵਾਈ ਅੱਜ (ਪੜ੍ਹੋ 17 ਦਸੰਬਰ ਦੀਆਂ ਖਾਸ ਖਬਰਾਂ)
Tuesday, Dec 17, 2019 - 02:10 AM (IST)
ਨਵੀਂ ਦਿੱਲੀ — ਸੁਪਰੀਮ ਕੋਰਟ ਨਿਰਭਿਆ ਸਾਮੂਹਕ ਬਲਾਤਕਾਰ ਅਤੇ ਕਤ ਦੇ ਇਕ ਦੋਸ਼ੀ ਦੀ ਪਟੀਸ਼ਨ 'ਤੇ ਅੱਜ ਸੁਣਵਾਈ ਕਰੇਗਾ। ਇਸ ਦੋਸ਼ੀ ਨੇ ਇਸ ਮਾਮਲੇ 'ਚ ਉਸ ਦੀ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਣ ਦੀ ਚੋਟੀ ਦੀ ਅਦਾਲਤ ਦੇ 2017 ਦੇ ਫੈਸਲੇ ਦੀ ਸਮੀਖਿਆ ਕਰਨ ਦੀ ਮੰਗ ਕੀਤੀ ਹੈ। ਪ੍ਰਧਾਨ ਜੱਜ ਐੱਸ.ਏ. ਬੋਬੜੇ, ਜੱਜ ਆਰ. ਭਾਨੁਮਤੀ ਅਤੇ ਜੱਜ ਅਸ਼ੋਕ ਭੂਸ਼ਣ ਦੀ ਬੈਂਚ ਅਕਸ਼ੇ ਕੁਮਾਰ ਸਿੰਘ ਦੀ ਮੁੜ ਵਿਚਾਰ ਪਟੀਸ਼ਨ 'ਤੇ ਸੁਣਵਾਈ ਕਰੇਗੀ।
ਕੁਲਦੀਪ ਸਿੰਘ ਸੇਂਗਰ ਦੀਆਂ ਅੱਜ ਦਲੀਲਾਂ ਸੁਣੇਗੀ ਅਦਾਲਤ
ਦਿੱਲੀ ਦੀ ਇਕ ਅਦਾਲਤ ਨੇ ਭਾਜਪਾ ਤੋਂ ਕੱਢੇ ਗਏ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਉਨਾਵ 'ਚ 2017 'ਚ ਨਾਬਾਲਿਗ ਲੜਕੀ ਨਾਲ ਕੁਕਰਮ ਕਰਨ ਦੇ ਮਾਮਲੇ 'ਚ ਸੋਮਵਾਰ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਕਿਹਾ ਕਿ ਇਸ 'ਸ਼ਕਤੀਸ਼ਾਲੀ ਵਿਅਕਤੀ' ਖਿਲਾਫ ਪੀੜਤ ਦੀ ਗਵਾਹੀ 'ਸੱਚੀ ਅਤੇ ਬੇਦਾਗ' ਹੈ। ਅਦਾਲਤ ਨੇ ਸੇਂਗਰ ਨੂੰ ਆਈ.ਪੀ.ਸੀ. ਦੇ ਤਹਿਤ ਕੁਕਰਮ ਅਤੇ ਜਿਨਸੀ ਸ਼ੋਸ਼ਣ ਨਾਲ ਬੱਚਿਆਂ ਦੀ ਸੁਰੱਖਿਆ (ਪੋਕਸੋ) ਕਾਨੂੰਨ ਦੇ ਤਹਿਤ ਲੋਕ ਸੇਵਕ ਵੱਲੋਂ ਇਕ ਬੱਚੀ ਖਿਲਾਫ ਜਿਨਸੀ ਸ਼ੋਸ਼ਣ ਦੇ ਅਪਰਾਧ ਦਾ ਦੋਸ਼ੀ ਠਹਿਰਾਇਆ। ਅਦਾਲਤ ਸਜ਼ਾ ਦੀ ਮਿਆਦ 'ਤੇ ਅੱਜ ਦਲੀਲਾਂ ਸੁਣੇਗੀ।
ਜਾਮੀਆ ਮਾਮਲੇ 'ਤੇ ਸੁਪਰੀਮ ਕੋਰਟ ਅੱਜ ਕਰੇਗਾ ਸੁਣਵਾਈ
ਸੁਪਰੀਮ ਕੋਰਟ ਨੇ ਸੋਧ ਕੀਤੇ ਨਾਗਰਿਕਤਾ ਕਾਨੂੰਨ ਖਿਲਾਫ ਪ੍ਰਦਰਸ਼ਨ ਦੌਰਾਨ ਦੰਗੇ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਏ ਜਾਣ 'ਤੇ ਸੋਮਵਾਰ ਨੂੰ ਸਖਤ ਰਵੱਈਆ ਅਪਣਾਉਂਦੇ ਹੋਏ ਕਿਹਾ ਕਿ 'ਇਸ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ।' ਚੋਟੀ ਦੀ ਅਦਾਲਤ ਨੇ ਕਿਹਾ ਕਿ ਪਹਿਲੀ ਨਜ਼ਰ 'ਚ ਉਹ ਨਹੀਂ ਮੰਨਦਾ ਕਿ ਅਦਾਲਤ ਇਸ ਮਾਮਲੇ 'ਚ ਕੁਝ ਕਰ ਸਕਦੀ ਹੈ ਕਿਉਂਕਿ ਇਹ ਕਾਨੂੰਨ ਵਿਵਸਥਾ ਦੀ ਸਮੱਸਿਆ ਹੈ ਅਤੇ ਪੁਲਸ ਨੂੰ ਇਸ ਨੂੰ ਕੰਟਰੋਲ ਕਰਨਾ ਹੈ। ਸੁਪਰੀਮ ਕੋਰਟ ਅੱਜ ਮਾਮਲੇ 'ਤੇ ਸੁਣਵਾਈ ਕਰੇਗਾ।
ਨਾਗਰਿਕਤਾ ਕਾਨੂੰਨ 'ਤੇ ਇਕਜੁੱਟ ਵਿਰੋਧੀ, ਅੱਜ ਰਾਸ਼ਟਰਪਤੀ ਨਾਲ ਕਰੇਗਾ ਮੁਲਾਕਾਤ
ਨਾਗਰਿਕਤਾ ਸੋਧ ਐਕਟ ਨੂੰ ਲੈ ਕੇ ਵਿਰੋਧੀ ਕੇਂਦਰ ਸਰਕਾਰ 'ਤੇ ਹਮਲਾਵਰ ਹੈ। ਵਿਰੋਧੀ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕਾਨੂੰਨ ਫਿਰਕੂ ਹੈ, ਇਸ ਨੂੰ ਕੇਂਦਰ ਸਰਕਾਰ ਵਾਪਸ ਲਵੇ। ਨਾਗਰਿਕਤਾ ਕਾਨੂੰਨ ਨੂੰ ਲੈ ਕੇ ਪੁਰੇ ਦੇਸ਼ 'ਚ ਵਿਰੋਧ ਪ੍ਰਦਰਸ਼ਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਕੇਂਦਰ ਸਰਕਾਰ ਦੇ ਸਾਰੇ ਵਿਰੋਧੀ ਦਲ ਇਸ ਮਾਮਲੇ ਨੂੰ ਲੈ ਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰੇਗਾ। ਮੰਗਲਵਾਰ ਨੂੰ ਦੇਸ਼ ਦੇ ਮੁੱਖ ਵਿਰੋਧੀ ਨੇਤਾ ਰਾਸ਼ਟਰਪਤੀ ਕੋਵਿੰਦ ਨਾਲ ਮੁਲਾਕਾਤ ਕਰਨਗੇ। ਵਿਰੋਧ ਦਲ ਦੇ ਨੇਤਾ ਸ਼ਾਮ 4.30 ਵਜੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ। ਇਸ ਦਲ 'ਚ ਵਿਰੋਧੀ ਦਲਾਂ ਦੇ ਸਾਰੇ ਮਮੁੱਖ ਨੇਤਾ ਮੌਜੂਦ ਰਹਿਣਗੇ।