ਅੱਜ ਖੁੱਲ੍ਹਣਗੇ ਹੇਮਕੁੰਟ ਸਾਹਿਬ ਦੇ ਕਪਾਟ (ਪੜ੍ਹੋ 1 ਜੂਨ ਦੀਆਂ ਖਾਸ ਖਬਰਾਂ)

06/01/2019 2:12:06 AM

ਨਵੀਂ ਦਿੱਲੀ (ਵੈਬ ਡੈਸਕ)— ਹੇਮਕੁੰਟ ਸਾਹਿਬ ਦੇ ਕਪਾਟ ਅੱਜ ਸ਼ਨੀਵਾਰ ਨੂੰ ਸ਼ਰਧਾਲੂਆਂ ਲਈ ਖੁੱਲ੍ਹਣਗੇ। ਗੋਬਿੰਦ ਘਾਟ ਗੁਰਦੁਆਰਾ 'ਚ ਅਖੰਡ ਸਾਹਿਬ ਦੇ ਪਾਠ, ਭਜਨ ਤੇ ਕੀਰਤਨ ਕਰ ਪੰਜ ਪਿਆਰਿਆਂ ਦੀ ਅਗਵਾਈ 'ਚ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਸ਼ੁੱਕਰਵਾਰ ਨੂੰ ਪਹਿਲਾ ਜੱਥਾ ਰਵਾਨਾ ਹੋਇਆ। ਪਹਿਲੇ ਜੱਥੇ 'ਚ ਹੀ 8,000 ਤੋਂ ਜ਼ਿਆਦਾ ਸ਼ਰਧਾਲੂ ਹੇਮਕੁੰਟ ਲਈ ਰਵਾਨਾ ਹੋਏ।

ਕਾਂਗਰਸ ਸੰਸਦੀ ਦਲ ਦੀ ਬੈਠਕ ਅੱਜ
ਕਾਂਗਰਸ ਦੇ ਨਵੇਂ ਚੁਣੇ ਗਏ ਲੋਕ ਸਭਾ ਸੰਸਦਾਂ ਦੀ ਪਹਿਲੀ ਬੈਠਕ ਅੱਜ ਹੋਵੇਗੀ, ਜਿਸ 'ਚ ਕਾਂਗਰਸ ਸੰਸਦੀ ਦਲ (ਸੀ.ਪੀ.ਪੀ.) ਦਾ ਨੇਤਾ ਚੁਣੇ ਜਾਣ ਦੀ ਸੰਭਾਵਨਾ ਹੈ। ਸੂਤਰਾਂ ਨੇ ਦੱਸਿਆ ਕਿ ਹਾਲੇ ਸੀ.ਪੀ.ਪੀ. ਦੀ ਪ੍ਰਧਾਨਗੀ ਸੋਨੀਆ ਗਾਂਧੀ ਕਰ ਰਹੀ ਹੈ ਅਤੇ ਪਾਰਟੀ ਦੇ ਸਾਰੇ 52 ਲੋਕ ਸਭਾ ਸੰਸਦ ਬੈਠਕ 'ਚ ਮੌਜੂਦ ਰਹਿਣਗੇ। ਇਸ ਬੈਠਕ 'ਚ ਕਾਂਗਰਸ ਦੇ ਰਾਜ ਸਭਾ ਮੈਂਬਰ ਵੀ ਹਿੱਸਾ ਲੈਣਗੇ।

ਅੱਜ ਤੋਂ ਮਹਿੰਗਾ ਹੋਵੇਗਾ ਗੈਸ ਸਿਲੰਡਰ
ਰਸੋਈ ਗੈਸ ਦੀ ਕੀਮਤ ਅੱਜ 1 ਜੂਨ ਤੋਂ ਦੇਸ਼ ਭਰ 'ਚ ਵਧਾ ਦਿੱਤੀ ਗਈ ਹੈ ਅਤੇ ਬਿਨਾਂ ਸਬਸਿਡੀ ਵਾਲਾ ਘਰੇਲੂ ਗੈਸ ਸਿਲੰਡਰ ਅੱਜ ਤੋਂ 25 ਰੁਪਏ ਅਤੇ ਸਬਸਿਡੀ ਵਾਲਾ ਗੈਸ ਸਿਲੰਡਰ 1 ਰੁਪਏ 23 ਪੈਸੇ ਮਹਿੰਗਾ ਹੋ ਜਾਵੇਗਾ।

ਅਮਿਤ ਸ਼ਾਹ ਅੱਜ ਸੰਭਾਲਣਗੇ ਗ੍ਰਹਿ ਮੰਤਰੀ ਦਾ ਅਹੁਦਾ
ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਤੇ ਗਾਂਧੀ ਨਗਰ ਤੋਂ ਲੋਕ ਸਭਾ ਸੰਸਦ ਅਮਿਤ ਸ਼ਾਹ ਅੱਜ ਗ੍ਰਹਿ ਮੰਤਰੀ ਦਾ ਅਹੁਦਾ ਸੰਭਾਲਣਗੇ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀਆਂ ਦੇ ਵਿਭਾਗਾਂ ਦਾ ਵੰਡ ਕਰ ਦਿੱਤਾ, ਜਿਸ ਤੋਂ ਬਾਅਦ ਜ਼ਿਆਦਾਤਰ ਮੰਤਰੀਆਂ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ।

ਰਾਜਨਾਥ ਸਿੰਘ ਰੱਖਿਆ ਮੰਤਰੀ ਦਾ ਸੰਭਾਲਣਗੇ ਚਾਰਜ
ਮੋਦੀ ਸਰਕਾਰ 2.0 'ਚ ਰੱਖਿਆ ਮੰਤਰੀ ਬਣਾਏ ਗਏ ਰਾਜਨਾਥ ਸਿੰਘ ਅੱਜ ਆਪਣਾ ਚਾਰਜ ਸੰਭਾਲਣਗੇ। ਇਸ ਤੋਂ ਪਹਿਲਾਂ ਉਹ ਇੰਡੀਆ ਗੇਟ ਕੋਲ ਬਣੀ ਰਾਸ਼ਟਰੀ ਜੰਗੀ ਸਮਾਰਕ ਜਾਣਗੇ। ਇਥੇ ਉਹ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਰੱਖਿਆ ਮੰਤਰਾਲਾ ਜਾ ਕੇ ਅਹੁਦਾ ਸੰਭਾਲਣਗੇ।

ਅੱਜ ਤੋਂ ਬਿਨਾਂ ਹੈਲਮੈਟ ਨਹੀਂ ਮਿਲੇਗਾ ਪੈਟਰੋਲ
ਗੌਤਮਬੁੱਧ ਨਗਰ ਜ਼ਿਲੇ 'ਚ ਅੱਜ ਤੋਂ ਟੂ ਵ੍ਹੀਲਰ ਚਾਲਕਾਂ ਨੂੰ ਬਿਨਾਂ ਹੈਲਮੈਟ ਦੇ ਨੋਇਡਾ ਅਤੇ ਗ੍ਰੇਟਰ ਨੋਇਡਾ ਦੇ ਪੈਟਰੋਲ ਪੰਪਾਂ 'ਤੇ ਪੈਟਰੋਲ ਨਹੀਂ ਮਿਲੇਗਾ। ਜ਼ਿਲਾ ਅਧਿਕਾਰੀ ਬੀ.ਐੱਨ. ਸਿੰਘ ਨੇ ਦੱਸਿਆ ਕਿ ਸੜਕ ਹਾਦਸਿਆਂ ਨੂੰ ਰੋਕਣ ਲਈ ਅਜਿਹਾ ਕੀਤਾ ਜਾ ਰਿਹਾ ਹੈ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਟੈਨਿਸ : ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ-2019
ਕ੍ਰਿਕਟ : ਨਿਊਜ਼ੀਲੈਂਡ ਬਨਾਮ ਸ਼੍ਰੀਲੰਕਾ (ਵਿਸ਼ਵ ਕੱਪ-2019)
ਕ੍ਰਿਕਟ : ਆਸਟਰੇਲੀਆ ਬਨਾਮ ਅਫਗਾਨਿਸਤਾਨ (ਵਿਸ਼ਵ ਕੱਪ-2019)


Inder Prajapati

Content Editor

Related News