...ਫਿਰ ਤੋਂ ਸ਼ੈਲਰ ਖੁੱਲ੍ਹਣ ਨਾਲ ਲੋਕਾਂ ''ਚ ਮਚੀ ਹਾਹਾਕਾਰ

Tuesday, Mar 13, 2018 - 02:15 AM (IST)

...ਫਿਰ ਤੋਂ ਸ਼ੈਲਰ ਖੁੱਲ੍ਹਣ ਨਾਲ ਲੋਕਾਂ ''ਚ ਮਚੀ ਹਾਹਾਕਾਰ

ਗਿੱਦੜਬਾਹਾ,   (ਸੰਧਿਆ)-  ਪਿੰਡ ਹੁਸਨਰ ਦੀ ਮਧੀਰ ਰੋਡ 'ਤੇ ਬਣਿਆ ਨੀਲਕੰਠ ਰਾਈਜ਼ ਮਿੱਲਜ਼ ਨਾਂ ਦਾ ਸ਼ੈਲਰ ਫਿਰ ਤੋਂ ਖੁੱਲ੍ਹਣ ਕਾਰਨ ਲੋਕਾਂ 'ਚ ਹਾਹਾਕਾਰ ਮਚ ਗਈ ਹੈ ਅਤੇ ਉਨ੍ਹਾਂ ਅੱਜ ਇਸ ਸਬੰਧੀ ਰੋਸ ਪ੍ਰਗਟ ਕਰਦਿਆਂ ਜ਼ੋਰਾਦਾਰ ਨਾਅਰੇਬਾਜ਼ੀ ਕੀਤੀ। 
ਜ਼ਿਕਰਯੋਗ ਹੈ ਕਿ ਉਕਤ ਜਗ੍ਹਾ 'ਤੇ ਸਾਲ 2003 ਵਿਚ ਨੀਲਕੰਠ ਰਾਈਸ ਮਿੱਲਜ਼ ਦੇ ਨਾਂ 'ਤੇ ਇਕ ਸ਼ੈਲਰ ਉੱਥੇ ਰਹਿ ਰਹੇ ਲੋਕਾਂ ਦੇ ਘਰਾਂ ਦੇ ਨਜ਼ਦੀਕ ਲਾਇਆ ਗਿਆ ਸੀ। ਕੁਝ ਸਾਲ ਚੱਲਣ ਤੋਂ ਬਾਅਦ ਇਹ ਸ਼ੈਲਰ ਇਕ ਵਾਰ ਬੰਦ ਹੋ ਗਿਆ ਸੀ, ਜਦਕਿ ਇਹ ਸ਼ੈਲਰ ਕਰੀਬ 3 ਸਾਲ ਪਹਿਲਾਂ ਮੁੜ ਚਾਲੂ ਹੋ ਗਿਆ। ਇਸ ਸ਼ੈਲਰ ਤੋਂ ਨਜ਼ਦੀਕ ਦੇ ਘਰਾਂ ਵਿਚ ਲਗਾਤਾਰ ਚੌਲਾਂ ਦੀ ਫੱਕ ਅਤੇ ਰਾਖ ਡਿੱਗ ਰਹੀ ਸੀ ਅਤੇ ਕਈ ਲੋਕ ਇਸ ਕਾਰਨ ਦਮੇ ਅਤੇ ਸਾਹ ਦੀਆਂ ਬੀਮਾਰੀਆਂ ਤੋਂ ਪੀੜਤ ਹਨ। 
ਉਕਤ ਸਮੱਸਿਆ ਤੋਂ ਛੁਟਕਾਰੇ ਲਈ ਲੋਕ ਕਈ ਵਾਰ ਸ਼ੈਲਰ ਮਾਲਕਾਂ, ਡਾਇਰੈਕਟਰ ਫੂਡ ਸਪਲਾਈ ਵਿਭਾਗ ਕੰਟਰੋਲਰ ਚੰਡੀਗੜ੍ਹ, ਇੰਚਾਰਜ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਟਿਆਲਾ ਤੇ ਬਠਿੰਡਾ ਤੋਂ ਇਲਾਵਾ ਡੀ. ਸੀ. ਸ੍ਰੀ ਮੁਕਤਸਰ ਸਾਹਿਬ ਅਤੇ ਐੱਸ. ਡੀ. ਐੱਮ. ਨੂੰ ਪੱਤਰ ਲਿੱਖ ਕੇ ਜਾਣੂ ਕਰਵਾ ਚੁੱਕੇ ਹਨ ਪਰ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਸੀ ਹੋ ਰਿਹਾ। ਪਿਛਲੇ ਦਿਨੀਂ ਲੋਕਾਂ ਵੱਲੋਂ ਇਸ ਸ਼ੈਲਰ ਖਿਲਾਫ਼ ਰੋਸ ਪ੍ਰਗਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਹਰਕਤ 'ਚ ਆਉਂਦਿਆਂ ਪਿੰਡ ਹੁਸਨਰ ਦੀ ਮਧੀਰ ਰੋਡ ਸਥਿਤ ਉਕਤ ਨਾਂ ਦੇ ਸ਼ੈਲਰ ਦਾ ਦੌਰਾ ਕੀਤਾ, ਜਿਸ ਤੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਬਠਿੰਡਾ ਦੇ ਐੱਸ. ਈ. ਤੇਜਿੰਦਰ ਸਿੰਘ ਨੇ ਪਾਇਆ ਕਿ ਉਕਤ ਰਾਈਜ਼ ਮਿੱਲਜ਼ ਵਿਚ ਪ੍ਰਦੂਸ਼ਣ ਕੰਟਰੋਲ ਯੰਤਰ ਵਿਚ ਕੁਝ ਖਰਾਬੀ ਹੋਣ ਦੇ ਨਾਲ ਸ਼ੈਲਰ ਵਿਚ ਬੂਟਿਆਂ ਦੀ ਘਾਟ ਆਦਿ ਕਮੀਆਂ ਪਾਈਆਂ ਗਈਆਂ, ਜਿਸ ਨੂੰ ਦੂਰ ਕਰਨ ਲਈ ਸ਼ੈਲਰ ਮਾਲਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। 
ਉਕਤ ਪ੍ਰਦੂਸ਼ਣ ਕੰਟਰੋਲ ਬੋਰਡ ਬਠਿੰਡਾ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਕਾਰਵਾਈ ਤੋਂ ਅਸੰਤੁਸ਼ਟ ਢਾਣੀ ਵਾਸੀਆਂ ਨੇ ਉਕਤ ਸ਼ੈਲਰ ਨੂੰ ਤੁਰੰਤ ਬੰਦ ਕਰਨ ਲਈ ਕਿਹਾ, ਜਿਸ 'ਤੇ ਲੋਕਾਂ ਦੇ ਦਬਾਅ ਕਰ ਕੇ ਵਿਭਾਗ ਵੱਲੋਂ ਇਹ ਲਿੱਖ ਕੇ ਦਿੱਤਾ ਗਿਆ ਕਿ ਜਦੋਂ ਤੱਕ ਸ਼ੈਲਰ ਦਿੱਤੀਆਂ ਸ਼ਰਤਾਂ ਨੂੰ ਪੂਰਾ ਨਹੀਂ ਕਰਦਾ, ਉਦੋਂ ਤੱਕ ਇਸ ਵਿਚ ਪ੍ਰੋਡਕਸ਼ਨ ਬੰਦ ਰਹੇਗੀ ਪਰ ਅੱਜ ਫਿਰ ਇਹ ਸ਼ੈਲਰ ਖੁੱਲ੍ਹ ਗਿਆ, ਜਿਸ ਕਾਰਨ ਲੋਕਾਂ ਵਿਚ ਰੋਸ ਦੀ ਲਹਿਰ ਦੌੜ ਗਈ। 
ਇਸ ਸਮੇਂ ਸੁਰਜੀਤ ਸਿੰਘ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ, ਹਰਮੀਤ ਸਿੰਘ, ਬਲਦੇਵ ਸਿੰਘ, ਜਸਵਿੰਦਰ ਸਿੰਘ, ਜਸਵੰਤ ਸਿੰਘ, ਜਸਵੀਰ ਸਿੰਘ, ਲਖਵਿੰਦਰ ਸਿੰਘ, ਰਮਨਦੀਪ ਸਿੰਘ, ਗੁਰਤੇਜ ਸਿੰਘ, ਚਰਨ ਸਿੰਘ, ਸੁਖਬੀਰ ਸਿੰਘ, ਜਗਵੀਰ ਸਿੰਘ, ਜਤਿੰਦਰ ਸਿੰਘ, ਜੀਤ ਸਿੰਘ ਅਤੇ ਅਮਨਦੀਪ ਸਿੰਘ ਆਦਿ ਪਿੰਡ ਵਾਸੀ ਹਾਜ਼ਰ ਸਨ। 


Related News