ਮਜੀਠੀਆ ਦੇ ਕਾਫਲੇ 'ਚ ਜ਼ਖਮੀ ਹੋਏ ਜਵਾਨਾਂ ਦਾ 'ਰਵਨੀਤ ਬਿੱਟੂ' ਨੇ ਪੁੱਛਿਆ ਹਾਲ

Friday, Oct 11, 2019 - 09:27 AM (IST)

ਮਜੀਠੀਆ ਦੇ ਕਾਫਲੇ 'ਚ ਜ਼ਖਮੀ ਹੋਏ ਜਵਾਨਾਂ ਦਾ 'ਰਵਨੀਤ ਬਿੱਟੂ' ਨੇ ਪੁੱਛਿਆ ਹਾਲ

ਲੁਧਿਆਣਾ (ਨਰਿੰਦਰ) : ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਬੀਤੇ ਦਿਨ ਸ਼ਹਿਰ ਦੇ ਡੀ. ਐੱਮ. ਸੀ. ਹਸਪਤਾਲ ਪੁੱਜੇ ਅਤੇ ਸੜਕ ਹਾਦਸੇ ਦੌਰਾਨ ਮਜੀਠੀਆ ਦੇ ਕਾਫਲੇ 'ਚ ਜ਼ਖਮੀਂ ਹੋਏ ਜਵਾਨਾਂ ਦਾ ਹਾਲ-ਚਾਲ ਪੁੱਛਿਆ। ਇਸ ਮੌਕੇ ਰਵਨੀਤ ਬਿੱਟੂ ਨੇ ਸੀ. ਆਈ. ਐੱਸ. ਐੱਫ. ਦੇ ਜਵਾਨਾਂ ਨਾਲ ਹਮਦਰਦੀ ਜ਼ਾਹਰ ਕੀਤੀ। ਰਵਨੀਤ ਬਿੱਟੂ ਨੇ ਕਿਹਾ ਕਿ ਇਹ ਜਵਾਨ ਆਪਣੀ ਜਾਨ ਦੀ ਬਾਜ਼ੀ ਲਾ ਕੇ ਸਾਡੀ ਸੁਰੱਖਿਆ ਕਰਦੇ ਹਨ, ਇਸ ਲਈ ਇਨ੍ਹਾਂ ਦੀ ਡਿਊਟੀ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਕਿਹਾ ਕਿ ਇਹ ਹਾਦਸਾ ਕਾਫੀ ਮੰਦਭਾਗਾ ਹੈ ਕਿਉਂਕਿ ਹਾਦਸੇ 'ਚ ਇਕ ਜਵਾਨ ਦੀ ਮੌਤ ਹੋ ਗਈ। ਰਵਨੀਤ ਬਿੱਟੂ ਨੇ ਮ੍ਰਿਤਕ ਜਵਾਨ ਦੇ ਪਰਿਵਾਰ ਨਾਲ ਵੀ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਸਿਆਸਤ ਤੋਂ ਉੱਪਰ ਉੱਠ ਕੇ ਅਜਿਹੇ ਸਮੇਂ ਮ੍ਰਿਤਕ ਜਵਾਨ ਦੇ ਪਰਿਵਾਰ ਨਾਲ ਹਮਦਰਦੀ ਜਤਾਉਣੀ ਚਾਹੀਦੀ ਹੈ।


author

Babita

Content Editor

Related News