ਹੁਣ ਲੁਧਿਆਣਾ ਤੋਂ ਵੀ ਭੱਜਣ ਦੀ ਫਿਰਾਕ ''ਚ ਰਵਨੀਤ ਬਿੱਟੂ : ਅਕਾਲੀ ਦਲ
Saturday, Feb 09, 2019 - 02:18 PM (IST)

ਲੁਧਿਆਣਾ (ਅਭਿਸ਼ੇਕ) : ਯੂਥ ਅਕਾਲੀ ਦਲ ਮਾਲਵਾ ਜ਼ੋਨ-3 ਦੀ ਮੀਟਿੰਗ 'ਚ ਅਕਾਲੀ ਨੇਤਾ ਗੁਰਪ੍ਰੀਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ 5 ਸਾਲਾਂ ਦਾ ਕਾਰਜਕਾਲ ਫਲਾਪ ਸ਼ੋਅ ਸਾਬਿਤ ਹੋਇਆ ਹੈ ਅਤੇ ਅਜਿਹੇ 'ਚ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਸ੍ਰੀ ਆਨੰਦਪੁਰ ਸਾਹਿਬ ਦੀ ਤਰਜ਼ 'ਤੇ ਲੁਧਿਆਣਾ ਤੋਂ ਵੀ ਭੱਜਣ ਦੀ ਫਿਰਾਕ 'ਚ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਪ੍ਰੋਗਰਾਮ 'ਚ ਲੱਗੀਆਂ ਹੋਈਆਂ ਕੁਰਸੀਆਂ ਖਾਲੀ ਹੀ ਨਜ਼ਰ ਆਈਆਂ।
ਇਸ ਮੌਕੇ ਅਕਾਲੀ ਨੇਤਾ ਬਲਜੀਤ ਸਿੰਘ ਛਤਵਾਲ ਨੇ ਸਾਰੇ ਨੌਜਵਾਨ ਕਾਰਕੁੰਨਾਂ ਨੂੰ ਲੋਕ ਸਭਾ ਚੋਣਾਂ ਲਈ ਕਮਰ ਕੱਸ ਲੈਣ ਦਾ ਸੱਦਾ ਦਿੰਦੇ ਹੋਏ ਅਕਾਲੀ ਦਲ ਲਈ ਜ਼ਿਆਦਾ ਤੋਂ ਜ਼ਿਆਦਾ ਸੀਟਾਂ ਜੇਤੂ ਕਰਨ ਲਈ ਕਿਹਾ। ਇਸ ਦੌਰਾਨ ਇਹ ਵੀ ਫੈਸਲਾ ਲਿਆ ਗਿਆ ਕਿ ਜਲਦੀ ਹੀ ਮੌਜੂਦਾ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਦੀ ਪੋਲ ਯੂਥ ਅਕਾਲੀ ਦਲ ਦੇ ਦਫਤਰ 'ਚ ਮੀਟਿੰਗਾਂ ਦਾ ਆਯੋਜਨ ਕਰਕੇ ਖੋਲ੍ਹੀ ਜਾਵੇਗੀ।