ਰਵਨੀਤ ਬਿੱਟੂ ਦਾ ਮਜੀਠੀਆ 'ਤੇ ਤਿੱਖਾ ਵਾਰ, ਕਿਹਾ- 'ਸਰ' ਦੇ ਜੇਲ੍ਹਾਂ 'ਚ ਹਨ ਖ਼ਾਸ ਕੁਨੈਕਸ਼ਨ

Friday, Oct 06, 2023 - 03:52 PM (IST)

ਰਵਨੀਤ ਬਿੱਟੂ ਦਾ ਮਜੀਠੀਆ 'ਤੇ ਤਿੱਖਾ ਵਾਰ, ਕਿਹਾ- 'ਸਰ' ਦੇ ਜੇਲ੍ਹਾਂ 'ਚ ਹਨ ਖ਼ਾਸ ਕੁਨੈਕਸ਼ਨ

ਲੁਧਿਆਣਾ- ਇਕ ਵੀਡੀਓ ਜਾਰੀ ਕਰ ਕੇ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅਕਾਲੀ ਆਗੂ ਬਿਕਰਮ ਮਜੀਠੀਆ 'ਤੇ ਤਿੱਖਾ ਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਨੂੰ ਚਾਅ ਚੜ੍ਹ ਜਾਂਦਾ ਹੈ ਜਦੋਂ ਕੋਈ ਆਗੂ ਜੇਲ੍ਹ ਜਾਂਦਾ ਹੈ। ਸੁਖਪਾਲ ਖਹਿਰਾ ਦੀ ਪਿਛਲੇ ਦਿਨੀਂ ਹੋਈ ਗ੍ਰਿਫ਼ਤਾਰੀ ਬਾਰੇ ਬੋਲਦੇ ਹੋਏ ਮਜੀਠੀਆ ਨੇ ਕਿਹਾ ਸੀ ਕਿ ਜੋ ਵੀ ਚਾਹੀਦਾ ਹੋਵੇ ਦੱਸ ਦੇਣ, ਜੇਲ੍ਹਾਂ 'ਚ ਉਨ੍ਹਾਂ ਦੇ ਖ਼ਾਸ ਸੰਬੰਧ ਹਨ। 

ਇਹ ਵੀ ਪੜ੍ਹੋ : ICP ਅਟਾਰੀ ’ਤੇ 5 ਸਾਲ ਬਾਅਦ ਫੜਿਆ ਗਿਆ 2.55 ਕਿੱਲੋ ਸੋਨਾ, ਕਸਟਮ ਵਿਭਾਗ ਵੀ ਹੈਰਾਨ

ਇਸ ਗੱਲ ਬਾਰੇ ਬੋਲਦੇ ਹੋਏ ਬਿੱਟੂ ਨੇ ਕਿਹਾ ਕਿ ਮਜੀਠੀਆ ਖੁਦ ਕਈ ਵਾਰ ਜੇਲ੍ਹ ਜਾ ਕੇ ਆਇਆ ਹੈ ਇਸ ਕਰ ਕੇ ਉਸ ਦੇ ਜੇਲ੍ਹਾਂ 'ਚ ਖ਼ਾਸ ਕੁਨੈਕਸ਼ਨ ਬਣ ਗਏ ਹਨ। ਉਨ੍ਹਾਂ ਮਜੀਠੀਆ ਨੂੰ 'ਚਿੱਟਾ' ਕਹਿ ਕੇ ਬੁਲਾਉਂਦੇ ਹੋਏ ਕਿਹਾ ਕਿ ਉਸ ਦੇ ਸਾਰੇ ਨਸ਼ਿਆਂ ਦੇ ਵਪਾਰੀ ਸਾਥੀ ਹੁਣ ਜੇਲ੍ਹਾਂ 'ਚ ਬੈਠੇ ਹਨ ਅਤੇ ਜੇਲ੍ਹਾਂ ''ਚ ਵੀ ਉਹ ਆਪਣਾ ਨਸ਼ੇ ਦਾ ਕੰਮ ਚਲਾ ਰਹੇ ਹਨ। 

ਇਹ ਵੀ ਪੜ੍ਹੋ : ਐਕਸ਼ਨ 'ਚ ਪੰਜਾਬ ਸਿੱਖਿਆ ਵਿਭਾਗ, ਸਕੂਲਾਂ ਲਈ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ

ਇਸ ਦੌਰਾਨ ਉਨ੍ਹਾਂ ਮਜੀਠੀਆ ਨੂੰ 'ਸਰ' ਕਹਿ ਕੇ ਸੰਬੋਧਨ ਕੀਤਾ। ਉਨ੍ਹਾਂ ਦੱਸਿਆ ਕਿ ਅੰਗਰੇਜ਼ੀ ਰਾਜ ਦੌਰਾਨ ਮਜੀਠੀਆ ਦੇ ਦਾਦਾ ਸੁੰਦਰ ਸਿੰਘ ਮਜੀਠੀਆ ਨੂੰ ਅੰਗਰੇਜ਼ ਸਰਕਾਰ ਵੱਲੋਂ ਦਲਾਲ ਅਤੇ ਗੱਦਾਰ ਹੋਣ ਦਾ ਦਰਜਾ ਦਿੱਤਾ ਗਿਆ ਸੀ, ਜਿਸ ਕਰ ਕੇ ਉਨ੍ਹਾਂ ਨੂੰ 'ਸਰ' ਕਹਿ ਕੇ ਬੁਲਾਇਆ ਜਾਂਦਾ ਸੀ। ਇਸੇ ਕਾਰਨ ਅੱਜ ਉਹ ਬਿਕਰਮ ਮਜੀਠੀਆ ਨੂੰ ਵੀ 'ਸਰ' ਕਹਿ ਰਹੇ ਹਨ ਕਿਉਂਕਿ ਉਸ ਨੇ ਵੀ ਪੰਜਾਬ ਨਾਲ ਅਤੇ ਸਿੱਖਾਂ ਨਾਲ ਗੱਦਾਰੀਆਂ ਕੀਤੀਆਂ ਹਨ ਅਤੇ ਆਪਣੇ ਦਾਦੇ ਦੇ ਉਸ ਦਰਜੇ ਨੂੰ ਕਾਇਮ ਰੱਖਿਆ ਹੈ। 

ਇਹ ਵੀ ਪੜ੍ਹੋ : 4 ਸਾਈਕਲ ਸਵਾਰ ਨਿਕਲੇ ਕਸ਼ਮੀਰ ਤੋਂ ਕੰਨਿਆਕੁਮਾਰੀ ਦੇ ਸਫ਼ਰ 'ਤੇ, 'ਬੇਟੀ ਬਚਾਓ, ਬੇਟੀ ਪੜ੍ਹਾਓ' ਦਾ ਦੇਣਗੇ ਸੰਦੇਸ਼'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Anuradha

Content Editor

Related News