ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਰਾਜ ਸਭਾ ਭੇਜਣ ਦੀ ਤਿਆਰੀ, ਲੈਣਗੇ ਇਸ ਕਾਂਗਰਸੀ ਆਗੂ ਦੀ ਜਗ੍ਹਾ

Monday, Jul 29, 2024 - 04:27 PM (IST)

ਲੁਧਿਆਣਾ: ਭਾਰਤੀ ਜਨਤਾ ਪਾਰਟੀ ਨੂੰ ਰਵਨੀਤ ਸਿੰਘ ਬਿੱਟੂ ਨੂੰ ਰਾਜ ਸਭਾ ਦੀਆਂ ਪੌੜੀਆਂ ਚੜ੍ਹਾਉਣ ਲਈ ਸੀਟ ਲੱਭ ਗਈ ਹੈ। ਰਵਨੀਤ ਸਿੰਘ ਬਿੱਟੂ ਹਰਿਆਣਾ ਤੋਂ ਰਾਜ ਸਭਾ ਮੈਂਬਰ ਬਣ ਸਕਦੇ ਹਨ। ਦੱਸ ਦਈਏ ਕਿ ਰਵਨੀਤ ਸਿੰਘ ਬਿੱਟੂ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸਨ। ਸ੍ਰੀ ਅਨੰਦਪੁਰ ਸਾਹਿਬ ਅਤੇ ਲੁਧਿਆਣਾ ਤੋਂ ਤਿੰਨ ਵਾਰ ਕਾਂਗਰਸੀ ਸੰਸਦ ਰਹਿ ਚੁੱਕੇ ਬਿੱਟੂ ਇਸ ਵਾਰ ਭਾਜਪਾ ਦੀ ਟਿਕਟ 'ਤੇ ਲੁਧਿਆਣਾ ਤੋਂ ਚੋਣ ਹਾਰ ਗਏ ਸਨ। 

ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਗਾਇਕ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ! ਲੋਕਾਂ ਨੇ ਪੁੱਤ ਦੀ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਘੇਰਿਆ SSP ਦਫ਼ਤਰ

ਲੋਕ ਸਭਾ ਚੋਣਾਂ ਵਿਚ ਹਾਰਨ ਦੇ ਬਾਵਜੂਦ ਬਿੱਟੂ ਨੂੰ ਮੋਦੀ ਕੈਬਨਿਟ ਵਿਚ ਜਗ੍ਹਾ ਮਿਲੀ ਅਤੇ ਉਨ੍ਹਾਂ ਨੂੰ ਕੇਂਦਰੀ ਰੇਲ ਰਾਜ ਮੰਤਰੀ ਅਤੇ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਬਣਾਇਆ ਗਿਆ। ਮੰਤਰੀ ਦੇ ਅਹੁਦੇ 'ਤੇ ਬਣੇ ਰਹਿਣ ਲਈ ਬਿੱਟੂ ਦਾ ਪਾਰਲੀਮੈਂਟ ਵਿਚ ਹੋਣਾ ਲਾਜ਼ਮੀ ਹੈ ਤੇ ਇਸ ਲਈ 6 ਮਹੀਨਿਆਂ ਦਾ ਸਮਾਂ ਹੁੰਦਾ ਹੈ। ਹੁਣ ਹਾਲ ਹੀ ਵਿਚ ਹਰਿਆਣਾ ਦੀ ਇਕ ਰਾਜ ਸਭਾ ਸੀਟ ਖਾਲੀ ਹੋਈ ਹੈ। ਭਾਜਪਾ ਇਸ ਸੀਟ ਤੋਂ ਬਿੱਟੂ ਨੂੰ ਰਾਜ ਸਭਾ ਦੀਆਂ ਪੌੜੀਆਂ ਚੜ੍ਹਾ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ - ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਮੌਤ, ਇਕਲੌਤੇ ਭਰਾ ਨੂੰ ਗੁਆ ਕੇ ਧਾਹਾਂ ਮਾਰ ਰੋ ਰਹੀਆਂ 4 ਭੈਣਾਂ

ਦੀਪੇਂਦਰ ਹੁੱਡਾ ਦੀ ਲੈਣਗੇ ਜਗ੍ਹਾ

ਕਾਂਗਰਸ ਦੇ ਰਾਜ ਸਭਾ ਮੈਂਬਰ ਦੀਪੇਂਦਰ ਸਿੰਘ ਹੁੱਡਾ ਰੋਹਤਕ ਤੋਂ ਲੋਕ ਸਭਾ ਚੋਣ ਜਿੱਤੇ ਸਨ। ਇਸ ਮਗਰੋਂ ਉਨ੍ਹਾਂ ਨੇ ਰਾਜ ਸਭਾ ਦੀ ਸੀਟ ਛੱਡ ਦਿੱਤੀ ਹੈ। ਇਹ ਸੀਟ ਖਾਲੀ ਹੋਣ ਕਾਰਨ ਭਾਜਪਾ ਦੀ ਇਸ 'ਤੇ ਨਿਗ੍ਹਾ ਅਤੇ ਵਿਧਾਨ ਸਭਾ ਵਿਚ ਭਾਜਪਾ ਕੋਲ ਵਿਧਾਇਕਾਂ ਦੀ ਪੂਰੀ ਗਿਣਤੀ ਹੋਣ ਕਾਰਨ ਜਿੱਤ ਵੀ ਯਕੀਨੀ ਹੀ ਕਹੀ ਜਾ ਸਕਦੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News