ਗੋਲ਼ੀਆਂ ਮਾਰ ਕਤਲ ਕੀਤੇ ਕਬੱਡੀ ਖਿਡਾਰੀ ਤੇਜਪਾਲ ਦੇ ਘਰ ਪਹੁੰਚੇ ਰਵਨੀਤ ਬਿੱਟੂ, ਦਿੱਤਾ ਵੱਡਾ ਬਿਆਨ

Sunday, Nov 02, 2025 - 04:51 PM (IST)

ਗੋਲ਼ੀਆਂ ਮਾਰ ਕਤਲ ਕੀਤੇ ਕਬੱਡੀ ਖਿਡਾਰੀ ਤੇਜਪਾਲ ਦੇ ਘਰ ਪਹੁੰਚੇ ਰਵਨੀਤ ਬਿੱਟੂ, ਦਿੱਤਾ ਵੱਡਾ ਬਿਆਨ

ਸਿੱਧਵਾਂ ਬੇਟ (ਚਾਹਲ)- ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਜਗਰਾਓਂ ਦੇ ਗਿੱਦੜਵਿੰਡੀ ਪਿੰਡ ਵਿਖੇ ਕਬੱਡੀ ਖਿਡਾਰੀ ਤੇਜਪਾਲ ਸਿੰਘ ਦੇ ਘਰ ਪਹੁੰਚੇ। ਕਬੱਡੀ ਖਿਡਾਰੀ ਤੇਜਪਾਲ ਦਾ ਬੀਤੇ ਦਿਨੀਂ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਰਵਨੀਤ ਬਿੱਟੂ ਵੱਲੋਂ ਪਰਿਵਾਰ ਨਾਲ ਦੁੱਖ਼ ਸਾਂਝਾ ਕੀਤਾ ਗਿਆ। ਉਨ੍ਹਾਂ ਨੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਨੌਜਵਾਨ ਦੇ ਕਾਰਨਾਮਿਆਂ ਨੂੰ ਵੇਖ ਹਰ ਕੋਈ ਹੈਰਾਨ! ਸਟੰਟ ਅਜਿਹੇ ਕਿ...

PunjabKesari

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬੇਕਾਬੂ ਹੁੰਦੇ ਕਤਲ, ਲੁੱਟ ਅਤੇ ਜਬਰੀ ਵਸੂਲੀ ਦੀਆਂ ਘਟਨਾਵਾਂ ਸੂਬਾ ਸਰਕਾਰ ਦੀ ਨਾਕਾਮ ਕਾਨੂੰਨ ਵਿਵਸਥਾ ਦਾ ਸਾਫ਼ ਸਬੂਤ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਥੇ ਹੀ ਕਬੱਡੀ ਖਿਡਾਰੀ ਤੇਜਪਾਲ ਸਿੰਘ ਦੇ ਕਤਲ ਮਾਮਲੇ ਵਿੱਚ ਪਰਿਵਾਰ ਪੁਲਸ ਦੀ ਥਿਊਰੀ ਨਾਲ ਸਹਿਮਤ ਨਹੀਂ ਹੈ। ਜਗਰਾਓਂ ਦੇ ਐੱਸ. ਐੱਸ. ਪੀ. ਅੰਕੁਰ ਗੁਪਤਾ ਨੇ ਵਾਰ-ਵਾਰ ਕਿਹਾ ਹੈ ਕਿ ਤੇਜਪਾਲ ਦਾ ਕਤਲ ਪੁਰਾਣੀ ਰੰਜਿਸ਼ ਕਾਰਨ ਹੋਇਆ ਸੀ। ਕਤਲ ਤੋਂ ਪਹਿਲਾਂ ਵੀ ਦੋਵੇਂ ਧਿਰਾਂ ਦੀ ਦੋ ਜਾਂ ਤਿੰਨ ਵਾਰ ਝੜਪਾਂ ਹੋਈਆਂ ਸਨ। ਹਾਲਾਂਕਿ ਕਿਸੇ ਨੇ ਕਦੇ ਵੀ ਪੁਲਸ ਸ਼ਿਕਾਇਤ ਦਰਜ ਨਹੀਂ ਕਰਵਾਈ। ਪਰਿਵਾਰ ਦਾ ਦਾਅਵਾ ਹੈ ਕਿ ਤੇਜਪਾਲ ਮੁਲਜ਼ਮ ਨੂੰ ਜਾਣਦਾ ਵੀ ਨਹੀਂ ਸੀ। ਤਾਂ ਫਿਰ ਦੁਸ਼ਮਣੀ ਦੀ ਅਫ਼ਵਾਹ ਕਿੱਥੋਂ ਆਈ? ਤੇਜਪਾਲ ਦੀ 31 ਅਕਤੂਬਰ ਨੂੰ ਜਗਰਾਓਂ ਵਿੱਚ ਐੱਸ. ਐੱਸ. ਪੀ. ਦਫ਼ਤਰ ਤੋਂ 250 ਮੀਟਰ ਦੀ ਦੂਰੀ ‘ਤੇ ਗੋਲ਼ੀ ਮਾਰ ਕੇ ਕਤਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਅਹਿਮ ਖ਼ਬਰ! ਦੇਸੀ ਘਿਓ ਦੀਆਂ ਕੀਮਤਾਂ ’ਚ ਕੀਤਾ ਵਾਧਾ

ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਹਨੀ ਰੂਮੀ ਨੇ ਲਈ 
ਗੈਂਗਸਟਰ ਹਨੀ ਰੂਮੀ ਨੇ ਤੇਜਪਾਲ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਪਾ ਕੇ ਉਸ ਨੇ ਕਤਲ ਦੀ ਗੱਲ ਕਬੂਲ ਕੀਤੀ ਹੈ। ਰੂਮੀ ਇਸ ਸਮੇਂ ਵਿਦੇਸ਼ ਵਿੱਚਹੈ। ਉਸ ਨੂੰ ਪੰਜਾਬ ਵਿੱਚ ਕਈ ਹਾਈ ਪ੍ਰੋਫਾਈਲ ਕਤਲਾਂ ਦਾ ਮਾਸਟਰਮਾਈਂਡ ਮੰਨਿਆ ਜਾਂਦਾ ਹੈ। ਪੋਸਟ 'ਚ ਉਸ ਨੇ ਦਾਅਵਾ ਕੀਤਾ ਕਿ ਤੇਜਪਾਲ ਉਸ ਦੇ ਗਿਰੋਹ ਵਿਰੁੱਧ ਕੰਮ ਕਰ ਰਿਹਾ ਸੀ ਅਤੇ ਇਸ ਲਈ ਉਸ ਨੂੰ ਸਬਕ ਸਿਖਾਇਆ ਗਿਆ ਸੀ।

ਇਹ ਵੀ ਪੜ੍ਹੋ: ਡੌਂਕੀ ਲਾਉਣ ਵਾਲੇ ਸਾਵਧਾਨ! ਨੌਜਵਾਨਾਂ ਨੂੰ ਦਿੱਤੀ ਜਾ ਰਹੀ ਥਰਡ ਡਿਗਰੀ, ਹੋਸ਼ ਉਡਾਉਣ ਵਾਲੀ ਵੀਡੀਓ ਆਈ ਸਾਹਮਣੇ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News