ਕਾਮਰੇਡਾਂ ਨੇ ਰਤਨ ਚੌਕ ’ਚ ਪ੍ਰਧਾਨ ਮੰਤਰੀ ਦਾ ਫੂਕਿਆ ਪੁਤਲਾ

Sunday, Jun 10, 2018 - 07:06 AM (IST)

 ਅੰਮ੍ਰਿਤਸਰ,   (ਦਲਜੀਤ)-  ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਵੱਧ ਰਹੀ ਮਹਿੰਗਾਈ ਨੂੰ ਲੈ ਕੇ ਅੱਜ ਕੇਂਦਰ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕਰਕੇ ਚੌਂਕ ਰਤਨ ਸਿੰਘ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਜੁਡ਼ੇ ਪਾਰਟੀ ਦੇ ਆਗੂਆਂ ਵੱਲੋਂ ਜੰਮ ਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ ਕੀਤੀ ਗਈ।
 ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮਨੋਹਰ ਸਿੰਘ ਅਤੇ ਆਗੂ ਕਾ. ਜਗਤਾਰ ਸਿੰਘ ਕਰਮਪੁਰਾ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਰਕੇ, ਪੈਟਰੋਲ ਤੇ ਡੀਜ਼ਲ ਉਪਰ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਜ਼ਿਆਦਾ ਟੈਕਸ ਕਰਕੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅਸਮਾਨੀ ਚਡ਼੍ਹੀਆਂ ਹੋਈਆਂ ਹਨ ਅਤੇ ਮਹਿੰਗੇ ਹੋਏ ਪੈਟਰੋਲ-ਡੀਜ਼ਲ ਕਰਕੇ ਲੋਕਾਂ ਵਿਚ ਹਾਹਾਕਾਰ ਮਚੀ ਹੋਈ ਹੈ।
 ਇੰਨ੍ਹੇ ਮਹਿੰਗੇ ਪੈਟਰੋਲ-ਡੀਜ਼ਲ ਕਰਕੇ ਲੋਕਾਂ ਦੇ ਘਰਾਂ ਦਾ ਬਜਟ ਹੀ ਖ਼ਰਾਬ ਹੋ ਗਿਆ ਹੈ। ਕੇਂਦਰ ਦੀ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਦੇ ਰੇਟ ਵਧਾਉਣ ਕਰਕੇ ਥ੍ਰੀ-ਵੀਲਰ ਚਾਲਕਾਂ ਨੂੰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ, ਬੱਚਿਆਂ ਦੀ ਪਡ਼੍ਹਾਈ ਕਰਵਾਉਣੀ ਤੇ ਪਰਿਵਾਰ ਨੂੰ ਡਾਕਟਰੀ ਸਹੂਲਤਾਂ ਲੈਣੀਆਂ ਪਹੁੰਚ ਤੋਂ ਬਾਹਰ ਹੋ ਰਹੀਆਂ ਹਨ। 
 ®®ਡਾ. ਬਲਵਿੰਦਰ ਸਿੰਘ ਛੇਹਰਟਾ ਤੇ ਕਾਮਰੇਡ ਗੁਰਮੀਤ ਸਿੰਘ ਮਾਨ ਨੇ ਕੇਂਦਰ ਤੇ ਪੰਜਾਬ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਦੋਵੇਂ ਸਰਕਾਰਾਂ ਅਗਰ ਪੈਟਰੋਲ ਤੇ ਡੀਜ਼ਲ ’ਤੇ ਲਗਾਏ ਵਾਧੂ ਟੈਕਸ ਵਾਪਸ ਲਵੇ ਜਾਂ ਇਨ੍ਹਾਂ ਨੂੰ ਜੀ. ਐੈੱਸ. ਟੀ. ਨਾਲ ਜੋਡ਼ਿਆ ਜਾਵੇ ਤਾਂ ਪੈਟਰੋਲ-ਡੀਜ਼ਲ 35/- ਰੁਪਏ ਲੀਟਰ ਵਿਕ ਸਕਦਾ ਹੈ। ਉਕਤ ਬੁਲਾਰਿਆਂ ਨੇ ਕਿਹਾ ਕਿ ਅਗਰ ਪਾਕਿਸਤਾਨ, ਈਰਾਨ, ਸੁਡਾਨ ਆਦਿ ਦੇਸ਼ਾਂ ਵਿਚ ਪੈਟਰੋਲ-ਡੀਜ਼ਲ ਸਸਤਾ ਵਿਕਦਾ ਹੈ ਤਾਂ ਫਿਰ ਹਿੰਦੁਸਤਾਨ ਵਿਚ ਕਿਉਂ ਨਹੀਂ।
 ®®ਇਸ ਸਮੇਂ ਆਟੋ ਰਿਕਸ਼ਾ ਸਟੈਂਡ ਯੂਨੀਅਨ ਦੇ ਸੈਕਟਰੀ ਕਾ. ਕਿਸ਼ੋਰ ਸਿੰਘ ਫੈਜਪੁਰਾ, ਸੋਹਣ ਸਿੰਘ ਤੇ ਗੌਰਵ ਕੁਮਾਰ ਕਾਮਰੇਡ ਜਗਜੀਤ ਸਿੰਘ ਬਿੱਲੂ ਅਾਦਿ ਹਾਜ਼ਰ ਸਨ।
 


Related News