ਪਤਨੀ ਦੀ ਗੈਰ ਮੌਜੂਦਗੀ ''ਚ ਹੌਲਦਾਰ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਖੇਡਦੀ ਬੱਚੀ ਨਾਲ ਕੀਤੀ ਦਰਿੰਦਗੀ

Sunday, Nov 29, 2020 - 11:01 AM (IST)

ਪਤਨੀ ਦੀ ਗੈਰ ਮੌਜੂਦਗੀ ''ਚ ਹੌਲਦਾਰ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਖੇਡਦੀ ਬੱਚੀ ਨਾਲ ਕੀਤੀ ਦਰਿੰਦਗੀ

ਜ਼ੀਰਕਪੁਰ (ਮੇਸ਼ੀ) : ਇੱਥੇ ਨੌਕਰੀ ਕਰਦੇ ਹੌਲਦਾਰ ਵੱਲੋਂ 10 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਦੋਸ਼ੀ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਬਾਰੇ ਐੱਸ. ਆਈ. ਸਤਿੰਦਰ ਕੌਰ ਨੇ ਦੱਸਿਆ ਕਿ ਮੁਲਜ਼ਮ 34 ਸਾਲਾ ਰਣਜੀਤ ਸਿੰਘ ਵਾਸੀ ਸੰਗਰੂਰ ਹਾਲ ਵਾਸੀ ਕੇ ਏਰੀਏ ਦੇ ਸਰਕਾਰੀ ਕੁਆਰਟਰ ’ਚ ਰਹਿੰਦਾ ਹੈ।

ਇਹ ਵੀ ਪੜ੍ਹੋ : ਆਟੋ ਚਾਲਕ ਨੇ ਮੰਦਬੁੱਧੀ ਜਨਾਨੀ ਨਾਲ ਕੀਤੀ ਦਰਿੰਦਗੀ, ਹਵਸ ਮਿਟਾਉਣ ਮਗਰੋਂ ਸੜਕ 'ਤੇ ਛੱਡਿਆ

ਘਟਨਾ ਸਮੇਂ ਉਸ ਦੀ ਪਤਨੀ ਬੱਚਿਆਂ ਨਾਲ ਸੰਗਰੂਰ ਗਈ ਹੋਈ ਸੀ। ਇਸ ਦੌਰਾਨ ਉਸ ਨੇ ਨਸ਼ੇ ਦੀ ਹਾਲਤ ’ਚ ਕੁਆਰਟਰਾਂ ਨੇੜੇ ਖੇਡਦੀ ਇਕ ਬੱਚੀ ਨੂੰ ਆਪਣੇ ਕਮਰੇ ’ਚ ਬੁਲਾ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਸ਼ਰੇਆਮ ਵਿਕ ਰਹੀ 'ਨਾਜਾਇਜ਼ ਸ਼ਰਾਬ', ਵੇਚਣ ਵਾਲਿਆਂ ਨੂੰ ਕਿਸੇ ਦਾ ਡਰ ਨਹੀਂ

ਬੱਚੀ ਨੇ ਸਾਰੀ ਗੱਲ ਆਪਣੇ ਮਾਪਿਆਂ ਨੂੰ ਦੱਸੀ, ਜੋ ਕੇ ਏਰੀਏ ਦੇ ਕੁਆਰਟਰਾਂ 'ਚ ਹੀ ਰਹਿੰਦੇ ਹਨ।  ਬੱਚੀ ਦੇ ਮਾਪਿਆਂ ਨੇ ਢਕੌਲੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਅਜੇ ਫ਼ੌਜ ਦੇ ਉੱਚ ਅਧਿਕਾਰੀ ਦੇ ਕਬਜ਼ੇ 'ਚ ਹੈ।
ਇਹ ਵੀ ਪੜ੍ਹੋ : PGI ਨੂੰ ਲਗਾਤਾਰ ਚੌਥੇ ਸਾਲ ਅੰਗਦਾਨ ’ਚ 'ਬੈਸਟ ਹਸਪਤਾਲ' ਦਾ ਐਵਾਰਡ


author

Babita

Content Editor

Related News