ਝੂਠੇ ਇਸ਼ਕ 'ਚ ਪੱਟੀ ਗਈ ਨਾਬਾਲਗ ਕੁੜੀ, ਆਸ਼ਕ ਨੇ ਰੋਲ੍ਹੀ ਇੱਜ਼ਤ, ਜਦੋਂ ਮਨ ਭਰਿਆ ਤਾਂ...

Saturday, Aug 01, 2020 - 12:00 PM (IST)

ਝੂਠੇ ਇਸ਼ਕ 'ਚ ਪੱਟੀ ਗਈ ਨਾਬਾਲਗ ਕੁੜੀ, ਆਸ਼ਕ ਨੇ ਰੋਲ੍ਹੀ ਇੱਜ਼ਤ, ਜਦੋਂ ਮਨ ਭਰਿਆ ਤਾਂ...

ਲੁਧਿਆਣਾ : ਵਿਆਹ ਦਾ ਲਾਰਾ ਲਾ ਕੇ ਇਕ ਨੌਜਵਾਨ ਨੇ ਆਪਣੇ ਸਾਬਕਾ ਮਕਾਨ ਮਾਲਕ ਦੀ ਨਾਬਾਲਗ ਧੀ ਨੂੰ ਅਗਵਾ ਕਰ ਲਿਆ ਅਤੇ ਫਿਰ ਉਸ ਦੀ ਇੱਜ਼ਤ ਨਾਲ ਖੇਡਦਾ ਰਿਹਾ। ਜਦੋਂ ਉਸ ਦਾ ਮਨ ਭਰ ਗਿਆ ਤਾਂ ਉਹ ਨਾਬਾਲਗ ਕੁੜੀ ਨੂੰ ਛੱਡ ਕੇ ਫ਼ਰਾਰ ਹੋ ਗਿਆ। ਜਾਣਕਾਰੀ ਮੁਤਾਬਕ ਜਾਂਚ ਅਧਿਕਾਰੀ ਸਹਾਇਕ ਸਬ ਇੰਸਪੈਕਟਰ ਗੁਰਦੇਵ ਸਿੰਘ ਨੇ ਦੱਸਿਆ ਕਿ ਦੋਸ਼ੀ ਵਿਮਲ ਕੁਮਾਰ ਯਾਦਵ ਮੂਲ ਰੂਪ 'ਚ ਫ਼ੈਜ਼ਾਬਾਦ (ਉੱਤਰ ਪ੍ਰਦੇਸ਼) ਦੇ ਥਾਣਾ ਅਨਾਇਤ ਨਗਰ ਮਿਲਕੀਪੁਰ ਦੇ ਪਿੰਡ ਪਹਿਲਰੀਨ ਕਾਪੂਰਵਾ ਦਾ ਰਹਿਣ ਵਾਲਾ ਹੈ।

ਇਹ ਵੀ ਪੜ੍ਹੋ : ਚੰਗੀ ਖ਼ਬਰ : ਲੁਧਿਆਣਾ 'ਚ 18 ਕੋਰੋਨਾ ਪੀੜਤ ਮਾਵਾਂ ਨੇ ਜਨਮੇ ਬੱਚੇ, ਸਾਰੇ ਤੰਦਰੁਸਤ

ਪਹਿਲਾਂ ਉਹ ਨਿਊ ਵਿਜੇ ਨਗਰ ਦੇ ਇਕ ਘਰ 'ਚ ਕਿਰਾਏ 'ਤੇ ਰਹਿੰਦਾ ਸੀ। ਇਸ ਦੌਰਾਨ ਦੋਸ਼ੀ ਨੇ ਮਕਾਨ ਮਾਲਕ ਦੀ 16 ਸਾਲਾਂ ਦੀ ਨਾਬਾਲਗ ਧੀ ਨੂੰ ਆਪਣੇ ਝੂਠੇ ਇਸ਼ਕ ਦੇ ਜਾਲ 'ਚ ਫਸਾ ਲਿਆ। ਕਰੀਬ ਡੇਢ ਸਾਲ ਪਹਿਲਾਂ ਦੋਸ਼ੀ ਉੱਥੋਂ ਕਮਰਾ ਖਾਲੀ ਕਰਕੇ ਚਲਾ ਗਿਆ। 10 ਦਿਨ ਪਹਿਲਾਂ ਉਸ ਨੇ ਨਾਬਾਲਗ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾਇਆ ਅਤੇ ਉਸ ਨੂੰ ਅਗਵਾ ਕਰ ਲਿਆ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਚੰਡੀਗੜ੍ਹ ਦੀ 'ਸੁਖਨਾ ਝੀਲ' 'ਤੇ ਐਂਟਰੀ ਬੰਦ, ਰਾਤ ਦਾ ਕਰਫ਼ਿਊ ਰਹੇਗਾ ਜਾਰੀ 

ਦੋਸ਼ੀ ਨੇ ਇਕ ਹਫ਼ਤੇ ਤੱਕ ਨਾਬਾਲਗਾ ਨੂੰ ਥਾਣਾ ਡੇਹਲੋਂ ਦੇ ਅਧੀਨ ਪੈਂਦੇ ਪਿੰਡ ਆਲਮਗੀਰ 'ਚ ਰੱਖਿਆ, ਜਿੱਥੇ ਉਹ ਹਰ ਰੋਜ਼ ਆਪਣੀ ਹਵਸ ਦੀ ਭੁੱਖ ਮਿਟਾਉਂਦਾ ਰਿਹਾ। ਜਦੋਂ ਉਸ ਦਾ ਨਾਬਾਲਗ ਕੁੜੀ ਤੋਂ ਮਨ ਭਰ ਗਿਆ ਤਾਂ 3 ਦਿਨ ਪਹਿਲਾਂ ਉਹ ਉਸ ਨੂੰ ਇਕੱਲੀ ਛੱਡ ਕੇ ਫ਼ਰਾਰ ਹੋ ਗਿਆ। 27 ਜੁਲਾਈ ਨੂੰ ਨਾਬਾਲਗ ਕੁੜੀ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਫੋਨ ਕੀਤਾ ਅਤੇ ਸਾਰੀ ਹੱਡ-ਬੀਤੀ ਸੁਣਾਈ।

ਇਹ ਵੀ ਪੜ੍ਹੋ : ਛੋਟ ਖਤਮ, ਅੱਜ ਤੋਂ ਵਿਆਜ ਤੇ ਜ਼ੁਰਮਾਨੇ ਨਾਲ ਜਮ੍ਹਾਂ ਹੋਵੇਗਾ 'ਪ੍ਰਾਪਰਟੀ ਟੈਕਸ'

ਪਰਿਵਾਰ ਵਾਲੇ ਕੁੜੀ ਨੂੰ ਆਲਮਗੀਰ ਤੋਂ ਘਰ ਲੈ ਕੇ ਆਏ ਅਤੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਫਿਲਹਾਲ ਪੁਲਸ ਨੇ ਦੋਸ਼ੀ ਖਿਲਾਫ਼ ਅਗਵਾ ਕਰਨ ਅਤੇ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕਰ ਲਿਆ ਹੈ ਪਰ ਸ਼ਿਕਾਇਤਕਰਤਾ ਕੋਲ ਨਾ ਤਾਂ ਉਸ ਦੀ ਕੋਈ ਤਸਵੀਰ ਹੈ ਅਤੇ ਨਾ ਹੀ ਕੋਈ ਪਤਾ। ਦੋਸ਼ੀ ਦਾ ਮੋਬਾਇਲ ਨੰਬਰ ਵੀ ਬੰਦ ਆ ਰਿਹਾ ਹੈ। ਨਾਬਾਲਗ ਕੁੜੀ ਦਾ ਸ਼ਨੀਵਾਰ ਨੂੰ ਮੈਡੀਕਲ ਕਰਵਾਇਆ ਜਾਵੇਗਾ।


 


author

Babita

Content Editor

Related News