ਨਾਬਾਲਗ ਲੜਕੀ ਨਾਲ ਗੁਆਂਢੀ ਹੀ ਕਰਦਾ ਰਿਹਾ ਜਬਰ-ਜ਼ਨਾਹ
Thursday, Jun 13, 2019 - 11:16 PM (IST)

ਮੋਹਾਲੀ (ਕੁਲਦੀਪ)— ਪੁਲਸ ਸਟੇਸ਼ਨ ਫੇਜ਼-1 ਅਧੀਨ ਆਉਂਦੇ ਖੇਤਰ 'ਚ ਇਕ ਨਾਬਾਲਗ ਲੜਕੀ ਨਾਲ ਉਸ ਦੇ ਹੀ ਗੁਆਂਢੀ ਵਿਅਕਤੀ ਵਲੋਂ ਰੇਪ ਕੀਤੇ ਜਾਣ ਦਾ ਸਮਾਚਾਰ ਹੈ। ਪੁਲਸ ਨੇ ਮੁਲਜ਼ਮ ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦਾ ਨਾਂ ਹਰੀਓਮ ਦੱਸਿਆ ਜਾਂਦਾ ਹੈ।
ਜਾਣਕਾਰੀ ਮੁਤਾਬਕ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਉਸ ਦੀ ਲੜਕੀ ਦੀ ਉਮਰ ਕਰੀਬ 16 ਸਾਲ ਹੈ। ਹਰੀਓਮ ਨਾਂ ਦਾ ਵਿਅਕਤੀ ਉਨ੍ਹਾਂ ਦੇ ਘਰ ਦੀ ਉਪਰਲੀ ਮੰਜ਼ਿਲ 'ਤੇ ਰਹਿੰਦਾ ਹੈ। ਬੀਤੇ ਦਿਨ ਲੜਕੀ ਨੇ ਮਾਂ ਨੂੰ ਦੱਸਿਆ ਕਿ 'ਤੇ ਰਹਿਣ ਵਾਲਾ ਗੁਆਂਢੀ ਪਿਛਲੇ ਲਗਭਗ ਇਕ ਮਹੀਨੇ ਤੋਂ ਉਸ ਦੀ ਲੜਕੀ ਨਾਲ ਰੇਪ ਕਰਦਾ ਆ ਰਿਹਾ ਹੈ । ਇਸ ਤੋਂ ਇਲਾਵਾ ਉਹ ਲੜਕੀ ਨੂੰ ਇਹ ਕਹਿ ਕੇ ਧਮਕਾ ਵੀ ਰਿਹਾ ਸੀ ਕਿ ਜੇਕਰ ਉਸ ਨੇ ਕਿਸੇ ਨੂੰ ਇਸ ਬਾਰੇ ਦੱਸਿਆ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਵੇਗਾ।
ਲੜਕੀ ਕਈ ਦਿਨਾਂ ਤੋਂ ਪਰੇਸ਼ਾਨ ਰਹਿ ਰਹੀ ਸੀ ਤਾਂ ਉਸ ਨੇ ਲੜਕੀ ਤੋਂ ਪਰੇਸ਼ਾਨ ਰਹਿਣ ਦਾ ਕਾਰਨ ਪੁੱਛਿਆ। ਲੜਕੀ ਨੇ ਆਪਣੀ ਮਾਂ ਨੂੰ ਪੂਰੀ ਗੱਲ ਦੱਸੀ, ਜਿਸ ਦੌਰਾਨ ਉਸ ਦੀ ਮਾਂ ਨੇ ਪੁਲਸ ਸਟੇਸ਼ਨ ਫੇਜ਼-1 ਵਿਚ ਸ਼ਿਕਾਇਤ ਦੇ ਦਿੱਤੀ। ਪੁਲਸ ਸਟੇਸ਼ਨ ਫੇਜ਼-1 ਵਿਚ ਪੁਲਸ ਨੇ ਮੁਲਜ਼ਮ ਵਿਅਕਤੀ ਹਰੀਓਮ ਖਿਲਾਫ ਆਈ.ਪੀ.ਸੀ. ਦੀ ਧਾਰਾ 376, 506 ਅਤੇ ਪੋਕਸੋ ਐਕਟ ਦੀ ਧਾਰਾ 6 ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।