ਲੁਧਿਆਣਾ 'ਚ ਆਟੋ ਚਾਲਕ ਦੀ ਦਰਿੰਦਗੀ, ਧੀਆਂ ਵਰਗੀ ਮਾਸੂਮ ਨੂੰ ਅਗਵਾ ਕਰਕੇ ਕੀਤੀ ਸ਼ਰਮਨਾਕ ਹਰਕਤ

Saturday, Dec 17, 2022 - 12:13 PM (IST)

ਲੁਧਿਆਣਾ 'ਚ ਆਟੋ ਚਾਲਕ ਦੀ ਦਰਿੰਦਗੀ, ਧੀਆਂ ਵਰਗੀ ਮਾਸੂਮ ਨੂੰ ਅਗਵਾ ਕਰਕੇ ਕੀਤੀ ਸ਼ਰਮਨਾਕ ਹਰਕਤ

ਲੁਧਿਆਣਾ (ਜ.ਬ.) : ਧਾਂਦਰਾ ਰੋਡ ’ਤੇ ਘਰ ਕੋਲ ਸਥਿਤ ਪਾਰਕ ’ਚ ਖੇਡ ਰਹੀ 6 ਸਾਲਾ ਮਾਸੂਮ ਬੱਚੀ ਨੂੰ ਇਕ ਆਟੋ ਚਾਲਕ ਨੇ ਪਹਿਲਾਂ 10 ਰੁਪਏ ਦਾ ਲਾਲਚ ਦੇ ਕੇ ਆਪਣੇ ਕੋਲ ਬੁਲਾਇਆ ਅਤੇ ਫਿਰ ਆਪਣੇ ਆਟੋ ’ਚ ਅਗਵਾ ਕਰ ਕੇ ਲੈ ਗਿਆ। ਉਸ ਨੇ ਲਗਭਗ 5 ਘੰਟਿਆਂ ਤੱਕ ਆਟੋ ’ਚ ਵੱਖ-ਵੱਖ ਥਾਵਾਂ ’ਤੇ ਲਿਜਾ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ ਅਤੇ ਦੇਰ ਰਾਤ ਪਾਰਕ ਦੇ ਬਾਹਰ ਹੀ ਛੱਡ ਕੇ ਫ਼ਰਾਰ ਹੋ ਗਿਆ। ਉੱਥੇ ਦੂਜੇ ਪਾਸੇ ਬੱਚੀ ਦੇ ਘਰ ਵਾਪਸ ਨਾ ਆਉਣ ਕਾਰਨ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ, ਜੋ ਉਸ ਨੂੰ ਇਲਾਕੇ ਵਿਚ ਲੱਭ ਰਹੇ ਸਨ। ਐੱਸ. ਐੱਚ. ਓ. ਮਧੂਬਾਲਾ ਅਨੁਸਾਰ ਮੁਲਜ਼ਮ ਦੀ ਪਛਾਣ ਸੁਖਦੇਵ ਸਿੰਘ (45) ਨਿਵਾਸੀ ਭਾਈ ਹਿੰਮਤ ਸਿੰਘ ਨਗਰ ਦੇ ਰੂਪ ’ਚ ਹੋਈ ਹੈ, ਜੋ ਵਿਆਹਿਆ ਹੋਇਆ ਹੈ ਅਤੇ ਆਟੋ ਚਾਲਕ ਹੈ।

ਇਹ ਵੀ ਪੜ੍ਹੋ : ਵਰਲਡ ਟੂਰ 'ਤੇ ਨਿਕਲੇ ਗੋਰੇ ਮੁੰਡੇ ਨੂੰ ਪੰਜਾਬ ਪੁਲਸ ਨੇ ਕੀਤਾ ਖ਼ੁਸ਼, ਜਾਣੋ ਕੀ ਹੈ ਪੂਰਾ ਮਾਮਲਾ (ਤਸਵੀਰਾਂ)

ਪੁਲਸ ਨੇ ਮੁਲਜ਼ਮ ਖ਼ਿਲਾਫ਼ ਜਬਰ-ਜ਼ਿਨਾਹ ਕਰਨ ਦੇ ਦੋਸ਼ ’ਚ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਗੰਭੀਰਤਾ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਉੱਥੇ ਸ਼ੁੱਕਰਵਾਰ ਨੂੰ ਬੱਚੀ ਦਾ ਸਿਵਲ ਹਸਪਤਾਲ ’ਚ ਮੈਡੀਕਲ ਕਰਵਾਇਆ ਗਿਆ। ਪੁਲਸ ਅਨੁਸਾਰ ਹਰ ਰੋਜ਼ ਦੀ ਤਰ੍ਹਾਂ ਵੀਰਵਾਰ ਸ਼ਾਮ 5 ਵਜੇ ਬੱਚੀ ਪਾਰਕ ’ਚ ਖੇਡਣ ਗਈ ਸੀ। ਲਗਭਗ 2 ਘੰਟਿਆਂ ਬਾਅਦ ਵੀ ਜਦ ਉਹ ਵਾਪਸ ਨਹੀਂ ਆਈ ਤਾਂ ਰਿਸ਼ਤੇਦਾਰਾਂ ਨੇ ਉਸ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਕੰਟਰੋਲ ਰੂਮ ’ਤੇ ਸੂਚਨਾ ਮਿਲਣ ਤੋਂ ਬਾਅਦ ਥਾਣਾ ਪੁਲਸ ਹਰਕਤ ਵਿਚ ਆਈ ਅਤੇ ਇਲਾਕੇ ’ਚ ਲੱਗੇ ਸੀ. ਸੀ. ਸੀ. ਟੀ. ਕੈਮਰੇ ਖੰਗਾਲਣ ਲੱਗ ਗਈ, ਉੱਥੇ ਦੂਜੇ ਪਾਸੇ ਰਾਤ ਲਗਭਗ 10 ਵਜੇ ਮੁਲਜ਼ਮ ਆਟੋ ਚਾਲਕ ਬੱਚੀ ਨੂੰ ਪਾਰਕ ਦੇ ਬਾਹਰ ਹੀ ਉਤਾਰ ਕੇ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ : ਸਰਕਾਰੀ ਸਕੂਲਾਂ 'ਚ ਪੜ੍ਹਾਉਣ ਵਾਲੇ ਅਧਿਆਪਕਾਂ ਲਈ ਜ਼ਰੂਰੀ ਖ਼ਬਰ, ਸਿੱਖਿਆ ਵਿਭਾਗ ਨੇ ਲਿਆ ਅਹਿਮ ਫ਼ੈਸਲਾ

ਬੱਚੀ ਦੇ ਰੋਣ ਦੀਆਂ ਆਵਾਜ਼ਾਂ ਸੁਣ ਕੇ ਇਕੱਠੇ ਹੋਏ ਲੋਕਾਂ ਨੇ ਰਿਸ਼ਤੇਦਾਰਾਂ ਨੂੰ ਬੱਚੀ ਮਿਲਣ ਦੀ ਸੂਚਨਾ ਦਿੱਤੀ। ਜਦੋਂ ਬੱਚੀ ਤੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਕਤ ਮੁਲਜ਼ਮ ਨੇ ਪਾਰਕ ’ਚ ਖੇਡਦੇ ਸਮੇਂ ਉੁਸ ਨੂੰ ਆਪਣੇ ਕੋਲ ਬੁਲਾਇਆ ਅਤੇ 10 ਰੁਪਏ ਦਾ ਨੋਟ ਦੇ ਕੇ ਨਾਲ ਆਟੋ ’ਚ ਬੈਠਣ ਲਈ ਕਿਹਾ। ਇਸ ਤੋਂ ਬਾਅਦ ਆਪਣੇ ਨਾਲ ਲਿਜਾ ਕੇ ਜਬਰ-ਜ਼ਿਨਾਹ ਕੀਤਾ। ਪੁਲਸ ਸ਼ਨੀਵਾਰ ਨੂੰ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News