ਰਿਸ਼ਤੇ ਸ਼ਰਮਸਾਰ : ਭਾਣਜੀ ਨੂੰ ਘਰੋਂ ਭਜਾ ਕੇ 2 ਮਹੀਨੇ ਤੱਕ ਇੱਜ਼ਤ ਨਾਲ ਖੇਡਦਾ ਰਿਹਾ ਮਾਮਾ, ਇੰਝ ਖੁੱਲ੍ਹੀ ਪੋਲ

Wednesday, Feb 10, 2021 - 12:57 PM (IST)

ਰਿਸ਼ਤੇ ਸ਼ਰਮਸਾਰ : ਭਾਣਜੀ ਨੂੰ ਘਰੋਂ ਭਜਾ ਕੇ 2 ਮਹੀਨੇ ਤੱਕ ਇੱਜ਼ਤ ਨਾਲ ਖੇਡਦਾ ਰਿਹਾ ਮਾਮਾ, ਇੰਝ ਖੁੱਲ੍ਹੀ ਪੋਲ

ਮਾਛੀਵਾੜਾ ਸਾਹਿਬ (ਟੱਕਰ) : ਅੱਜ ਦੇ ਸਮਾਜ 'ਚ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲੀਆਂ ਖ਼ਬਰਾਂ ਰੋਜ਼ਾਨਾ ਸੁਣਨ ਤੇ ਦੇਖਣ ਨੂੰ ਮਿਲਦੀਆਂ ਹਨ। ਅਜਿਹੀ ਹੀ ਇਕ ਘਟਨਾ ਮਾਛੀਵਾੜਾ ਨੇੜਲੇ ਪਿੰਡ 'ਚ ਉਸ ਵੇਲੇ ਸਾਹਮਣੇ ਆਈ, ਜਦੋਂ ਇੱਕ ਕੁੜੀ ਨੂੰ ਰਿਸ਼ਤੇ ’ਚ ਲੱਗਦਾ ਉਸ ਦਾ ਮਾਮਾ ਵਿਆਹ ਦਾ ਝਾਂਸਾ ਦੇ ਕੇ ਘਰੋਂ ਭਜਾ ਲੈ ਗਿਆ ਅਤੇ ਕਰੀਬ 2 ਮਹੀਨੇ ਤੱਕ ਉਸ ਨਾਲ ਜਬਰ-ਜ਼ਿਨਾਹ ਕਰਦਾ ਰਿਹਾ।

ਇਹ ਵੀ ਪੜ੍ਹੋ : ਪੰਜਾਬ ਦੇ 'ਸੇਵਾਂ ਕੇਂਦਰਾਂ' 'ਚ ਸ਼ੁਰੂ ਹੋਈਆਂ 56 ਨਵੀਆਂ ਸੇਵਾਵਾਂ, ਆਮ ਜਨਤਾ ਨੂੰ ਮਿਲੇਗੀ ਸੌਖ

ਫਿਲਹਾਲ ਪੁਲਸ ਨੇ ਪੀੜਤ ਕੁੜੀ ਦੀ ਸ਼ਿਕਾਇਤ 'ਤੇ ਮਾਮੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪੀੜਤ ਕੁੜੀ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦੀ ਉਮਰ 19 ਸਾਲ ਹੈ ਅਤੇ ਅੱਠਵੀਂ ਜਮਾਤ ਪਾਸ ਕਰਨ ਤੋਂ ਬਾਅਦ ਉਹ ਆਪਣੀ ਮਾਤਾ ਨਾਲ ਘਰ ’ਚ ਘਰੇਲੂ ਕੰਮਕਾਰ ਹੀ ਕਰਵਾਉਂਦੀ ਸੀ। ਕੁੜੀ ਮੁਤਾਬਕ ਉਹ ਆਪਣੇ ਨਾਨਕੇ ਘਰ ਪਿੰਡ ਪਾਇਲ ਵਿਖੇ ਵੀ ਕਈ-ਕਈ ਦਿਨ ਚਲੀ ਜਾਂਦੀ ਸੀ, ਜਿੱਥੇ ਉਸ ਦੀ ਮਾਂ ਦੀ ਮਾਸੀ ਦੇ ਮੁੰਡੇ ਰਾਮ ਸਿੰਘ ਦਾ ਵੀ ਆਉਣਾ-ਜਾਣਾ ਸੀ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਚੋਣਾਂ ਨੂੰ ਲੈ ਕੇ BKU ਉਗਰਾਹਾਂ ਦਾ ਵੱਡਾ ਫ਼ੈਸਲਾ, 'ਨਹੀਂ ਲੱਗਣ ਦੇਵਾਂਗੇ ਭਾਜਪਾ ਦੇ ਪੋਲਿੰਗ ਬੂਥ'

ਰਾਮ ਸਿੰਘ ਉਸ ਵੱਲ ਮਾੜੀ ਨਜ਼ਰ ਨਾਲ ਤੱਕਦਾ ਸੀ। ਇਸ ਤੋਂ ਬਾਅਦ ਰਾਮ ਸਿੰਘ ਪੀੜਤਾ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇਣ ਲੱਗ ਪਿਆ ਅਤੇ 9 ਦਸੰਬਰ, 2020 ਨੂੰ ਉਸ ਦੇ ਪਿੰਡ ਜਾ ਕੇ ਵਰਗਲਾ ਕੇ ਉਸ ਨੂੰ ਆਪਣੇ ਨਾਲ ਲੈ ਗਿਆ। ਪੀੜਤ ਕੁੜੀ ਮੁਤਾਬਕ ਉਹ ਵਿਆਹ ਦੇ ਝਾਂਸੇ ’ਚ ਆ ਕੇ ਉਸ ਨਾਲ ਚਲੀ ਗਈ, ਜਿਸ ਮਗਰੋਂ ਰਾਮ ਸਿੰਘ ਉਸ ਨੂੰ ਅਣਦੱਸੀ ਜਗ੍ਹਾ ’ਤੇ ਇੱਕ ਕਮਰੇ ’ਚ ਲੈ ਗਿਆ। ਪੀੜਤਾ ਨੇ ਦੱਸਿਆ ਕਿ ਰਾਮ ਸਿੰਘ ਉਸ ਨਾਲ ਉੱਥੇ 2 ਮਹੀਨੇ ਉਸ ਦੀ ਮਰਜ਼ੀ ਤੋਂ ਬਿਨਾਂ ਸਰੀਰਕ ਸਬੰਧ ਬਣਾਉਂਦਾ ਰਿਹਾ ਅਤੇ ਜਦੋਂ ਉਹ ਘਰ ਜਾਣ ਲਈ ਕਹਿੰਦੀ ਤਾਂ ਧਮਕਾਉਣ ਲੱਗ ਪੈਂਦਾ ਸੀ।

ਇਹ ਵੀ ਪੜ੍ਹੋ : ਹੁਣ ਸ਼ਾਤਰ ਲੋਕ ਨਹੀਂ ਬਣਾ ਸਕਣਗੇ ਫਰਜ਼ੀ 'ਡਰਾਈਵਿੰਗ ਲਾਈਸੈਂਸ', ਨਵੀਂ ਯੋਜਨਾ ਲਿਆ ਰਹੀ ਸਰਕਾਰ

ਲੰਘੀ 7 ਫਰਵਰੀ ਨੂੰ ਜਦੋਂ ਰਾਮ ਸਿੰਘ ਬਜ਼ਾਰ ਗਿਆ ਤਾਂ ਉਹ ਆਪਣਾ ਮੋਬਾਇਲ ਘਰ ਭੁੱਲ ਗਿਆ, ਜਿਸ ਤੋਂ ਬਾਅਦ ਪੀੜਤਾ ਨੇ ਤੁਰੰਤ ਆਪਣੀ ਮਾਂ ਨਾਲ ਸੰਪਰਕ ਕਰ ਕੇ ਆਪਣੇ ਨਾਲ ਹੋਈਆਂ ਵਧੀਕੀਆਂ ਬਾਰੇ ਦੱਸਿਆ। 8 ਫਰਵਰੀ ਨੂੰ ਉਸ ਦੀ ਮਾਤਾ ਲੁਧਿਆਣਾ ਨੇੜੇ ਫੁੱਲਾਂਵਾਲ ਵਿਖੇ ਉਸ ਨੂੰ ਲੱਭਦੇ ਹੋਏ ਰਾਮ ਸਿੰਘ ਦੇ ਟਿਕਾਣੇ 'ਤੇ ਪਹੁੰਚ ਗਈ ਅਤੇ ਆਪਣੀ ਧੀ ਨੂੰ ਘਰ ਲੈ ਆਈ। ਸਾਰੇ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ। ਫਿਲਹਾਲ ਪੀੜਤਾ ਵੱਲੋਂ ਦਿੱਤੇ ਗਏ ਬਿਆਨਾਂ ਦੇ ਅਧਾਰ ’ਤੇ ਮਾਛੀਵਾੜਾ ਪੁਲਸ ਨੇ ਰਾਮ ਸਿੰਘ ਵਾਸੀ ਪਾਇਲ ਖ਼ਿਲਾਫ਼ ਜਬਰ-ਜ਼ਿਨਾਹ ਅਤੇ ਹੋਰ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਨੋਟ : ਸਮਾਜ 'ਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਸਬੰਧੀ ਦਿਓ ਆਪਣੀ ਰਾਏ


author

Babita

Content Editor

Related News