ਜ਼ੀਰਕਪੁਰ 'ਚ ਕੁੜੀ ਨਾਲ ਜਬਰ-ਜ਼ਿਨਾਹ, ਦਰਿੰਦਿਆਂ ਨੇ ਹਵਸ ਮਿਟਾ ਹੋਟਲ 'ਚੋਂ ਬਾਹਰ ਕੱਢੀ ਪੀੜਤਾ

Tuesday, Sep 29, 2020 - 12:41 PM (IST)

ਜ਼ੀਰਕਪੁਰ 'ਚ ਕੁੜੀ ਨਾਲ ਜਬਰ-ਜ਼ਿਨਾਹ, ਦਰਿੰਦਿਆਂ ਨੇ ਹਵਸ ਮਿਟਾ ਹੋਟਲ 'ਚੋਂ ਬਾਹਰ ਕੱਢੀ ਪੀੜਤਾ

ਜ਼ੀਰਕਪੁਰ (ਗੁਰਪ੍ਰੀਤ) : ਇੱਥੋਂ ਦੇ ਇਕ ਹੋਟਲ 'ਚ ਟੀ. ਵੀ. ਸੀਰੀਅਲ 'ਚ ਕੰਮ ਦਿਵਾਉਣ ਦੇ ਬਹਾਨੇ ਇਕ ਕੁੜੀ ਨਾਲ 2 ਲੋਕਾਂ ਵੱਲੋਂ ਜਬਰ-ਜ਼ਿਨਾਹ ਕੀਤਾ ਗਿਆ। ਫਿਲਹਾਲ ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਦੋਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਸੂਤਰਾਂ ਮੁਤਾਬਕ ਇਹ ਘਟਨਾ 25-26 ਸਤੰਬਰ ਰਾਤ ਦੀ ਹੈ।

ਇਹ ਵੀ ਪੜ੍ਹੋ : ਸ਼ਤਾਬਦੀ ਟਰੇਨ ਅੱਗੇ ਆਏ ਵਿਅਕਤੀ ਨੇ ਮੌਤ ਨੂੰ ਗਲੇ ਲਾਇਆ, ਸਰੀਰ ਦੇ ਹੋਏ 3 ਟੋਟੇ

ਐਕਟਿੰਗ ਦਾ ਸ਼ੌਂਕ ਰੱਖਣ ਵਾਲੀ ਇਕ ਕੁੜੀ ਨੂੰ ਟੀ. ਵੀ. ਸੀਰੀਅਲ 'ਚ ਕੰਮ ਦਿਵਾਉਣ ਬਹਾਨੇ ਉਸ ਨੂੰ ਹੋਟਲ 'ਚ ਬੁਲਾਇਆ ਗਿਆ ਅਤੇ ਫਿਰ ਉਸ ਦੀ ਇੱਜ਼ਤ ਲੁੱਟੀ ਗਈ। ਪੀੜਤ ਕੁੜੀ ਮੁਤਾਬਕ ਉਸ ਦੀ ਇਕ ਸਹੇਲੀ ਨੇ ਹੀ ਉਸ ਨੂੰ ਦੱਸਿਆ ਸੀ ਕਿ ਮੁੰਬਈ ਤੋਂ 2 ਵਿਅਕਤੀ ਇੱਥੇ ਜ਼ੀਰਕਪੁਰ ਦੇ ਲੋਹਗੜ੍ਹ ਰੋਡ 'ਤੇ ਸਥਿਤ ਇਕ ਹੋਟਲ 'ਚ ਰੁਕੇ ਹੋਏ ਹਨ, ਜੋ ਕਿ ਬਿੱਗ ਬੌਸ ਵਰਗੇ ਸੀਰੀਅਲ 'ਚ ਐਡੀਟਿੰਗ ਕਰਦੇਹਨ ਅਤੇ ਉਨ੍ਹਾਂ ਨੂੰ ਇਕ ਸੀਰੀਅਲ ਲਈ ਕੁੜੀ ਦੀ ਲੋੜ ਹੈ।

ਇਹ ਵੀ ਪੜ੍ਹੋ : ਬੇਰੁਜ਼ਗਾਰ ਸੁਪਰਵਾਈਜ਼ਰ ਨੇ ਚੁੱਕਿਆ ਖ਼ੌਫਨਾਕ ਕਦਮ, ਲਟਕਦਾ ਦੇਖ ਪਤਨੀ ਦੇ ਪੈਰਾਂ ਥੱਲਿਓਂ ਖਿਸਕੀ ਜ਼ਮੀਨ

ਪੀੜਤਾ ਦੀ ਸਹੇਲੀ 25 ਸਤੰਬਰ ਨੂੰ ਉਸ ਨੂੰ ਉਕਤ ਵਿਅਕਤੀਆਂ ਨਾਲ ਮਿਲਵਾਉਣ ਲਈ ਹੋਟਲ ਲੈ ਕੇ ਗਈ। ਇੱਥੇ ਕੋਲਡ ਡਰਿੰਕ 'ਚ ਨਸ਼ੀਲਾ ਪਦਾਰਥ ਮਿਲਾ ਕੇ ਪੀੜਤਾ ਨੂੰ ਦਿੱਤਾ ਗਿਆ ਅਤੇ ਉਸ ਨੂੰ ਸੀਰੀਅਲ 'ਚ ਕੰਮ ਦਿਵਾਉਣ ਦਾ ਭਰੋਸਾ ਦੁਆਇਆ ਗਿਆ। ਇਸ ਤੋਂ ਬਾਅਦ ਉਸ ਦੀ ਸਹੇਲੀ ਕਿਤੇ ਚਲੀ ਗਈ ਅਤੇ ਫਿਰ ਉਸ ਨਾਲ ਹੋਟਲ ਦੇ ਕਮਰੇ 'ਚ ਉਕਤ 2 ਲੋਕਾਂ ਵੱਲੋਂ ਜਬਰ-ਜ਼ਿਨਾਹ ਕੀਤਾ ਗਿਆ।

ਇਹ ਵੀ ਪੜ੍ਹੋ : ਕਲਯੁਗੀ ਭਰਾ ਨੇ ਦਰਿੰਦਗੀ ਦੀਆਂ ਹੱਦਾਂ ਟੱਪਦਿਆਂ ਭੈਣ ਨੂੰ ਕੀਤਾ ਗਰਭਵਤੀ, ਪੀੜਤਾ ਨੇ ਦੱਸਿਆ ਘਿਨੌਣਾ ਸੱਚ

ਦਰਿੰਦਿਆਂ ਨੇ ਆਪਣੀ ਹਵਸ ਮਿਟਾਉਣ ਤੋਂ ਬਾਅਦ ਪੀੜਤਾ ਨੂੰ 26 ਸਤੰਬਰ ਦੀ ਸਵੇਰੇ 2.30 ਵਜੇ ਹੋਟਲ 'ਚੋਂ ਬਾਹਰ ਕੱਢ ਦਿੱਤਾ। ਐਸ. ਐਚ. ਓ. ਇੰਸਪੈਕਟਰ ਗੁਰਵੰਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਕੁੜੀ ਦੀ ਸ਼ਿਕਾਇਤ 'ਤੇ ਮੁੰਬਈ ਦੇ ਰਹਿਣ ਵਾਲੇ ਦਿਨੇਸ਼ ਅਤੇ ਸੁਨੀਲ ਰਾਮ ਵਾਸੀ ਨਾਸਿਕ ਮਹਾਂਰਾਸ਼ਟਰ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 


author

Babita

Content Editor

Related News