5ਵੀਂ ਦੀ ਵਿਦਿਆਰਥਣ ਨਾਲ ਨੌਜਵਾਨ ਨੇ ਟੱਪੀਆਂ ਹੱਦਾਂ, ਹੋਟਲ ਦੇ ਕਮਰੇ ''ਚ ਲਿਜਾ ਕੇ ਰੋਲ਼''ਤੀ ਪੱਤ
Sunday, Aug 11, 2024 - 02:01 AM (IST)

ਸਾਹਨੇਵਾਲ/ਕੋਹਾੜਾ, (ਜਗਰੂਪ)- ਘਰੋਂ ਬਿਨਾਂ ਦੱਸੇ ਕਿਧਰੇ ਗਈ 5ਵੀਂ ਕਲਾਸ ਦੀ 14 ਸਾਲਾ ਲੜਕੀ ਨਾਲ ਜਬਰ-ਜ਼ਨਾਹ ਦਾ ਵਾਕਿਆ ਸਾਹਮਣੇ ਆਇਆ ਹੈ।
ਥਾਣਾ ਸਾਹਨੇਵਾਲ ਦੀ ਪੁਲਸ ਨੂੰ ਲੜਕੀ ਦੇ ਪਿਤਾ ਵੱਲੋਂ ਦਰਜ ਕਰਵਾਏ ਬਿਆਨਾਂ ’ਚ ਦੱਸਿਆ ਕਿ ਉਸ ਦੀ 14 ਸਾਲ ਦੀ ਧੀ ਜੋ 5ਵੀਂ ਕਲਾਸ ਦੀ ਵਿਦਿਆਰਥਣ ਹੈ। ਬੀਤੀ 1 ਅਗਸਤ ਨੂੰ ਕਿਧਰੇ ਚਲੀ ਗਈ, ਜਿਸ ਦੀ ਅਸੀਂ ਭਾਲ ਕੀਤੀ ਤਾਂ ਸਾਨੂੰ ਉਹ ਅਗਲੇ ਦਿਨ ਢਿੱਲੋਂ ਚੌਕ ਲੁਹਾਰਾ ਰੋਡ ਵਿਖੇ ਖੜ੍ਹੀ ਮਿਲੀ।
ਪਿਆਰ ਨਾਲ ਪੁੱਛਗਿੱਛ ਕਰਨ ’ਤੇ ਉਸ ਨੇ ਦੱਸਿਆ ਕਿ ਇਕ ਰਾਜ ਕੁਮਾਰ ਨਾਂ ਦਾ ਲੜਕਾ ਉਸ ਨੂੰ ਵਰਗਲਾ ਕੇ ਅੰਮ੍ਰਿਤਸਰ ਵਿਖੇ ਲੈ ਗਿਆ ਅਤੇ ਉਥੇ ਇਕ ਹੋਟਲ ’ਚ ਉਕਤ ਵਿਅਕਤੀ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਰਾਤ ਭਰ ਉਸ ਨਾਲ ਜ਼ਬਰਦਸਤੀ ਕਰਨ ਤੋਂ ਬਾਅਦ ਉਹ ਉਸ ਨੂੰ ਗਿਆਨ ਵਿਦਿਆਲਾ ਸਕੂਲ ਕੋਲ ਛੱਡ ਕੇ ਚਲਾ ਗਿਆ। ਇਸ ਸਾਰੀ ਦਾਸਤਾਨ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲਸ ਨੇ ਰਾਜ ਕੁਮਾਰ ’ਤੇ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।