ਰਿਸ਼ਤੇ ਤਾਰ-ਤਾਰ, ਮਾਸੀ ਸੱਸ ਨੂੰ ਮਿਲਣ ਆਈ ਨੂੰਹ ਨਾਲ ਉਸ ਦੇ ਪੁੱਤਰ ਨੇ ਕੀਤਾ ਜਬਰ-ਜ਼ਿਨਾਹ

Friday, Oct 22, 2021 - 10:33 AM (IST)

ਰਿਸ਼ਤੇ ਤਾਰ-ਤਾਰ, ਮਾਸੀ ਸੱਸ ਨੂੰ ਮਿਲਣ ਆਈ ਨੂੰਹ ਨਾਲ ਉਸ ਦੇ ਪੁੱਤਰ ਨੇ ਕੀਤਾ ਜਬਰ-ਜ਼ਿਨਾਹ

ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ): ਪਤੀ ਦੀ ਮਾਸੀ ਨੂੰ ਮਿਲਣ ਆਈ ਔਰਤ ਨਾਲ ਰਿਸ਼ਤੇਦਾਰ ਵੱਲੋਂ ਜਬਰ-ਜ਼ਿਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਨੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਪੀੜਤ ਔਰਤ ਨੇ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਦਰਜ ਕਰਵਾਏ ਬਿਆਨ ਵਿਚ ਦੱਸਿਆ ਕਿ ਉਹ ਆਪਣੇ ਪਤੀ ਨਾਲ ਆਪਣੇ ਪਤੀ ਦੀ ਮਾਸੀ ਨੂੰ ਮਿਲਣ ਲਈ ਹਿੰਮਤਪੁਰਾ ਵਿਖੇ ਆਈ ਸੀ।

ਇਹ ਵੀ ਪੜ੍ਹੋ :  ਘੋਰ ਕਲਯੁਗ, ਜ਼ੀਰਾ ਨੇੜੇ ਬੋਰੀ ਵਿੱਚ ਪਾ ਕੇ ਖੇਤਾਂ ’ਚ ਸੁੱਟੀ ਨਵਜਨਮੇ ਬੱਚੇ ਦੀ ਲਾਸ਼

ਸਵੇਰ ਦੇ ਸਮੇਂ ਜਦੋਂ ਸਾਰਾ ਪਰਿਵਾਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਚਲਾ ਗਿਆ ਤਾਂ ਮਗਰੋਂ ਪਤੀ ਦੀ ਮਾਸੀ ਦਾ ਮੁੰਡਾ ਚਾਹ ਫੜਾਉਣ ਦੇ ਬਹਾਨੇ ਉਸ ਕੋਲ ਆਇਆਂ ਅਤੇ ਉਸ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਥਾਣਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫਸਰ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਪੀੜਤ ਔਰਤ ਦੇ ਬਿਆਨਾਂ ’ਤੇ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਗੁਰਤੇਜ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਹਿੰਮਤਪੁਰਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਇੰਸਪੈਕਟਰ ਕਰਮਜੀਤ ਕੌਰ ਕਰ ਰਹੇ ਹਨ।

ਇਹ ਵੀ ਪੜ੍ਹੋ :  ਪੰਜਾਬ ਕਾਂਗਰਸ ਨੂੰ ਜਲਦ ਮਿਲੇਗਾ ਨਵਾਂ ਇੰਚਾਰਜ, ਇਸ ਨਾਂ 'ਤੇ ਲੱਗ ਸਕਦੀ ਹੈ ਮੋਹਰ


author

Shyna

Content Editor

Related News