ਵੱਡੀ ਵਾਰਦਾਤ: 4 ਵਿਅਕਤੀਆਂ ਵਲੋਂ 13 ਸਾਲਾ ਕੁੜੀ ਨਾਲ ਸਮੂਹਿਕ ਜਬਰ-ਜ਼ਿਨਾਹ

Saturday, Aug 08, 2020 - 06:17 PM (IST)

ਵੱਡੀ ਵਾਰਦਾਤ: 4 ਵਿਅਕਤੀਆਂ ਵਲੋਂ 13 ਸਾਲਾ ਕੁੜੀ ਨਾਲ ਸਮੂਹਿਕ ਜਬਰ-ਜ਼ਿਨਾਹ

ਮੋਗਾ (ਗੋਪੀ ਰਾਊਕੇ,ਬਾਵਾ): ਮੋਗਾ ਦੇ ਕਸਬਾ ਨਿਹਾਲ ਸਿੰਘ ਨਾਲਾ ਦੇ ਕੋਲ ਪੈਂਦੇ ਪਿੰਡ ’ਚ ਰਹਿਣ ਵਾਲੇ ਇਕ ਗਰੀਬ ਪਰਿਵਾਰ ਨਾਲ ਸਬੰਧਿਤ 13 ਸਾਲ ਦੀ ਕੁੜੀ ਨੂੰ ਉਨ੍ਹਾਂ ਦੇ ਹੀ ਪਿੰਡ ’ਚ ਰਹਿਣ ਵਾਲੇ 3 ਵਿਅਕਤੀਆਂ ਅਤੇ ਇਕ ਅਣਜਾਣ ਵਿਅਕਤੀ ਵਲੋਂ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।  ਜਾਣਕਾਰੀ ਮੁਤਾਬਕ ਪੁਲਸ ਨੇ ਤਿੰਨ ਲੋਕਾਂ ਦੇ ਖਿਲਾਫ ਅਤੇ ਇਕ ਅਣਜਾਣ ਵਿਅਕਤੀ ਦੇ ਖ਼ਿਲਾਫ ਆਈ.ਪੀ.ਸੀ. ਦੀ ਧਾਰਾ 363, 366 (ਏ), 376, 120 ਬੀ ਅਤੇ ਪ੍ਰੋਟੈਕਸ਼ਨ ਆਫ ਚਾਈਲਡ ਫਾਰਮ ਸੈਕਸੂਅਲ ਆਫੇਂਸ 2012 ਅਤੇ ਐੱਸ.ਸੀ/ਐੱਸ.ਟੀ. ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਚਾਰੇ ਦੋਸ਼ੀ ਪੁਲਸ ਦੀ ਗਿ੍ਰਫਤ ਤੋਂ ਬਾਹਰ ਹਨ। ਪੁਲਸ ਦੋਸ਼ੀਆਂ ਨੂੰ ਫੜ੍ਹਨ ਦੇ ਲਈ ਜਗ੍ਹਾ-ਜਗ੍ਹਾ ਛਾਪੇਮਾਰੀ ਕਰ ਰਹੀ ਹੈ। 

ਇਹ ਵੀ ਪੜ੍ਹੋ: ਪਤਨੀ ਦੇ ਕਿਸੇ ਹੋਰ ਬੰਦੇ ਨਾਲ ਸਨ ਸਬੰਧ ਤਾਂ ਦੁਖੀ ਪਤੀ ਨੇ ਕੀਤਾ ਖੌਫਨਾਕ ਕਾਰਾ

PunjabKesari

ਇਸ ਸਬੰਧੀ ਜਦੋਂ ਸ਼੍ਰੋਮਣੀ ਅਕਾਲੀ ਦਲ ਬੀ.ਸੀ. ਵਿੰਗ ਦੇ ਪ੍ਰਧਾਨ ਵਲੋਂ ਰੌਲਾ ਪਾਇਆ ਗਿਆ ਤਾਂ ਰੌਲਾ ਪਾਉਣ ਤੇ ਮੁਲਜ਼ਮਾਂ ਦੇ ਸਹਿਯੋਗੀਆਂ ਵਲੋਂ ਜੋ ਕਾਂਗਰਸ ਪਾਰਟੀ ਨਾਲ ਸਬੰਧਿਤ ਸਨ ਉਨ੍ਹਾਂ ਵਲੋਂ ਸਰਕਲ ਪ੍ਰਧਾਨ ਨਾਲ ਧੱਕਾ-ਮੁੱਕੀ ਕਰਕੇ ਡਰਾਇਆ ਤੇ ਧਮਕਾਇਆ ਗਿਆ। ਸਰਕਲ ਪ੍ਰਧਾਨ ਵਲੋਂ ਹਲਕਾ ਇੰਚਾਰਜ ਸ. ਭੁਪਿੰਜਰ ਸਿੰਘ ਸਾਹੋਕੇ ਨਾਲ ਸੰਪਰਕ ਕੀਤਾ ਗਿਆ ਤਾਂ ਤੁਰੰਤ ਸਾਹੋਕੇ ਵਲੋਂ ਉੱਥੇ ਪਹੁੰਚ ਕੇ ਪੁਲਸ ਅਫਸਰਾਂ ਨਾਲ ਗੱਲਬਾਤ ਕਰਕੇ ਐੱਸ.ਐੱਚ.ਓ. ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ ਅਤੇ ਪਰਚਾ ਦਰਜ ਕਰਵਾਇਆ ਨਾਲ ਹੀ ਪੀੜਤ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਗਰੀਬ ਪੀੜਤ ਪਰਿਵਾਰ ਨਾਲ ਹਰ ਤਰ੍ਹਾਂ ਨਾਲ ਦੁੱਖ ’ਚ ਖੜ੍ਹਾ ਹੈ।

ਇਹ ਵੀ ਪੜ੍ਹੋ: ਸ਼ਰਾਬ ਦੇ ਠੇਕੇਦਾਰਾਂ ਤੋਂ ਡਰਦੇ ਵਿਅਕਤੀ ਨੇ ਘੱਗਰ ਦਰਿਆ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ


author

Shyna

Content Editor

Related News