ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਢੱਡਰੀਆਂ ਵਾਲੇ ਨੂੰ ਹਨ ਇਹ ਗਿਲੇ

Thursday, Feb 27, 2020 - 06:37 PM (IST)

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਢੱਡਰੀਆਂ ਵਾਲੇ ਨੂੰ ਹਨ ਇਹ ਗਿਲੇ

ਜਲੰਧਰ: ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜੋ ਕਿ ਪਿਛਲੇ ਸਮੇਂ ਤੋਂ ਕੁਝ ਸਿੱਖ ਜਥੇਬੰਦੀਆਂ ਦੇ ਵਿਰੋਧ ਕਾਰਨ ਚਰਚਾ ’ਚ ਹਨ। ਉਨ੍ਹਾਂ ਬੀਤੇ ਦਿਨੀਂ ਜਗ ਬਾਣੀ ਦੇ ਪੱਤਰਕਾਰ ਰਮਨਦੀਪ ਸੋਢੀ ਨਾਲ ਗੱਲਬਾਤ ਕਰਦਿਆਂ ਹੋਏ ਕਈ ਮਾਮਲਿਆਂ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਅਕਾਲ ਤਖਤ ਦੇ ਜਥੇਦਾਰ ਨਾਲ ਗਿਲਾ ਹੈ ਕਿ ਉਨ੍ਹਾਂ ਨੇ ਤਖਤ ਦੀ ਮੁੱਖ ਹਸਤੀ ਹੋਣ ਦੀ ਜ਼ਿੰਮੇਵਾਰੀ ਨਹੀਂ ਨਿਭਾਈ। ਉਨ੍ਹਾਂ ਕਿਹਾ ਕਿ ਅਕਾਲ ਤਖਤ ਦੇ ਜਥੇਦਾਰ ਨੇ ਛਬੀਲ ਵਾਲੇ ਮਾਮਲੇ ’ਤੇ ਅੱਜ ਤੱਕ ਕੋਈ ਟਿੱਪਣੀ ਨਹੀਂ ਕੀਤੀ।

ਢੱਡਰੀਆਂ ਵਾਲੇ ਬੋਲੇ ਕਿ ਉਸ ਨੇ ਤਾਂ ਸਟੇਜਾਂ ਵੀ ਤਿਆਗ ਦਿੱਤੀਆਂ ਕਿ ਤਾਂ ਕਿ ਕਿਸੇ ਧਿਰ ਦਾ ਕੋਈ ਖੂਨ ਖਰਾਬਾ ਨਾ ਹੋਵੇ ਪਰ ਅਕਾਲ ਤਖਤ ਦੇ ਜਥੇਦਾਰ ਉਸ ਦੀ ਨਿਰੰਕਾਰੀ ਬਾਬੇ ਨਾਲ ਤੁਲਨਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਥੇਦਾਰ ਨੂੰ ਚਾਹੀਦਾ ਸੀ ਕਿ ਉਹ ਵਿਵਾਦ ਨੂੰ ਸੁਲਝਾਉਣ ਲਈ ਆਪ ਅੱਗੇ ਆਉਂਦੇ ਨਾ ਕਿ ਹੋਰ ਲੋਕਾਂ ਨੂੰ ਅੱਗੇ ਕਰਦੇ। ਉਨ੍ਹਾਂ ਟਕਸਾਲ ਅਤੇ ਜਥੇਦਾਰ ਵਿਅੰਗ ਕਸਦਿਆਂ ਕਿਹਾ ਕਿ ਜੇਕਰ ਅੱਜ ਮੈਂ ਟਕਸਾਲ ਦੇ ਪੈਰਾਂ ’ਚ ਬੈਠ ਜਾਵਾਂ ਤਾਂ ਸਾਰੇ ਵਿਵਾਦ ਖਤਮ ਹੋ ਜਾਣਗੇ ਅਤੇ ਜਥੇਦਾਰ ਵੀ ਉਸ ਦੀ ਪ੍ਰਸ਼ੰਸਾ ਕਰਨਗੇ।


author

Shyna

Content Editor

Related News