ਸ੍ਰੀ ਆਨੰਦਪੁਰ ਸਾਹਿਬ ਸੀਟ 'ਤੇ ਬ੍ਰਹਮਪੁਰਾ ਦੀ 'ਆਪ' ਨੂੰ ਦੋ ਟੁੱਕ

Friday, Mar 08, 2019 - 03:40 PM (IST)

ਸ੍ਰੀ ਆਨੰਦਪੁਰ ਸਾਹਿਬ ਸੀਟ 'ਤੇ ਬ੍ਰਹਮਪੁਰਾ ਦੀ 'ਆਪ' ਨੂੰ ਦੋ ਟੁੱਕ

ਮੋਹਾਲੀ (ਜੱਸੋਵਾਲ) : ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਸ਼ੁੱਕਰਵਾਰ ਨੂੰ ਮੋਹਾਲੀ ਵਿਖੇ ਵੀਰ ਦਵਿੰਦਰ ਸਿੰਘ ਨਾਲ ਪ੍ਰੈੱਸ ਕਾਨਫਰੰਸ ਕੀਤੀ, ਜਿਸ 'ਚ ਉਨ੍ਹਾਂ ਨੇ ਦੋ-ਟੁੱਕ ਸ਼ਬਦਾਂ 'ਚ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਖਡੂਰ ਸਾਹਿਬ ਸੀਟ ਉਨ੍ਹਾਂ ਦੀ ਜੱਦੀ ਸੀਟ ਹੈ ਤੇ ਦੋਹਾਂ ਸੀਟਾਂ 'ਤੇ ਅਕਾਲੀ ਦਲ (ਟਕਸਾਲੀ) ਦੇ ਉਮੀਦਵਾਰ ਚੋਣ ਲੜਨਗੇ ਭਾਵੇਂ ਹੀ ਬਸਪਾ, ਆਪ, ਪੰਜਾਬੀ ਏਕਤਾ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਨਾਲ ਉਨ੍ਹਾਂ ਦਾ ਸਮਝੌਤਾ ਹੋਵੇ ਜਾਂ ਨਾ ਹੋਵੇ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਅਜੇ ਤੱਕ ਅਕਾਲੀ ਦਲ (ਟਕਸਾਲੀ) ਵਲੋਂ ਚੋਣ ਮਨੋਰਥ ਪੱਤਰ ਵੀ ਤਿਆਰ ਨਹੀਂ ਕੀਤਾ ਗਿਆ ਹੈ ਅਤੇ ਪਾਰਟੀ ਦਾ ਜੱਥੇਬੰਦਕ ਢਾਂਚਾ ਵੀ ਤਿਆਰ ਨਹੀਂ ਹੋਇਆ ਹੈ। ਇਸ ਬਾਰੇ ਬ੍ਰਹਮਪੁਰਾ ਨੇ ਪੱਤਰਕਾਰਾਂ ਦਾ ਸਵਾਲ ਦਿੰਦਿਆਂ ਕਿਹਾ ਕਿ ਉਹ ਜਲਦੀ ਹੀ ਚੋਣ ਮੈਨੀਫੈਸਟੋ ਵੀ ਬਣਾ ਲੈਣਗੇ ਪਰ ਪਾਰਟੀ ਦੀ ਰਣਨੀਤੀ ਦੇਖਦੇ ਹੋਏ ਇਹੀ ਲੱਗਦਾ ਹੈ ਕਿ ਉਹ ਸਿਰਫ ਅਤੇ ਸਿਰਫ ਅਕਾਲੀ ਦਲ (ਬਾਦਲ) ਨੂੰ ਹਰਾਉਣ ਲਈ ਮੈਦਾਨ 'ਚ ਉਤਰਨਗੇ। ਬਾਕੀ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਲੋਕ ਇਸ ਪਾਰਟੀ ਨੂੰ ਕਿੰਨਾ ਆਪਣਾ ਸਮਝਦੇ ਹਨ ਅਤੇ ਕਿੰਨੀ ਵੋਟ ਦੇ ਕੇ ਇਸ ਪਾਰਟੀ ਨੂੰ ਲੋਕ ਸਭਾ ਦੀ ਚੋਣਾਂ 'ਚ ਜਿੱਤ ਦਿੰਦੇ ਹਨ। 


author

Babita

Content Editor

Related News