ਦੋ ਹਫ਼ਤੇ ਲੰਘ ਜਾਣ ਦੇ ਬਾਵਜੂਦ ਵੀ ਰਾਣਾ ਸਿੱਧੂ ਦੇ ਕਤਲ ਮਾਮਲੇ ''ਚ ਪੁਲਸ ਦੇ ਹੱਥ ਖ਼ਾਲੀ

Thursday, Nov 05, 2020 - 11:21 AM (IST)

ਦੋ ਹਫ਼ਤੇ ਲੰਘ ਜਾਣ ਦੇ ਬਾਵਜੂਦ ਵੀ ਰਾਣਾ ਸਿੱਧੂ ਦੇ ਕਤਲ ਮਾਮਲੇ ''ਚ ਪੁਲਸ ਦੇ ਹੱਥ ਖ਼ਾਲੀ

ਮਲੋਟ (ਜੁਨੇਜਾ): 22ਅਕਤੂਬਰ ਨੂੰ ਪਿੰਡ ਔਲਖ ਨੇੜੇ ਮਾਰੇ ਗਏ ਅਪਰਾਧਿਕ ਪਿਛੋਕੜ ਵਾਲੇ ਰਣਜੀਤ ਸਿੰਘ ਰਾਣਾ ਦੇ ਕਤਲ ਦੇ ਦੋ ਹਫ਼ਤਿਆਂ ਦੇ ਕਰੀਬ ਸਮਾਂ ਲੰਘ ਗਿਆ ਹੈ ਪਰ ਕਾਤਲਾਂ ਨੂੰ ਲੈ ਕੇ ਪੁਲਸ ਅਜੇ ਤੱਕ ਕੋਈ ਖ਼ੁਲਾਸਾ ਨਹੀਂ ਕਰ ਰਹੀ। ਹਾਲਾਂਕਿ ਰਾਣਾ ਦੇ ਕਤਲ ਤੋਂ ਇਕ ਘੰਟਾ ਬਾਅਦ ਜਿਸ ਤਰ੍ਹਾਂ ਗੁਰਲਾਲ ਬਰਾੜ ਦੇ ਫੇਸਬੁੱਕ ਤੋਂ ਗੈਂਗਸਟਰ ਲਾਰੇਂਸ ਬਿਸ਼ਨੋਈ ਨਾਲ ਟੈਗ ਕੀਤੀ ਇਕ ਪੋਸਟ ਰਾਹੀਂ ਇਸ ਕਤਲ ਦੀ ਜ਼ਿੰਮੇਵਾਰੀ ਲੈ ਕੇ ਇਸ ਕਤਲ ਨੂੰ ਸੋਪੂ ਦੇ ਪੰਜਾਬ ਯੂਨੀਵਰਸਿਟੀ ਦੇ ਪ੍ਰਧਾਨ ਗੁਰਲਾਲ ਬਰਾੜ ਲਈ ਪਹਿਲੀ ਸ਼ਰਧਾਂਜਲੀ ਦੱਸਿਆ ਸੀ।

ਇਹ ਵੀ ਪੜ੍ਹੋ:  ਦੁਬਈ ਸਰਕਾਰ ਵਲੋਂ ਸਨਮਾਨਿਤ ਚਿੱਤਰਕਾਰ ਗੁਲਵੰਤ ਸਿੰਘ ਆਪਣਿਆਂ ਨੇ ਕੀਤਾ ਨਜ਼ਰ ਅੰਦਾਜ਼ (ਵੇਖੋ ਖ਼ੂਬਸੂਰਤ ਚਿੱਤਰ)

ਇਸ ਪੋਸਟ ਨਾਲ ਭਾਵੇਂ ਇਹ ਪ੍ਰਭਾਵ ਦੇਣ ਦੀ ਕੋਸਿਸ਼ ਕੀਤੀ ਸੀ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਨਾਲ ਸਬੰਧਤ ਰਣਜੀਤ ਰਾਣੇ ਦਾ ਕਤਲ ਲਾਰੇਂਸ ਗਰੁੱÎਪ ਦੇ ਬੰਦਿਆਂ ਨੇ ਕੀਤਾ ਹੈ। ਪਰ ਇਸ ਦੇ ਬਾਵਜੂਦ ਵੀ ਜ਼ਿਲ੍ਹਾ ਪੁਲਸ ਨੇ ਟੀਮਾਂ ਬਣਾ ਕਿ ਇਸ ਕਤਲ ਦੇ ਮਾਮਲੇ ਨੂੰ ਕਈ ਪੱਖਾਂ ਤੋਂ ਖੰਘਾਲਨਾ ਸ਼ੁਰੂ ਕਰ ਦਿੱਤਾ ਸੀ। ਪੁਲਸ ਨੇ ਜਿੱਥੇ ਗੁਰਲਾਲ ਬਰਾੜ ਦੇ ਨਜ਼ਦੀਕੀਆਂ ਸਮੇਤ ਕਈ ਹੋਰ ਸ਼ੱਕੀ ਵਿਅਕਤੀਆਂ ਦੇ ਘਰਾਂ ਵਿਚ ਛਾਪੇਮਾਰੀ ਕੀਤੀ ਅਤੇ ਕਈਆਂ ਵਿਅਕਤੀਆਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ, ਉਥੇ ਇਹ ਵੀ ਸਮਝਿਆ ਜਾ ਰਿਹਾ ਸੀ ਕਿ ਪੁਲਸ ਮ੍ਰਿਤਕ ਦੇ ਨਜ਼ਦੀਕੀਆਂ ਅਤੇ ਇੱਥੋਂ ਤੱਕ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕਰ ਸਕਦੀ ਹੈ। ਕਿਉਂਕਿ ਜਿੱਥੇ ਰਾਣੇ ਦੇ ਪਿੰੰਡ ਔਲਖ ਪੁੱਜਣ ਦੀ ਸੂਚਨਾ ਕਾਤਲਾਂ ਨੂੰ ਉਸਦੇ ਬੇਹੱਦ ਨਜ਼ਦੀਕੀਆਂ ਵਲੋਂ ਦਿੱਤੀ ਹੋ ਸਕਦੀ ਹੈ, ਉੱਥੇ ਕਤਲ ਦੀ ਮੌਕਾ ਏ-ਵਾਰਦਾਤ ਤੋਂ ਇਹ ਪ੍ਰਭਾਵ ਮਿਲਦਾ ਸੀ ਹਸਪਤਾਲ ਤੋਂ ਪਿੱਛੇ ਉਲਟ ਸਾਈਡ ਜਿਥੇ ਰਾਣੇ ਦੀ ਰੁਕੀ ਕਾਰ ਤੇ ਗੋਲੀਬਾਰੀ ਹੋਈ ਸੀ ਅਤੇ ਗੋਲੀਆਂ ਚਲਾਉਣ ਵਾਲਿਆਂ ਵਿਚ ਪਹਿਲੇ ਬੰਦੇ ਨੇ ਇਸ਼ਾਰੇ ਤੇ ਮ੍ਰਿਤਕ ਨੇ ਕਾਰ ਰੋਕੀ ਅਤੇ ਉਹ ਉਸਦਾ ਜਾਣਕਾਰ ਹੋਵੇ। ਜੇਕਰ ਅਜਿਹੀ ਕੋਈ ਗੱਲ ਸੀ ਤਾਂ ਜਾਂਚ ਦਾ ਦਾਇਰਾ ਮ੍ਰਿਤਕ ਦੇ ਘਰ ਤੱਕ ਵੀ ਜਾ ਸਕਦਾ ਸੀ। ਪਰ ਇਸ ਦੇ ਬਾਵਜੂਦ 13 ਦਿਨਾਂ ਦਾ ਸਮਾਂ ਲੰਘ ਜਾਣ ਤੇ ਪੁਲਸ ਕੋਈ ਖ਼ੁਲਾਸਾ ਨਹੀਂ ਕਰ ਰਹੀ।

ਇਹ ਵੀ ਪੜ੍ਹੋ: ਕੇਂਦਰ ਸਰਕਾਰ ਨੇ ਪੰਜਾਬ ਨਾਲ ਮਤਰੇਈ ਮਾਂ ਵਰਗਾ ਸਲੂਕ ਕੀਤਾ: ਕੈਪਟਨ

PunjabKesari

ਮਾਮਲੇ ਦੀ ਜਾਂਚ ਕਰ ਰਹੇ ਐੱਸ.ਪੀ.ਡੀ. ਰਾਜਪਾਲ ਸਿੰਘ ਹੁੰਦਲ, ਡੀ ਐੱਸ.ਪੀ. ਮਲੋਟ ਭੁਪਿੰਦਰ ਸਿੰਘ ਰੰਧਾਵਾ, ਸੀ.ਆਈ.ਏ ਇੰਚਾਰਜ ਸੁਖਜੀਤ ਸਿੰਘ ਅਤੇ ਸਦਰ ਥਾਣਾ ਦੇ ਮੁੱਖ ਅਫ਼ਸਰ ਮਲਕੀਤ ਸਿੰਘ ਸਮੇਤ ਜਿਹੜੇ ਅਧਿਕਾਰੀਆਂ ਨਾਲ ਗੱਲਬਾਤ ਹੋਈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਸ ਜਾਂਚ ਕਰ ਰਹੀ ਹੈ। ਜਿਸ ਤੋਂ ਭਾਵੇਂ ਇਹ ਪ੍ਰਭਾਵ ਮਿਲਦਾ ਹੈ ਕਿ ਪੁਲਸ ਦੇ ਹੱਥ ਕੁਝ ਨਹੀਂ ਆਇਆ। ਦੂਜੇ ਪਾਸੇ ਗੁਰਲਾਲ ਬਰਾੜ ਦੇ ਫੇਸਬੁੱਕ ਤੇ ਲਈ ਜਿੰਮੇਵਾਰੀ ਦਾ ਲਾਰੇਂਸ ਗਰੁੱਪ ਨੇ ਅਜੇ ਤੱਕ ਖੰਡਨ ਵੀ ਨਹੀਂ ਕੀਤਾ ਜਿਸ ਤੋਂ ਜਾਪਦਾ ਹੈ ਪੁਲਸ ਇਸ ਕਤਲ ਦਾ ਕਾਰਨ ਗੈਂਗਵਾਰ ਸਮਝ ਰਹੀ ਹੈ। ਉਧਰ ਮੰਨਾ ਕਾਂਡ ਵੇਲੇ ਜਾਂਚ ਕਰਨ ਵਾਲੇ ਇਕ ਅਧਿਕਾਰੀ ਅਨੂਸਾਰ ਜੇਕਰ ਅਗਲੇ ਦਿਨਾਂ 'ਚ ਕਤਲ ਦਾ ਕਾਰਨ ਰਾਣੇ ਦੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਤੋਂ ਪ੍ਰਭਾਵਿਤ ਕਿਸੇ ਦੁਸ਼ਮਣੀ ਦੇ ਮਾਮਲੇ ਨਾਲ ਤਾਰ ਨਾ ਜੁੜੀ ਤਾਂ ਪੁਲਸ ਇਸ ਮਾਮਲੇ ਨੂੰ ਗੈਂਗਵਾਰ ਵਾਲੇ ਪਾਸੇ ਤੋਂ ਫਿਰ ਤੋਂ ਖੰਗਾਲੇਗੀ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਵਲੋਂ ਕੇਂਦਰੀ ਕਾਨੂੰਨਾਂ ਦੇ ਖ਼ਿਲਾਫ਼ ਲਿਆਂਦੇ ਬਿੱਲ ਨਿਰਾ ਡਰਾਮਾ: ਸੁਖਬੀਰ ਬਾਦਲ


author

Shyna

Content Editor

Related News