ਜੇਲ ''ਚ ਬੰਦ ਰਾਮ ਰਹੀਮ ਇੰਨਾ ਲੋਕਾਂ ਲਈ ਬਣਿਆ ਗਲੇ ਦੀ ਹੱਡੀ, ਅੱਖਾਂ ''ਚ ਲਿਆਉਂਦੇ ਅੱਥਰੂ

09/12/2017 2:06:04 PM

ਸਿਰਸਾ — ਹਰਿਆਣਾ 'ਚ ਸਿਰਸਾ ਸਥਿਤ ਡੇਰਾ ਸੱਚਾ ਸੌਦਾ 'ਚ ਪਿਛਲੀ 24 ਅਗਸਤ ਤੋ! ਸ਼ੁਰੂ ਹੋਏ ਵਿਵਾਦ ਤੋਂ ਬਾਅਦ ਡੇਰੇ ਦੇ ਨਾਲ ਲੱਗਦੇ ਨੇਜਿਆ, ਬਾਜੇਂਕਾ, ਅਲੀ ਮੁਹੰਮਦ, ਬੇਗੂ ਅਤੇ ਰੰਗੜੀ ਪਿੰਡਾਂ 'ਚ ਲੱਗੇ ਕਰਫਿਊ ਦੇ ਕਾਰਣ ਹਜ਼ਾਰਾਂ ਏਕੜ 'ਚ ਖੜ੍ਹੀ ਫਸਲ ਉਜੜ ਰਹੀ ਹੈ। ਜਾਨਵਰ ਘਰਾਂ 'ਚ ਬੰਦ ਭੁੱਖੇ ਮਰ ਰਹੇ ਹਨ। ਹੋਰ 'ਤੇ ਹੋਰ ਲੋਕ ਘਰਾਂ 'ਚ ਬੰਦ ਬੀਮਾਰੀ ਦਾ ਇਲਾਜ ਕਰਵਾਉਣ 'ਚ ਅਸਮਰਥ ਹੋ ਰਹੇ ਹਨ।

PunjabKesari
ਪੇਂਡੂ ਜ਼ਿਲਾ ਪ੍ਰਸ਼ਾਸਨ ਅੱਗੇ ਗੁਹਾਰ ਲਗਾ ਰਿਹਾ ਹੈ ਪਰ ਅਧਿਕਾਰੀ ਕਰਫਿਊ ਦੇ ਕਾਰਨ ਰਾਹਤ ਨਹੀਂ ਦੇ ਰਹੇ। ਸਿਰਸਾ ਡੇਰੇ ਤੋਂ ਇਲਾਵਾ ਨਾਲ ਲੱਗਦੇ ਕਰੀਬ ਅੱਧਾ ਦਰਜਨ ਪਿੰਡਾਂ 'ਚ ਅੱਜ ਤੱਕ ਕਰਫਿਊ ਜਾਰੀ ਹੈ ਇਸ 'ਚ ਸਿਰਫ 2 ਤੋਂ ਘੰਟੇ ਦੀ ਢਿੱਲ ਦਿੱਤੀ ਜਾ ਰਹੀ ਹੈ। ਪਿੰਡ ਦੇ ਕਿਸਾਨ ਖੇਤਾਂ 'ਚ ਨਾ ਜਾ ਸਕਣ ਇਸ ਲਈ ਘੋੜਿਆ 'ਤੇ ਸਵਾਰ ਪੁਲਸ ਨਿਰੰਤਰ ਜਾਂਚ ਕਰ ਰਹੀ ਹੈ। ਖੇਤਾਂ 'ਚ ਜਿਵੇਂ ਹੀ ਕੋਈ ਕਿਸਾਨ ਨਜ਼ਰ ਆਉਂਦੈ ਪੁਲਸ ਵਾਲੇ ਉਸਦੇ ਪਿੱਛੇ ਦੌੜਦੇ ਹਨ।
ਜਿਨ੍ਹਾਂ ਕਿਸਾਨਾਂ ਦਾ ਖੇਤੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਵੀ ਧੰਦਾ ਹੈ ਉਨ੍ਹਾਂ ਲਈ ਪਸ਼ੂਆਂ  ਵਾਸਤੇ ਖੇਤਾਂ 'ਚੋਂ ਹਰਾ ਚਾਰਾ ਲਿਆਉਣਾ ਵੀ ਔਖਾ ਹੋ ਗਿਆ ਹੈ। ਦੁੱਧ ਦੇਣ ਵਾਲੇ ਪਸ਼ੂਆਂ ਨੂੰ ਤਾਂ ਪਸ਼ੂਆਂ ਦੇ ਮਾਲਕ ਦਾਨਾ, ਚੂਰੀ ਪਾ ਰਹੇ ਹਨ ਜਦੋਂਕਿ ਦੂਸਰੇ ਪਸ਼ੂ ਭੁੱਖੇ ਹੀ ਮਰ ਰਹੇ ਹਨ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਖੇਤਾਂ 'ਚ ਗਵਾਰ ਦੀ ਫਸਲ ਪੱਕ ਕੇ ਤਿਆਰ ਹੈ। ਇਸ ਦੇ ਨਾਲ ਹੀ ਸਰੌਂ ਕਪਾਹ ਨਾ ਚੁੱਗਣ ਦੇ ਕਾਰਨ ਜ਼ਮੀਨ 'ਤੇ ਡਿੱਗ ਰਹੇ ਹਨ। ਇਸੇ ਤਰ੍ਹਾਂ ਚਲਦਾ ਰਿਹਾ ਤਾਂ ਕਿਸਾਨ ਘਰ ਬੈਠੇ-ਬੈਠੇ ਤਬਾਹ ਹੋ ਜਾਣਗੇ।
ਇਸੇ ਤਰ੍ਹਾਂ ਪਸ਼ੂਆਂ ਦੇ ਲਈ ਹਰਾ ਚਾਰਾ ਲਿਆਉਣ ਗਏ ਲੋਕਾਂ ਨੂੰ ਪੁਲਸ ਕਰਫਿਊ ਦੇ ਕਾਰਨ ਵਾਪਸ ਭੇਜ ਦਿੰਦੀ ਹੈ।
ਇਸੇ ਤਰ੍ਹਾਂ ਪਿੰਡਾਂ 'ਚ ਕਈ ਬਜ਼ੁਰਗ ਬੀਮਾਰ ਹਨ। ਕਰਫਿਊ ਦੇ ਕਾਰਨ ਸਿਰਸਾ ਸ਼ਹਿਰ ਜਾਣ ਵਾਲੇ ਰਸਤੇ ਵੀ ਬੰਦ ਹਨ। 
ਪਿੰਡ 'ਚ ਬੈਠੇ ਝੋਲਾ ਛਾਪ ਡਾਕਟਰਾਂ ਤੋਂ ਦਵਾਈ ਲੈਣਾ ਮਜ਼ਬੂਰੀ ਬਣ ਗਈ ਹੈ। ਹਾਲਾਂਕਿ ਪ੍ਰਸ਼ਾਸਨ ਨੇ ਕਰਫਿਊ ਦੀ ਢਿੱਲ ਦਾ ਸਮਾਂ 3 ਘੰਟੇ ਤੋਂ ਚਾਰ ਘੰਟੇ ਕਰਨ ਦਾ ਫੈਸਲਾ ਕੀਤਾ ਹੈ। ਕੱਲ੍ਹ ਸਵੇਰੇ 8.30 ਵਜੇ ਤੋਂ ਲੈ ਕੇ ਇਕ ਘੰਟੇ ਲਈ ਅਤੇ ਸ਼ਾਮ ਚਾਰ ਵਜੇ ਤੋਂ ਤਿੰਨ ਘੰਟੇ ਦੀ ਢਿੱਲ ਦਿੱਤੀ ਜਾਵੇਗੀ। ਬੱਚਿਆਂ ਦੀ ਪੜ੍ਹਾਈ ਦਾ ਜੋ ਨੁਕਸਾਨ ਹੋ ਰਿਹਾ ਹੈ ਉਹ ਵੱਖ।


Related News