Raksha Bandhan: ਜਾਣੋ ਕਿਵੇਂ ਮਨਾਇਆ ਜਾਂਦਾ ਹੈ ਰੱਖੜੀ ਦਾ ਪਵਿੱਤਰ ਤਿਉਹਾਰ, ਕੀ ਹੈ ਇਸ ਦੀ ਮਹੱਤਤਾ

Thursday, Aug 11, 2022 - 10:23 AM (IST)

Raksha Bandhan: ਜਾਣੋ ਕਿਵੇਂ ਮਨਾਇਆ ਜਾਂਦਾ ਹੈ ਰੱਖੜੀ ਦਾ ਪਵਿੱਤਰ ਤਿਉਹਾਰ, ਕੀ ਹੈ ਇਸ ਦੀ ਮਹੱਤਤਾ

ਜਲੰਧਰ (ਬਿਊਰੋ) : ਭਾਰਤ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ ਹੈ। ਸਾਡੇ ਦੇਸ਼ 'ਚ ਹਰ ਮਹੀਨੇ ਕੋਈ ਨਾ ਕੋਈ ਤਿਉਹਾਰ ਆ ਹੀ ਜਾਂਦਾ ਹੈ। ਇਨ੍ਹਾਂ ਤਿਉਹਾਰਾਂ 'ਚੋਂ ਇਕ ਹੈ 'ਰੱਖੜੀ ਦਾ ਤਿਉਹਾਰ।' ਰੱਖੜੀ ਦਾ ਤਿਉਹਾਰ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਤਿਉਹਾਰ ਹੁੰਦਾ ਹੈ, ਜੋ ਸਾਵਣ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਮਨਾਇਆ ਜਾਂਦਾ ਹੈ। ਇਸ ਵਾਰ ਰੱਖੜੀ ਦਾ ਤਿਉਹਾਰ 11 ਅਗਸਤ, ਯਾਨੀ ਅੱਜ ਪੂਰੀ ਦੁਨੀਆਂ ’ਚ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਭੈਣ-ਭਰਾ ਦੇ ਇਸ ਰਿਸ਼ਤੇ ਦੀ ਮਹੱਤਤਾ ਨੂੰ ਦਰਸਾਉਣ ਲਈ ਰੱਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ।

ਪੜ੍ਹੋ ਇਹ ਵੀ ਖ਼ਬਰ: Rakhi 2022: ਭਰਾਵਾਂ ਦੀ ਲੰਮੀ ਉਮਰ ਲਈ ਭੈਣਾਂ ਰੱਖੜੀ ਵਾਲੇ ਦਿਨ ਇਸ ਸ਼ੁੱਭ ਮਹੂਰਤ ’ਤੇ ਬੰਨ੍ਹਣ ਰੱਖੜੀ

PunjabKesari

ਰੱਖੜੀ ਦੀ ਮਹੱਤਤਾ
ਭੈਣ-ਭਰਾ ਦੇ ਰਿਸ਼ਤੇ ਨੂੰ ਦੁਨੀਆਂ ਦੇ ਹਰੇਕ ਕੋਨੇ 'ਚ ਬੜੀ ਮਹੱਤਤਾ ਦਿੱਤੀ ਜਾਂਦੀ ਹੈ। ਜਦੋਂ ਇਸ ਰਿਸ਼ਤੇ ਬਾਰੇ ਭਾਰਤੀ ਸਮਾਜ 'ਚ ਝਾਤੀ ਮਾਰਦੇ ਹਾਂ ਤਾਂ ਇਸਦੀ ਮਹੱਤਤਾ ਨਿਵੇਕਲੀ ਹੀ ਨਜ਼ਰ ਆਉਂਦੀ ਹੈ। ਭੈਣ-ਭਰਾ ਦੇ ਇਸ ਰਿਸ਼ਤੇ ਦੀ ਮਹੱਤਤਾ ਨੂੰ ਦਰਸਾਉਣ ਲਈ ਇਸ ਨੂੰ ਇੱਕ ਤਿਉਹਾਰ ਦਾ ਨਾਂ ਦਿੱਤਾ ਗਿਆ ਹੈ, ਜਿਸ ਨੂੰ ਪੰਜਾਬੀ ਭਾਸ਼ਾ 'ਚ 'ਰੱਖੜੀ' ਦਾ ਤਿਉਹਾਰ ਅਤੇ ਹਿੰਦੀ ਭਾਸ਼ਾ 'ਚ 'ਰਕਸ਼ਾ ਬੰਧਨ' ਕਿਹਾ ਜਾਂਦਾ ਹੈ। ਇਹ ਉਤਰੀ, ਪੱਛਮੀ ਤੇ ਕੇਂਦਰੀ ਭਾਰਤ ਅਤੇ ਨੇਪਾਲ ਦਾ ਪ੍ਰਮੁੱਖ ਤਿਉਹਾਰ ਹੈ। ਇਹ ਤਿਉਹਾਰ ਸਾਉਣ ਜਾਂ ਸਾਵਨ ਮਹੀਨੇ ਦੇ ਆਖ਼ਰੀ ਦਿਨ ਪੁੰਨਿਆਂ ਜਾਂ ਪੂਰਨਮਾਸੀ ਨੂੰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਅੰਗਰੇਜ਼ੀ ਕੈਲੰਡਰ ਦੇ ਅਗਸਤ ਮਹੀਨੇ 'ਚ ਆਉਂਦਾ ਹੈ।

ਪੜ੍ਹੋ ਇਹ ਵੀ ਖ਼ਬਰ: Rakhi 2022: ਰੱਖੜੀ ਦੇ ਤਿਉਹਾਰ ’ਤੇ ਭੈਣਾਂ ਰਾਸ਼ੀ ਦੇ ਹਿਸਾਬ ਨਾਲ ਆਪਣੇ ਭਰਾਵਾਂ ਨੂੰ ਬੰਨ੍ਹਣ ਰੱਖੜੀਆਂ, ਹੋਵੇਗਾ ਸ਼ੁੱਭ

PunjabKesari

ਕਿਵੇਂ ਮਨਾਇਆ ਜਾਂਦਾ ਹੈ ਇਹ ਤਿਉਹਾਰ?
ਰੱਖੜੀ ਦਾ ਤਿਉਹਾਰ ਭੈਣ-ਭਰਾ ਦੇ ਅਨਮੋਲ ਤੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਹੈ। ਰੱਖੜੀ ਦਾ ਪਵਿੱਤਰ ਦਿਨ ਸਾਉਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਭੈਣਾਂ ਕੱਚੇ ਧਾਗੇ ਦੀ ਪੱਕੀ ਡੋਰ ਆਪਣੇ ਭਰਾਵਾਂ ਦੇ ਗੁੱਟ 'ਤੇ ਬੰਨ੍ਹਦੀਆਂ ਹਨ ਤੇ ਆਪਣੇ ਭਰਾਵਾਂ ਦੀ ਲੰਮੀ ਉਮਰ ਅਤੇ ਖ਼ੁਸ਼ਹਾਲੀ ਦੀ ਕਾਮਨਾ ਕਰਦੀਆਂ ਹਨ। ਭਰਾ ਵੀ ਸਾਰੀ ਉਮਰ ਆਪਣੀ ਭੈਣ ਦੀ ਰੱਖਿਆ ਕਰਨ ਦਾ ਵਚਨ ਦਿੰਦੇ ਹਨ। ਰੱਖੜੀ ਬੰਨ੍ਹਣ ਤੋਂ ਬਾਅਦ ਭੈਣ ਆਪਣੇ ਭਰਾ ਦਾ ਮੂੰਹ ਮਿੱਠਾ ਕਰਵਾਉਂਦੀ ਹੈ ਤੇ ਭਰਾ ਉਸ ਨੂੰ ਨਕਦੀ ਜਾਂ ਤੋਹਫ਼ੇ ਆਦਿ ਦਿੰਦਾ ਹੈ। ਬਦਲਦੇ ਜ਼ਮਾਨੇ ਤੇ ਵੱਧਦੇ ਫੈਸ਼ਨ ਨੇ ਹੁਣ ਰੇਸ਼ਮੀ ਧਾਗੇ ਦੀ ਥਾਂ ਫੈਂਸੀ ਰੱਖੜੀਆਂ ਨੇ ਲੈ ਲਈ ਹੈ। ਅੱਜ ਭੈਣਾਂ ਆਪਣੇ ਭਰਾਵਾਂ ਲਈ ਸੋਨੇ, ਚਾਂਦੀ ਦੀਆਂ ਰੱਖੜੀਆਂ ਖ਼ਰੀਦਦੀਆਂ ਹਨ। ਭੈਣਾਂ ਦੇ ਜੀਵਨ 'ਚ ਇਸ ਦਿਨ ਦੀ ਬਹੁਤ ਮਹੱਤਤਾ ਹੈ। ਪੂਰੇ ਭਾਰਤ 'ਚ ਇਸ ਦਿਨ ਨੂੰ ਖ਼ੁਸ਼ੀਆਂ ਨਾਲ ਮਨਾਇਆ ਜਾਂਦਾ ਹੈ।

ਪੜ੍ਹੋ ਇਹ ਵੀ ਖ਼ਬਰ: Rakhi 2022: ਰੱਖੜੀ ਖ਼ਰੀਦਣ ਤੇ ਭਰਾ ਦੇ ਬੰਨ੍ਹਦੇ ਸਮੇਂ ਭੈਣਾਂ ਨਾ ਕਰਨ ਇਹ ਗ਼ਲਤੀਆਂ, ਹੋ ਸਕਦੈ ਅਸ਼ੁੱਭ

PunjabKesari


author

rajwinder kaur

Content Editor

Related News