ਪੰਜਾਬ ਦੇ ਵਿਧਾਇਕਾਂ ਤੇ ਮੰਤਰੀਆਂ ਨੂੰ ਮਿਲੇ ਰਾਜ ਸਭਾ ਮੈਂਬਰ ਸੰਦੀਪ ਪਾਠਕ, ਆਗਾਮੀ ਚੋਣਾਂ ਲਈ ਬਣਾਈ ਰਣਨੀਤੀ
Sunday, Jul 14, 2024 - 07:06 PM (IST)
ਜਲੰਧਰ (ਵੈੱਬ ਡੈਸਕ)- ਦਿੱਲੀ ਦੇ ਰਾਜ ਸਭਾ ਸੰਸਦ ਮੈਂਬਰ ਮੈਂਬਰ ਸੰਦੀਪ ਪਾਠਕ ਅੱਜ ਜਲੰਧਰ ਪਹੁੰਚੇ ਸਨ, ਜਿੱਥੇ ਉਨ੍ਹਾਂ ਵੱਲੋਂ ਪੰਜਾਬ ਦੇ ਕਈ ਮੰਤਰੀਆਂ ਅਤੇ ਵਿਧਾਇਕਾਂ ਨਾਲ ਅਹਿਮ ਬੈਠਕ ਕੀਤੀ ਗਈ ਹੈ। ਦਰਅਸਲ ਜਲੰਧਰ ਪੱਛਮੀ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੇ ਅੱਜ ਜਲੰਧਰ ਪਹੁੰਚਣਾ ਸੀ ਪਰ ਕੁਝ ਕਾਰਨਾਂ ਕਰਕੇ ਉਹ ਜਲੰਧਰ ਨਹੀਂ ਪਹੁੰਚ ਸਕੇ। ਅਜਿਹੇ 'ਚ ਉਨ੍ਹਾਂ ਦੀ ਗੈਰ-ਹਾਜ਼ਰੀ 'ਚ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਜਲੰਧਰ ਦੇ ਇਕ ਸਥਾਨਕ ਹੋਟਲ 'ਚ ਪੰਜਾਬ ਦੇ ਕਈ ਮੰਤਰੀਆਂ ਤੇ ਵਿਧਾਇਕਾਂ ਨਾਲ ਅਹਿਮ ਮੀਟਿੰਗ ਕੀਤੀ ਹੈ। ਮੀਟਿੰਗ ਵਿੱਚ ਮੀਡੀਆ ਨੂੰ ਨਹੀਂ ਬੁਲਾਇਆ ਗਿਆ, ਸਿਰਫ਼ ਵਰਕਰ ਹੀ ਹਾਜ਼ਰ ਸਨ। ਇਸ ਦੌਰਾਨ ਸੰਦੀਪ ਪਾਠਕ ਨੇ ਸਮੂਹ ਵਰਕਰਾਂ ਅਤੇ ਮੰਤਰੀ ਆਗੂਆਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਪੱਛਮੀ ਹਲਕੇ ਵਿੱਚ ਪੂਰਾ ਜ਼ੋਰ ਲਾਇਆ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਨਿਹੰਗ ਨੇ ਤਲਵਾਰਾਂ ਨਾਲ ਵੱਢਿਆ ਵਿਅਕਤੀ, ਵਜ੍ਹਾ ਜਾਣ ਹੋਵੋਗੇ ਹੈਰਾਨ
ਆਗਾਮੀ ਜ਼ਿਮਨੀ ਚੋਣਾਂ ਸਬੰਧੀ ਕੀਤਾ ਗਿਆ ਵਿਚਾਰ-ਵਟਾਂਦਰਾ
ਜ਼ਿਕਰਯੋਗ ਹੈ ਕਿ ਸੂਬੇ ਵਿਚ ਚਾਰ ਜ਼ਿਲ੍ਹਿਆਂ ਦੇ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਹੋਣੀਆਂ ਹਨ। ਜਲੰਧਰ ਪੱਛਮੀ ਜ਼ਿਮਨੀ ਚੋਣ 'ਚ ਜਿੱਤ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਆਗੂ ਰਣਨੀਤੀ ਬਣਾ ਰਹੇ ਹਨ, ਜਿਸ 'ਚ ਸਭ ਤੋਂ ਵੱਡਾ ਮੁੱਦਾ ਉਕਤ ਹਲਕਿਆਂ 'ਚ ਜ਼ਿਮਨੀ ਚੋਣ ਜਿੱਤਣਾ ਹੈ। 'ਆਪ' ਆਪਣੀ ਜਿੱਤ ਦੇ ਸਿਲਸਿਲਾ ਜਾਰੀ ਰੱਖਣਾ ਚਾਹੁੰਦੀ ਹੈ। ਅਜਿਹੇ 'ਚ ਅੱਜ ਸੰਦੀਪ ਪਾਠਕ ਨੇ ਸੂਬੇ ਦੇ ਮੰਤਰੀਆਂ ਅਤੇ ਕਈ ਵਿਧਾਇਕਾਂ ਨਾਲ ਮੀਟਿੰਗ ਕਰਕੇ ਅਗਲੀ ਰਣਨੀਤੀ ਅਤੇ ਮੁਹਿੰਮ 'ਤੇ ਚਰਚਾ ਕੀਤੀ ਹੈ।
ਇਹ ਵੀ ਪੜ੍ਹੋ- 40 ਦਿਨਾਂ ’ਚ ਨਿਕਲੀ ਚੰਨੀ ਲਹਿਰ ਦੀ ਹਵਾ, ਜਲੰਧਰ ਵੈਸਟ ਹਲਕੇ ਦੀ ਜ਼ਿਮਨੀ ਚੋਣ ਨਤੀਜਿਆਂ ’ਚ ਕਾਂਗਰਸ ਮੂਧੇ-ਮੂੰਹ ਡਿੱਗੀ
ਜਲੰਧਰ ਵੈਸਟ ਵਿਧਾਨ ਸਭਾ ਹਲਕੇ ’ਚ ‘ਆਪ’ ਨੇ ਹਾਸਲ ਕੀਤੀ ਇਕਪਾਸੜ ਜਿੱਤ
ਜ਼ਿਕਰਯੋਗ ਹੈ ਕਿ ਜਲੰਧਰ ਵੈਸਟ ਵਿਧਾਨ ਸਭਾ ਹਲਕੇ ਵਿਚ 10 ਜੁਲਾਈ ਨੂੰ ਹੋਈ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਨੂੰ ਇਕਪਾਸੜ ਜਿੱਤ ਹਾਸਲ ਹੋਈ ਹੈ। ਉਨ੍ਹਾਂ ਆਪਣੇ ਵਿਰੋਧੀ ਅਤੇ ਸਾਬਕਾ ਵਿਧਾਇਕ ਅਤੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੂੰ 37325 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਇਸ ਜ਼ਿਮਨੀ ਚੋਣ ਵਿਚ ਮੋਹਿੰਦਰ ਭਗਤ ਨੂੰ 55246, ਸ਼ੀਤਲ ਅੰਗੂਰਾਲ ਨੂੰ 17921 ਅਤੇ ਕਾਂਗਰਸ ਦੀ ਉਮੀਦਵਾਰ ਸੁਰਿੰਦਰ ਕੌਰ ਨੂੰ 16757 ਵੋਟਾਂ ਮਿਲੀਆਂ।
ਵਰਣਨਯੋਗ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਸ਼ੀਤਲ ਅੰਗੁਰਾਲ ਦੇ 'ਆਪ' ਤੋਂ ਅਸਤੀਫ਼ਾ ਦੇ ਕੇ ਭਾਜਪਾ ਵਿਚ ਸ਼ਾਮਲ ਹੋਣ ਕਾਰਨ ਇਹ ਸੀਟ ਖ਼ਾਲੀ ਹੋਈ ਸੀ। ਵੋਟਾਂ ਦੀ ਗਿਣਤੀ ਦੇ ਪਹਿਲੇ ਰਾਊਂਡ ਤੋਂ ਹੀ ਮੋਹਿੰਦਰ ਭਗਤ ਨੇ ਅਜਿਹੀ ਲੀਡ ਹਾਸਲ ਕੀਤੀ ਜੋ 13ਵੇਂ ਰਾਊਂਡ ਤਕ ਬਰਕਰਾਰ ਰਹੀ ਅਤੇ ਇਹ ਲੀਡ ਲਗਾਤਾਰ ਵਧਦੀ ਗਈ। ਇਸ ਜ਼ਿਮਨੀ ਚੋਣ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਕਾਰ ਦਾ ਸਵਾਲ ਬਣਾਈ ਰੱਖਿਆ ਸੀ ਅਤੇ ਸਮੁੱਚੀ ਚੋਣ ਪ੍ਰਚਾਰ ਮੁਹਿੰਮ ਦੀ ਕਮਾਨ ਖ਼ੁਦ ਮੁੱਖ ਮੰਤਰੀ ਨੇ ਸੰਭਾਲੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ