ਯੂਥ ਅਕਾਲੀ ਆਗੂਆਂ ਵਲੋਂ ਪੰਜਾਬ ਸਰਕਾਰ ਤੇ ਸਕੂਲਾਂ ਖ਼ਿਲਾਫ਼ ਕੀਤੀ ਗਈ ਨਾਅਰੇਬਾਜ਼ੀ

09/11/2020 4:07:08 PM

ਰਾਜਾਸਾਂਸੀ (ਰਾਜਵਿੰਦਰ) : ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ 'ਚ ਫ਼ੰਡਾਂ ਨਾਂ 'ਤੇ ਲਏ ਜਾ ਰਹੇ ਪੈਸਿਆਂ ਦੇ ਵਿਰੋਧ 'ਚ ਕਸਬਾ ਰਾਜਾਸਾਂਸੀ ਦੇ ਯੂਥ ਅਕਾਲੀ ਆਗੂ ਅਮਨਦੀਪ ਸਿੰਘ ਲਾਰਾ, ਯੂਥ ਅਕਾਲੀ ਆਗੂ ਪ੍ਰਧਾਨ ਰਾਹੁਲ, ਸੀ.ਮੀ. ਪ੍ਰਧਾਨ ਐੱਸ.ਸੀ. ਵਿੰਗ ਦਿਆਲ ਸਿੰਘ ਰਾਜਾਸਾਂਸੀ ਅਤੇ ਮੰਡਲ ਪ੍ਰਧਾਨ ਸ਼ਾਮ ਜੀ ਦੀ ਅਗਵਾਈ 'ਚ ਅਕਾਲੀ ਵਰਕਰਾਂ ਅਤੇ ਬੱਚਿਆਂ ਦੇ ਮਾਪਿਆਂ ਵਲੋਂ ਪੰਜਾਬ ਸਰਕਾਰ ਅਤੇ ਪ੍ਰਵਾਈਵੇਟ ਸਕੂਲਾਂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪੱਤਰਾਕਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਪ੍ਰਵਾਈਵੇਟ ਸਕੂਲਾਂ ਨੂੰ ਤਾਲਾਬੰਦੀ ਦੌਰਾਨ ਬੱਚਿਆਂ ਕੋਲੋਂ ਫ਼ੀਸਾਂ ਨਾ ਵਸੂਲ ਕਰਨ ਦੇ ਡਰਾਮੇ ਕਰ ਰਹੀ ਹੈ ਅਤੇ ਪ੍ਰਵਾਈਵੇਟ ਸਕੂਲਾਂ ਖ਼ਿਲਾਫ਼ ਕੇਸ ਲੜਨ ਦੀਆਂ ਗੱਲਾਂ ਕਰ ਰਹੀ ਹੈ ਅਤੇ ਆਪ ਖੁਦ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਕੋਲੋਂ ਦਾਖ਼ਲਾ ਫ਼ੀਸ ਮੁਆਫ ਕਹਿ ਕਿ ਹਰ ਰੋਜ਼ ਘਰਾਂ ਤੋਂ ਸੱਦ ਕਿ ਹੋਰ ਫ਼ੰਡਾਂ ਦੇ ਨਾਮ 'ਤੇ ਪੈਸੇ ਵਸੂਲ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ : 328 ਪਾਵਨ ਸਰੂਪਾਂ ਦੇ ਮਾਮਲੇ 'ਚ ਸਿੱਖਾਂ ਨੇ ਘੇਰੀ SGPC, ਪੱਕਾ ਮੋਰਚਾ ਲਾਉਣ ਦਾ ਕੀਤਾ ਐਲਾਨ

ਤਾਲਾਬੰਦੀ ਦੌਰਾਨ ਛੋਟੇ ਕਾਰੋਬਾਰੀ, ਦੁਕਾਨਦਾਰ ਅਤੇ ਆਮ ਲੋਕਾਂ ਨੂੰ ਦਿਹਾੜੀ ਨਾ ਮਿਲਣ ਕਾਰਨ ਰੋਟੀ ਨੂੰ ਤਰਸ ਰਹੇ ਹਨ। ਪਰ ਸਰਕਾਰ ਇਨ੍ਹਾਂ ਪਾਸੋਂ ਵੱਡੀਆਂ ਫ਼ੀਸਾਂ ਲੈ ਕਿ ਮੱਧ ਵਰਗੀ ਲੋਕਾਂ ਦਾ ਸ਼ੋਸ਼ਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦ ਸਰਕਾਰੀ ਅਤੇ ਪ੍ਰਵਾਈਵੇਟ ਸਕੂਲ 23 ਮਾਰਚ ਤੋਂ ਬੰਦ ਹਨ ਫਿਰ ਬੱਚਿਆਂ ਕੋਲੋਂ ਬਿਲਡਿੰਗ ਫ਼ੌਡ ਅਤੇ ਹੋਰ ਗਤੀਵਿਧੀਆਂ ਲਈ ਪੈਸੇ ਵਸੂਲ ਕਰਨਾ ਸਰਾਸਰ ਗਲਤ ਹੈ। ਪ੍ਰਵਾਈਵੇਟ ਜਾਂ ਸਰਕਾਰੀ ਸਕੂਲ ਜੋ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾ ਰਹੇ ਹਨ। ਉਸ ਦਾ ਬੱਚਿਆਂ ਨੂੰ ਕੋਈ ਲਾਭ ਨਹੀਂ ਮਿਲ ਰਿਹਾ ਹੈ ਪਰ ਆਨਲਾਈਨ ਪੜ੍ਹਾਈ ਦੇ ਨਾਂ 'ਤੇ ਪ੍ਰਾਈਵੇਟ ਸਕੂਲ ਮੋਟੀਆਂ ਫ਼ੀਸਾਂ ਬਟੋਰ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਏ.ਐੱਸ.ਆਈ. ਦੇ ਅਜਬ ਗਜਬ ਕਾਰੇ, ਸੜਕਾਂ 'ਤੇ ਖੜ੍ਹੇ ਲੋਕਾਂ ਦੇ ਖੋਹ ਰਿਹਾ ਹੈ ਫ਼ੋਨ

ਜੇਕਰ ਕੋਈ ਗਰੀਬ ਪਰਿਵਾਰ ਆਪਣੇ ਬੱਚਿਆਂ ਦੀਆਂ ਫ਼ੀਸਾਂ ਕੋਰੋਨਾ ਦੌਰਾਨ ਨਹੀਂ ਦੇ ਸਕਦਾ ਤਾਂ ਉਨ੍ਹਾਂ ਦੀਆਂ ਆਨਲਾਈਨ ਕਲਾਸਾਂ ਬੰਦ ਕਰਕੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਕਤ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵਲੋਂ ਇਹ ਲੋਕ ਮਾਰੂ ਫ਼ੈਸਲੇ ਵਾਪਸ ਲੈ ਕਿ ਪ੍ਰਵਾਈਵੇਟ ਸਕੂਲਾਂ ਨੂੰ ਬੱਚਿਆਂ ਕੋਲੋਂ ਆਨਲਾਈਨ ਪੜ੍ਹਾਈ ਦੇ ਨਾਮ 'ਤੇ ਮੋਟੀਆਂ ਫ਼ੀਸਾਂ ਬਟੋਰਨ ਤੋਂ ਨਾ ਰੋਕਿਆ ਤਾਂ ਯੂਥ ਅਕਾਲੀ ਦਲ ਜਿਲ੍ਹਾਂ ਪ੍ਰਧਾਨ ਅਕਾਲੀ ਦਲ ਦਿਹਾਤੀ ਜਥੇ. ਵੀਰ ਸਿੰਘ ਲੋਪੋਕੇ ਦੀ ਅਗਵਾਈ ਤਿੱਖਾਂ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗਾ। 


Baljeet Kaur

Content Editor

Related News