ਰਣਜੀਤ ਸਿੱਧੂ ਨੇ ਰਾਜਾ ਵੜਿੰਗ ਤੇ ਵਿਧਾਇਕ ਕੁਲਬੀਰ ਜ਼ੀਰਾ ਨਾਲ ਕੀਤੀ ਮੁਲਾਕਾਤ

Thursday, Dec 21, 2017 - 02:51 PM (IST)

ਰਣਜੀਤ ਸਿੱਧੂ ਨੇ ਰਾਜਾ ਵੜਿੰਗ ਤੇ ਵਿਧਾਇਕ ਕੁਲਬੀਰ ਜ਼ੀਰਾ ਨਾਲ ਕੀਤੀ ਮੁਲਾਕਾਤ


ਜ਼ੀਰਾ ( ਅਕਾਲੀਆਂਵਾਲਾ ) - ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਦੀ ਬਦੌਲਤ ਪਿੰਡ ਬਘੇਲੇਵਾਲਾ ਦੇ ਨਵ-ਨਿਯਕੁਤ ਨੰਬਰਦਾਰ ਰਣਜੀਤ ਸਿੰਘ ਸਿੱਧੂ ਨੇ ਯੂਥ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਨੰਬਰਦਾਰੀ ਦਾ ਕੰਮ ਸ਼ੁਰੂ ਕਰਨ ਲਈ ਆਸ਼ੀਰਵਾਦ ਲੈਂਦੇ ਹੋਏ ਪਾਰਦਰਸ਼ੀ ਢੰਗ ਨਾਲ ਕੰਮ ਕਰਨ ਦਾ ਵਿਸ਼ਵਾਸ਼ ਦਿਵਾਇਆ ਅਤੇ ਇਸ ਨਿਯੁਕਤੀ ਤੇ ਜਥੇਦਾਰ ਜ਼ੀਰਾ ਪਰਿਵਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਤੋਂ ਲੋਕਾਂ ਨੂੰ ਵੱਡੀਆਂ ਉਮੀਦਾਂ ਹਨ, ਜੋ ਪੂਰੀਆ ਕੀਤੀਆ ਜਾ ਰਹੀਆ ਹਨ। ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਕਮਾਨ ਰਾਹੁਲ ਗਾਂਧੀ ਹੱਥ ਆਉਣ ਨਾਲ ਪਾਰਟੀ ਇਕ ਨਵੀਂ ਦਿਸ਼ਾ ਵੱਲ ਜਾਵੇਗੀ, ਕਿਉਂਕਿ ਦੇਸ਼ ਦੇ ਲੋਕ ਕੇਂਦਰੀ ਭਾਜਪਾ ਸਰਕਾਰ ਤੋਂ ਖਫ਼ਾ ਹਨ। ਪੰਜਾਬ ਦੀ ਕੈਪਟਨ ਸਰਕਾਰ ਪੰਜਾਬ ਦੇ ਹਰ ਵਰਗ ਨੂੰ ਸਹਲੂਤਾਂ ਦਵੇਗੀ ਅਤੇ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰੇਗੀ। ਇਸ ਮੌਕੇ ਲਖਵਿੰਦਰ ਸਿੰਘ ਜੋੜਾਂ ਪ੍ਰਧਾਨ ਯੂਥ ਕਾਂਗਰਸ ਆਦਿ ਮੈਂਬਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।


Related News