ਰਵਨੀਤ ਬਿੱਟੂ ਨੂੰ ਆਹ ਕੀ ਕਹਿ ਗਏ ਰਾਜਾ ਵੜਿੰਗ! ਤੁਸੀਂ ਵੀ ਸੁਣੋ (ਵੀਡੀਓ)
Sunday, Nov 24, 2024 - 05:30 PM (IST)
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਗਿੱਦੜਬਾਹਾ ਤੋਂ ਜ਼ਿਮਨੀ ਚੋਣ ਹਾਰ ਗਈ ਹੈ, ਜਿਸ 'ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਤਿੱਖਾ ਨਿਸ਼ਾਨਾ ਸਾਧਿਆ ਸੀ। ਇਸ ਤੋਂ ਬਾਅਦ ਰਾਜਾ ਵੜਿੰਗ ਨੇ ਰਵਨੀਤ ਸਿੰਘ ਬਿੱਟੂ ਨੂੰ ਠੋਕਵਾਂ ਜਵਾਬ ਦਿੱਤਾ ਹੈ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਰਵਨੀਤ ਬਿੱਟੂ ਨੂੰ 'ਮੰਦਬੁੱਧੀ ਬੱਚਾ' ਕਿਹਾ। ਵੜਿੰਗ ਨੇ ਕਿਹਾ ਕਿ ਮੈਂ ਬਿੱਟੂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਬਦਲਾ ਲਿਆ ਜਾਂ ਫਿਰ ਸਿਰਫ 12 ਹਜ਼ਾਰ ਵੋਟਾਂ ਪੁਆ ਕੇ ਭਾਜਪਾ ਨੂੰ ਹਰਾ ਕੇ ਬਦਲਾ ਲਿਆ। ਵੜਿੰਗ ਨੇ ਕਿਹਾ ਕਿ ਬਿੱਟੂ ਨੇ ਜੋ ਵੀ ਬਿਆਨ ਦਿੱਤੇ ਹਨ, ਉਹ ਕਿਸਾਨਾਂ ਦੇ ਖ਼ਿਲਾਫ਼ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਇਸ ਥਾਣੇ ਨੂੰ ਕੀਤਾ ਗਿਆ ਸੀਲ, ਤੜਕਸਾਰ ਪਈਆਂ ਭਾਜੜਾਂ
ਬਿੱਟੂ ਨੇ ਗਿੱਦੜਬਾਹਾ 'ਚ 12 ਦਿਨ ਚੋਣ ਪ੍ਰਚਾਰ ਕੀਤਾ, ਫਿਰ ਵੀ ਮਨਪ੍ਰੀਤ ਬਾਦਲ ਨੂੰ ਸਿਰਫ 12 ਹਜ਼ਾਰ ਵੋਟਾਂ ਪਈਆਂ। ਵੜਿੰਗ ਨੇ ਕਿਹਾ ਕਿ ਵਿਚਾਰਾ ਬਿੱਟੂ, ਜੋ ਵੀ ਕਹੇ, ਉਸ ਨੂੰ ਹਰ ਗੱਲ ਦਾ ਮੁਆਫ਼ੀ ਹੈ ਕਿਉਂਕਿ ਬਿੱਟੂ ਕਿਸੇ ਵੇਲੇ ਵੀ ਕੁੱਝ ਵੀ ਕਹਿ ਸਕਦਾ ਹੈ। ਉਨ੍ਹਾਂ ਕਿਹਾ ਕਿ ਬਿੱਟੂ ਦੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਇੱਕੋ ਹੈ। ਬਿੱਟੂ ਨੂੰ ਮਨਪ੍ਰੀਤ ਬਾਦਲ ਕੋਲ ਆ ਕੇ ਹਾਰ ਦਾ ਮੰਥਨ ਕਰਨਾ ਚਾਹੀਦਾ ਸੀ ਕਿ ਮੈਂ ਇੱਥੇ ਕਿੰਨੇ ਦਿਨ ਚੋਣ ਪ੍ਰਚਾਰ ਕੀਤਾ, ਫਿਰ ਵੀ ਸਿਰਫ 12 ਹਜ਼ਾਰ ਵੋਟਾਂ ਪਈਆਂ। ਉਨ੍ਹਾਂ ਕਿਹਾ ਕਿ ਬਿੱਟੂ ਪਹਿਲਾਂ ਵੀ ਮਨਪ੍ਰੀਤ ਬਾਦਲ ਨੂੰ ਗਾਲ੍ਹਾਂ ਕੱਢਦਾ ਸੀ। ਹੁਣ ਉਲਟਾ-ਸਿੱਧਾ ਬਿਆਨ ਦੇ ਕੇ ਮਨਪ੍ਰੀਤ ਬਾਦਲ ਦਾ ਗ੍ਰਾਫ਼ ਪਹਿਲਾਂ ਨਾਲੋਂ ਵੀ ਨੀਵਾਂ ਕਰ ਦਿੱਤਾ। ਵੜਿੰਗ ਨੇ ਕਿਹਾ ਕਿ ਬਾਬਾ ਜੀ ਜਾਂ ਗਿੱਦੜਬਾਹਾ ਦੇ ਲੋਕ ਮੇਰਾ ਬਦਲਾ ਨਾ ਲੈਣ, ਬਿੱਟੂ ਕਦੇ ਕੋਈ ਬਦਲਾ ਨਹੀਂ ਲੈ ਸਕਦਾ।
ਇਹ ਵੀ ਪੜ੍ਹੋ : ਪੰਜਾਬ 'ਚ 27 ਤਾਰੀਖ਼ ਲਈ Alert ਜਾਰੀ! ਸੂਬਾ ਵਾਸੀ ਦੇਣ ਧਿਆਨ
ਅੰਮ੍ਰਿਤਾ ਦੀ ਹਾਰ 'ਤੇ ਕੱਸਿਆ ਸੀ ਤੰਜ
ਦੱਸ ਦੇਈਏ ਕਿ ਬੀਤੇ ਦਿਨੀਂ ਰਵਨੀਤ ਸਿੰਘ ਬਿੱਟੂ ਨੇ ਮੀਡੀਆ ਵਿੱਚ ਕਿਹਾ ਸੀ ਕਿ ਕਾਂਗਰਸ ਦੀ ਹਾਰ ਤੋਂ ਬਾਅਦ ਹੁਣ ਰਾਜਾ ਵੜਿੰਗ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਰੰਧਾਵਾ ਅਤੇ ਵੜਿੰਗ ਆਪਣਾ ਗੜ੍ਹ ਬਚਾਉਣ ਵਿੱਚ ਨਾਕਾਮ ਸਾਬਤ ਹੋਏ ਹਨ। ਮੈਂ ਜਿਸ ਕੰਮ ਲਈ ਆਇਆ ਸੀ, ਉਹ ਪੂਰਾ ਹੋ ਗਿਆ। ਮੈਂ ਰਾਜੇ ਦੀ ਰਾਣੀ ਨੂੰ ਹਰਾਉਣ ਲਈ ਗਿੱਦੜਬਾਹਾ ਗਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8